08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਦੀ ਕਲਸੀਆਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ - ਲਖਵੀਰ ਸਿੰਘ ਲੱਖਾ ਸਭਾ ਦੇ ਨਵੇਂ ਪ੍ਰਧਾਨ ਚੁਣੇ

ਅਜੀਤ ਡੈਸਕ 30-07-2026

ਰਾਏਕੋਟ, 29 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਦੀ ਕਲਸੀਆਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ ਸਭਾ ਉੱਪਰ ਕੀਤਾ ਕਬਜ਼ਾ, ਸਭਾ ਦੇ ਸਮੁੱਚੇ 11 ਮੈਂਬਰ ‘ਆਪ’ ਪਾਰਟੀ ਦੇ ਹੋਣ ਕਰਕੇ ਇਕਤਰਫ਼ਾ ਜਿੱਤ ਦਰਜ ਕੀਤੀ। ਦੱਸਣਯੋਗ ਹੈ ਕਿ ਇਸ ਸਭਾ ਉੱਪਰ ਪਿਛਲੇ 10 ਸਾਲਾਂ ਤੋਂ ਕਾਂਗਰਸ ਪਾਰਟੀ ਕਾਬਜ਼ ਸੀ, ਜਿਸ ਕਰਕੇ ਲੋਕ ਉਕਤ ਕਮੇਟੀ ਦੀਆਂ ਮਨਮਾਨੀਆਂ ਤੋਂ ਅੱਕ ਚੁੱਕੇ ਸਨ, ਜਿਸ ’ਤੇ ਇਸ ਵਾਰ ਲੋਕਾਂ ਨੇ ਸਭਾ ਦੀ ਕਮੇਟੀ ਦਾ ਤਖ਼ਤਾ-ਪਲਟ ਕਰਦਿਆਂ ‘ਆਪ’ ਪਾਰਟੀ ਦੀ ਸ਼ਾਨਦਾਰ ਜਿੱਤ ਦਰਜ ਕਰਵਾਈ ਹੈ। ਇਸ ਮੌਕੇ ਅੱਜ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸਭਾ ਦੇ ਚੁਣੇ ਗਏ ਪ੍ਰਧਾਨ ਲਖਵੀਰ ਸਿੰਘ ਲੱਖਾ ਧਾਲੀਵਾਲ, ਮੈਂਬਰ ਕਰਮਜੀਤ ਕੌਰ ਧਾਲੀਵਾਲ, ਨੰਬਰਦਾਰ ਚਮਕੌਰ ਸਿੰਘ, ਹਰਦੇਵ ਸਿੰਘ ਧਾਲੀਵਾਲ, ਅਮਨਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਪ੍ਰਗਟ ਸਿੰਘ ਧਾਲੀਵਾਲ, ਸੁਖਮਿੰਦਰ ਸਿੰਘ ਕਲੇਰ, ਜੱਗਾ ਸਿੰਘ ਧਾਲੀਵਾਲ, ਸਵਰਨ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਧਾਲੀਵਾਲ (ਸਾਰੇ ਸਭਾ ਦੇ ਮੈਂਬਰਾਂ) ਨੂੰ ਸਿਰੋਪਾਓ ਦੇ ਸਨਮਾਨਿਤ ਕੀਤਾ ਅਤੇ ਜਿੱਤ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸਭਾ ਦੇ ਨਵੇਂ ਚੁਣੇ ਪ੍ਰਧਾਨ ਤੇ ਮੈਂਬਰਾਂ ਨੂੰ ਸਭਾ ਦੀ ਤਰੱਕੀ ਲਈ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਸਭਾ ਤੇ ਕਿਸਾਨਾਂ ਵਿਚਕਾਰ ਤਾਲਮੇਲ ਬਣਾ ਕੇ ਸੰਚਾਰੂ ਢੰਗ ਨਾਲ ਕੰਮ ਕਰਨ ਲਈ ਆਖਿਆ ਗਿਆ।ਉਨ੍ਹਾਂ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਧਾਲੀਵਾਲ ਤੇ ਸਮੂਹ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਦੀ ਕਲਸੀਆਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਦੀ ਬਿਹਤਰੀ ਲਈ ‘ਆਪ’ ਸਰਕਾਰ ਵੱਲੋਂ ਬਣਦਾ ਪੂਰਨ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਆਖਿਆ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਤੇ ਸਭਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਗੇ।ਉਨ੍ਹਾਂ ਭਰੋਸਾ ਦਿੱਤਾ ਕਿ ਹਰੇਕ ਛੋਟੇ-ਵੱਡੇ ਕਿਸਾਨ ਨੂੰ ਖਾਦ ਦੀ ਵੰਡ ਸਹੀ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਕਿਸੇ ਵੀ ਕਿਸਾਨ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਕਰਮਜੀਤ ਕੌਰ ਕਲਸੀਆਂ, ਨੰਬਰਦਾਰ ਤਰਕ ਸਿੰਘ ਕਲਸੀਆਂ, ਹਰਜੀਤ ਸਿੰਘ ਧਾਲੀਵਾਲ ਮੈਂਬਰ ਬਲਾਕ ਸੰਮਤੀ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ, ਪੀ.ਏ. ਕਮਲ ਸਿੰਘ ਸੁਖਾਣਾ, ਡਾ. ਗੁਰਦੀਪ ਸਿੰਘ ਜੌਹਲਾਂ ਮੈਂਬਰ ਬਲਾਕ ਸੰਮਤੀ, ਪਿਸ਼ੌਰਾ ਸਿੰਘ, ਪੰਚ ਸੁਰਜੀਤ ਸਿੰਘ ਧਾਲੀਵਾਲ, ਬੂਟਾ ਸਿੰਘ, ਜਸਦੇਵ ਸਿੰਘ ਕਾਲਾ, ਹਰਦੀਪ ਸਿੰਘ ਦੀਪਾ, ਕੇਸ਼ਵਿੰਦਰ ਸਿੰਘ, ਸੁੱਖਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਸੁਖਮਿੰਦਰ ਸਿੰਘ, ਪੰਚ ਜੰਗ ਸਿੰਘ, ਪੰਚ ਬਲਵੀਰ ਸਿੰਘ, ਕਸ਼ਮੀਰਾ ਸਿੰਘ, ਸੁੱਖਪ੍ਰੀਤ ਸਿੰਘ, ਪੰਚ ਰਘਵੀਰ ਸਿੰਘ, ਚਮਕੌਰ ਸਿੰਘ, ਹਰਜੀਤ ਸਿੰਘ, ਜਗਤਾਰ ਸਿੰਘ ਪ੍ਰਧਾਨ ਸਿੱਧ ਭੋਹੀ ਕਮੇਟੀ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪੇਪਰ ਲੀਕ ਮਾਮਲਿਆਂ ’ਤੇ ਨੌਜਵਾਨਾਂ ਨੂੰ ਜਵਾਬ ਦੇਣ ਮੁੱਖ ਮੰਤਰੀ-ਬਾਜਵਾ ਅਗਲੀ ਖ਼ਬਰ ਸ੍ਰੀ ਮਹਾਂਵੀਰ ਦੁਸਹਿਰਾ ਕਮੇਟੀ ਨੇ ਸ਼ਹਿਰ ’ਚ ਝੰਡੇ ਦੀ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।