ਰਾਏਕੋਟ, 16 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸਥਾਨਕ ਹੈਰੀ ਫੂਡਜ਼ ਰਾਏਕੋਟ ਵਿਖੇ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਰਾਏਕੋਟ (ਮਿੱਡਟਾਊਨ-3070) ਦੇ ਨਵੇਂ ਚੁਣੇ ਗਏ ਪ੍ਰਧਾਨ ਦੀ ਤਾਜਪੋਸ਼ੀ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਜ ਸੇਵੀ ਕੰਮਾਂ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਸੰਸਥਾ ਰੋਟਰੀ ਕਲੱਬ ਰਾਏਕੋਟ ਵੱਲੋਂ ਸਾਲ 2026-27 ਲਈ ਹਰਮਿੰਦਰ ਸਿੰਘ ਰਾਣਾ ਨੂੰ ਪ੍ਰਧਾਨ, ਸੰਤ ਰਾਮ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਲਛਮਣ ਸਿੰਘ ਵਾਈਸ ਪ੍ਰਧਾਨ, ਗੁਰਦੇਵ ਸਿੰਘ ਤਲਵੰਡੀ ਸਕੱਤਰ, ਡਾ: ਤਲਵਿੰਦਰ ਸਿੰਘ ਜੱਸਲ ਨੂੰ ਖ਼ਜ਼ਨਚੀ, ਨਰਾਇਣ ਦੱਤ ਕੌਸ਼ਿਕ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਇਸ ਮੌਕੇ ਆਤਮਜੀਤ ਸਿੰਘ ਡਿਸਟ੍ਰਿਕ ਸੈਕਟਰੀ ਅਤੇ ਤਾਜਪੋਸ਼ੀ ਅਫ਼ਸਰ ਮਨਮੋਹਨ ਸਿੰਘ ਕਲਾਨੌਰੀ (ਜ਼ੋਨਲ ਚੇਅਰਮੈਨ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ।ਜਿਸ ਦੌਰਾਨ ਰੋਟੇਰੀਅਨ ਜ਼ੋਨਲ ਚੇਅਰਮੈਨ ਮਨਮੋਹਨ ਸਿੰਘ ਕਲਾਨੌਰੀ ਨੇ ਇੰਸਟਾਲੇਸ਼ਨ ਅਫ਼ਸਰ ਦੀ ਭੂਮਿਕਾ ਨਿਭਾਉਂਦਿਆ ਸਾਬਕਾ ਪ੍ਰਧਾਨ ਡਾ.ਇੰਦਰਜੀਤ ਸਿੰਘ ਪਾਸੋਂ ਰੋਟਰੀ ਕਾਲਰ ਉਤਾਰ ਕੇ ਨਵੇਂ ਚੁਣੇ ਪ੍ਰਧਾਨ ਹਰਮਿੰਦਰ ਸਿੰਘ ਰਾਣਾ ਨੂੰ ਰੋਟਰੀ ਕਾਲਰ ਪਹਿਨਾ ਕੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ, ਉੱਥੇ ਹੀ ਸਮੂਹ ਮੈਂਬਰਾਂ ਨੇ ਨਵੇਂ ਚੁਣੇ ਆਹੁਦੇਦਾਰਾਂ ਨੂੰ ਹਾਰ ਪਹਿਨਾ ਕੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਅਤਰ ਸਿੰਘ ਚੱਢਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਹਰਮਿੰਦਰ ਸਿੰਘ ਰਾਣਾ ਨੇ ਧੰਨਵਾਦ ਕਰਦਿਆਂ ਆਖਿਆ ਕਿ ਰੋਟਰੀ ਕਲੱਬ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਲੱਬ ਵੱਲੋਂ ਸ਼ੁਰੂ ਕੀਤੀ ਸਮਾਜ ਸੇਵੀ ਕਾਰਜ਼ਾਂ ਦੀ ਲੜੀ ਨੂੰ ਹੋਰ ਬਿਹਤਰੀ ਨਾਲ ਅੱਗੇ ਤੋਰਨਗੇ। ਇਸ ਸਮੇਂ ਸਾਬਕਾ ਸਕੱਤਰ ਬਲਵਿੰਦਰ ਸਿੰਘ ਨੇ ਕਲੱਬ ਵੱਲੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਪੜ੍ਹ ਕੇ ਹਾਜ਼ਰ ਮੈਂਬਰਾਂ ਸਾਹਮਣੇ ਪੇਸ਼ ਕੀਤੀ। ਇਸ ਮੌਕੇ ਸਕੱਤਰ ਗੁਰਦੇਵ ਸਿੰਘ ਤਲਵੰਡੀ ਨੇ ਸਾਲ 2026-27 ਲਈ ਸਮਾਜ ਭਲਾਈ ਦੇ ਪ੍ਰੋਜੈਕਟਾਂ ਦੀ ਲਿਸਟ ਪੜ੍ਹ ਕੇ ਸੁਣਾਈ, ਜਿਸ ਵਿੱਚ ਸਕੂਲਾਂ ’ਚ ਸੈਮੀਨਾਰ, ਮੈਡੀਕਲ ਕੈਂਪ ਅਤੇ ਹੋਰ ਲੋੜਵੰਦਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦਿੱਤਾ ਦਿੱਤਾ ਗਿਆ। ਇਸ ਮੌਕੇ ਨਵੇਂ ਮੈਂਬਰ ਜਸਪਾਲ ਸਿੰਘ ਕੁਤਬਾ ਅਤੇ ਆਨਰੇਰੀ ਮੈਂਬਰ ਬਲਵਿੰਦਰ ਸਿੰਘ ਲਿੱਤਰ ਨੂੰ ਰੋਟਰੀ ਪਿੰਨ ਚੀਫ਼ ਗਿਸਟ ਤੇ ਤਾਜਪੋਸ਼ੀ ਅਫ਼ਸਰ ਵੱਲੋਂ ਲਗਾਇਆ ਗਿਆ। ਸਮਾਗਮ ਦੌਰਾਨ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਨਰਾਇਣ ਦੱਤ ਕੌਸ਼ਿਕ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਵਿਕਾਸ ਗੋਇਲ ਸਾਬਕਾ ਪ੍ਰਧਾਨ ਰੋਟਰੀ ਕਲੱਬ ਲੁਧਿਆਣਾ ਨਾਰਥ, ਸਵਿੰਦਰ ਸਿੰਘ ਬਹਿਲ ਸਾਬਕਾ ਸਹਾਇਕ ਗਵਰਨਰ ਰੋਟਰੀ ਕਲੱਬ ਲੁਧਿਆਣਾ ਨਾਰਥ, ਰੋਟੇਰੀਅਨ ਤਲਵਿੰਦਰ ਸਿੰਘ ਗਰੇਵਾਲ, ਡਾ: ਇੰਦਰਜੀਤ ਸਿੰਘ ਤਲਵੰਡੀ, ਸਤੀਸ਼ ਕੁਮਾਰ ਭੱਲਾ (ਤਿੰਨੇ ਸਾਬਕਾ ਪ੍ਰਧਾਨ), ਸੰਤੋਸ਼ ਖੁਰਾਣਾ, ਪ੍ਰਿੰਸੀਪਲ ਗੁਰਦੀਪ ਸਿੰਘ, ਸੰਦੀਪ ਵਾਲੀਆ, ਜਤਿੰਦਰ ਮੇਨਕਾ, ਕੁਨਾਲ ਕੁਮਾਰ, ਪੱਤਰਕਾਰ ਜਸਵੰਤ ਸਿੰਘ ਸਿੱਧੂ, ਪੱਤਰਕਾਰ ਸੰਜੀਵ ਕੁਮਾਰ ਭੱਲਾ ਆਦਿ ਹਾਜ਼ਰ ਸਨ।
ਰੋਟਰੀ ਕਲੱਬ ਰਾਏਕੋਟ ਦੇ ਨਵੇਂ ਪ੍ਰਧਾਨ ਰਾਣਾ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਹਰਮਿੰਦਰ ਸਿੰਘ ਰਾਣਾ ਸਾਲ 2026-27 ਲਈ ਬਣੇ ਰੋਟਰੀ ਕਲੱਬ ਦੇ ਪ੍ਰਧਾਨ
ਅਜੀਤ ਡੈਸਕ
17-07-2026