07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪਿੰਡ ਪੰਡੋਰੀ ਵਿਖੇ ਹੋਮਿਉਪੈਥੀ ਸਰਕਾਰੀ ਡਿਸਪੈਂਸਰੀ ਵਿਚ ਮੁੜ ਚੋਰੀ-ਬੈਟਰੀ ਸਮੇਤ ਇਨਵਰਟਰ ਕੀਤਾ ਚੋਰੀ

ਅਜੀਤ ਡੈਸਕ 30-07-2026
ਚੌਂਕੀਮਾਨ, 29 ਜੁਲਾਈ (ਤੇਜਿੰਦਰ ਸਿੰਘ ਚੱਢਾ) ਪਿੰਡ ਪੰਡੋਰੀ ਵਿਖੇ ਹੋਮਿਉਪੈਥੀ ਸਰਕਾਰੀ ਡਿਸਪੈਂਸਰੀ ਵਿਚ ਬੀਤੀ ਰਾਤ ਚੋਰਾਂ ਨੇ ਦੂਜੀ ਵਾਰ ਚੋਰੀ ਕੀਤੀ ਤੇ ਬੈਟਰੀ ਸਮੇਤ ਇਨਵਰਟਰ ਤੇ ਗੱਲੇ ਵਿਚ ਪਈ ਨਗਦੀ ਚੋਰੀ ਕਰਕੇ ਲੈ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਨੇ ਜ਼ਿੰਦਰੇ ਭੰਨ੍ਹ ਕੇ ਡਿਸਪੈਂਸਰੀ ਵਿਚ ਪਏ ਇਨਵਰਟਰ ਤੇ ਬੈਟਰੀ ਚੋਰੀ ਕਰ ਲੇ ਤੇ ਅਲਮਾਰੀਆਂ ਦੇ ਜ਼ਿੰਦਰੇ ਭੰਨ੍ਹ ਕੇ ਉਸ ਵਿਚ ਪਏ ਰਿਕਾਰਡ ਦੀ ਫੋਲਾ ਫਰਾਲੀ ਕੀਤੀ। ਇੱਥੇ ਦੱਸਣਯੋਗ ਹੈ ਕਿ ਪਹਿਲਾ ਵੀ ਚੋਰਾਂ ਨੇ ਹੋਮਿਉਪੈਥੀ ਸਰਕਾਰੀ ਡਿਸਪੈਂਸਰੀ ਵਿਚੋਂ ਗੈਸ ਸਿੰਲਡਰ ਚੋਰੀ ਕਰ ਲਿਆ ਸੀ। ਇਸ ਮੌਕੇ ਸਰਪੰਂਚ ਰੁਲਦਾ ਸਿੰਘ ਪੰਡੋਰੀ ਤੇ ਡਾ. ਪ੍ਰਵੀਨ ਕੌਰ ਨੇ ਦੱਸਿਆ ਕਿ ਚੋਰੀ ਦਾ ਪਤਾ ਸਵੇਰੇ ਲੱਗਿਆ ਤੇ ਦੇਖਿਆ ਕਿ ਡਿਸਪੈਂਸਰੀ ਦੇ ਦਰਵਾਜ਼ੇ ਦੇ ਜ਼ਿੰਦਰੇ ਭੰਨ੍ਹੇ ਪਏ ਹਨ ਤੇ ਅੰਦਰ ਵੇਖਿਆ ਤਾਂ ਬੈਟਰੀ ਤੇ ਇਨਵਰਟਰ ਨਹੀਂ ਸਨ ਤੇ ਅਲਮਾਰੀਆਂ ਦੇ ਜ਼ਿੰਦਰੇ ਵੀ ਭੰਨ੍ਹੇ ਪਏ ਹਨ ਤੇ ਗੱਲੇ ਵਿਚ ਪਈ ਨਗਦੀ ਵੀ ਗਾਇਬ ਸੀ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਤੇ ਬੇਖੌਫ਼ ਹੋ ਕੇ ਚੋਰੀਆਂ ਕਰ ਰਹੇ ਹਨ, ਜਿਸ ਨਾਲ ਪਿੰਡ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਨੂੰ ਗਸਤ ਵਧਾਈ ਜਾਵੇ ਤਾਂ ਜੋ ਚੋਰਾਂ ਸਮੇਤ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਈ ਜਾ ਸਕੇ।
ਪਿਛਲੀ ਖ਼ਬਰ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ * ਅੰਡਰ-17 ਕ੍ਰਿਕਟ ਟੀਮ ਨੇ ਜਿੱਤਿਆ ਪਹ... ਅਗਲੀ ਖ਼ਬਰ ਜਗਰਾਉਂ ਦੇ 21 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੇ ‘ਟੋਕਨ ਆਫ਼ ਲਵ’ ਸਕੂਲ ਬੈਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।