02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੁਲਿਸ ਨੂੰ ਨਹਿਰ ’ਚੋਂ ਅਣਪਛਾਤੇ ਵਿਅਕਤੀ ਦਾ ਲਾਸ਼ ਮਿਲੀ

ਅਜੀਤ ਡੈਸਕ 31-07-2026
ਜੋਧਾਂ, 30 ਜੁਲਾਈ (ਗੁਰਵਿੰਦਰ ਸਿੰਘ ਹੈਪੀ)-ਪੁਲਿਸ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਬੱਲੋਵਾਲ ਅਤੇ ਢੈਪਈ ਨਹਿਰ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਪੁਲਿਸ ਥਾਣਾ ਜੋਧਾਂ ਦੇ ਇੰਚਾਰਜ ਕਿਰਨਦੀਪ ਕੌਰ ਨੇ ਦੱਸਿਆ ਕਿ ਹੈਲਪ ਲਾਈਨ ਨੰਬਰ 112 ਰਾਹੀਂ ਇਤਲਾਹ ਮਿਲੀ ਕਿ ਬੱਲੋਵਾਲ ਢੈਪਈ ਦੇ ਨਜ਼ਦੀਕ ਨਹਿਰ ਵਿੱਚ ਇਕ ਵਿਅਕਤੀ ਦੀ ਲਾਸ਼ ਤੈਰਦੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਇਸ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਮ੍ਰਿਤਕ ਵਿਅਕਤੀ ਉਮਰ ਤਕਰੀਬਨ 35-40 ਦੇ ਕਰੀਬ ਹੈ। ਇਸ ਨੇ ਹਲਕੇ ਬਦਾਮੀ ਰੰਗ ਦਾ ਸੂਟ ਪਹਿਨਿਆ ਅਤੇ ਸੱਜੇ ਹੱਥ ਵਿੱਚ ਚਾਂਦੀ ਦਾ ਕੜਾ ਪਾਇਆ ਅਤੇ ਖੰਮਣੀ ਬੰਨ੍ਹੀ ਹੋਈ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਲਾਸ਼ ਨੂੰ 72 ਘੰਟੇ ਲਈ ਪਹਿਚਾਣ ਵਾਸਤੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਰੱਖਿਆ ਗਿਆ ਹੈ।
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਮੁਲਾਜ਼ਮਾਂ ਵਲੋਂ ਗੇਟ ਰੈਲੀ ਅਗਲੀ ਖ਼ਬਰ ਸੰਤ ਸੀਚੇਵਾਲ ਦਾ ਵਾਤਾਵਰਨ ਨੂੰ ਬਚਾਏ ਜਾਣ ’ਚ ਵੱਡਾ ਯੋਗਦਾਨ-ਦੌਧਰ ਕਿਹਾ, ਬੁੱਢੇ ਨਾਲੇ ਦੇ ਚੱਲ ਰਹੇ ਸਫ਼ਾਈ ਕਾਰਜਾਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।