05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਜੀ.ਐੱਚ.ਜੀ ਕਾਲਜ ਆਫ ਐਜੂਕੇਸ਼ਨ ਦਾ ਬੀ.ਐੱਡ. ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 17-07-2026
ਰਾਏਕੋਟ, 16 ਜੁਲਾਈ (ਸੁਸ਼ੀਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਐੱਚ.ਜੀ. ਕਾਲਜ ਆਫ ਐਜੂਕੇਸ਼ਨ ਰਾਏਕੋਟ ਦਾ ਬੀ.ਐੱਡ. (ਸਮੈਸਟਰ ਚੌਥਾ) ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਐਲਾਨੇ ਗਏ ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਹਰਜੀਤ ਕੌਰ ਨੇ ਦੱਸਿਆ ਕਿ ਕਾਲਜ ਦਾ ਬੀ.ਐੱਡ. ਦੇ ਚੌਥੇ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ ਅਤੇ ਕਾਲਜ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਪੂਨਮ ਉੱਪਲ ਪੁੱਤਰੀ ਨੰਦ ਕਿਸ਼ੋਰ ਉੱਪਲ ਨੇ 84.39 ਫ਼ੀਸਦੀ ਅੰਕ ਲੈ ਕੇ ਪਹਿਲਾ, ਮੁਸਕਾਨ ਸ਼ਰਮਾਂ ਪੁੱਤਰੀ ਸੰਜੀਵ ਸ਼ਰਮਾ ਨੇ 83.75 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਸ਼ਾਲਿਨੀ ਪੁੱਤਰੀ ਹਰਜੀਤ ਸਿੰਘ ਨੇ 82.62 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਸ਼ਾਨਦਾਰ ਨਤੀਜੇ ਲਈ ਸੰਸਥਾ ਦੇ ਚੇਅਰਮੈਨ ਡਾ: ਬੀ.ਐੱਲ. ਬਾਂਸਲ ਅਤੇ ਡਾ. ਵਰੁਣ ਬਾਂਸਲ ਨੇ ਸਫ਼ਲ ਰਹਿਣ ਵਾਲਿਆਂ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਗੁਰਬਾਣੀ ਮਨੁੱਖ ਨੂੰ ਸੱਚ, ਨਿਮਰਤਾ, ਦਇਆ, ਸੇਵਾ, ਸੰਤੋਖ ਅਤੇ ਨਾਮ ਨਾਲ ਜੁੜ ਕੇ ਜੀਵਨ ਜਿਊਣ ਦੀ ਪ੍ਰੇਰਣਾ ਦਿੰਦੀ-ਸਿੰਘ... ਅਗਲੀ ਖ਼ਬਰ ਬਾਬਾ ਜੀਵਨ ਸਿੰਘ ਦੀ ਫੁਲਵਾੜੀ ਦੀ ਧਰਮਸ਼ਾਲਾ ਦੀ ਇਮਾਰਤ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।