02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜ਼ੋਨ ਪੱਧਰੀ ਬੈਡਮਿੰਟਨ ਮੁਕਾਬਲੇ ’ਚ ਮੱਲਾਂ ਮਾਰੀਆਂ

ਅਜੀਤ ਡੈਸਕ 31-07-2026
ਰਾਏਕੋਟ, 30 ਜੁਲਾਈ (ਸੁਸ਼ੀਲ)-ਸਰਦਾਰ ਭਰਪੂਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਦੀ ਅੰਡਰ-17 ਬੈਡਮਿੰਟਨ ਟੀਮ (ਲੜਕੀਆਂ) ਨੇ ਜ਼ੋਨ ਪੱਧਰ ’ਤੇ ਹੋਏ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾ ਵਿਖੇ ਹੋਏ ਜ਼ੋਨ ਪੱਧਰੀ ਇੰਨ੍ਹਾਂ ਖੇਡ ਮੁਕਾਬਲਿਆਂ ਵਿੱਚ ਸਾਡੇ ਸਕੂਲ ਦੀ ਬੈਡਮਿੰਟਨ ਟੀਮ ਵਿੱਚ ਵਿਦਿਆਰਥਣ ਮੰਨਤਪ੍ਰੀਤ ਕੌਰ, ਪ੍ਰਭਜੋਤ ਕੌਰ, ਅਰਮਨਦੀਪ ਕੌਰ ਅਤੇ ਸੁਖਮਨੀ ਕੌਰ ਨੇ (ਅੰਡਰ-17) ਵਿੱਚ ਭਾਗ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ । ਇਸ ਸ਼ਾਨਦਾਰ ਪ੍ਰਾਪਤੀ ਲਈ ਪ੍ਰਿੰਸੀਪਲ ਮਨਪ੍ਰੀਤ ਸਿੰਘ ਵੱਲੋ ਬੱਚਿਆਂ ਨੂੰ ਮੈਡਲ ਪਾ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਗੁਰਜੀਤ ਕੌਰ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕੇ ਦਾਖੇ ਵਿਚ ਫੇਰੀ ਪਾ ਕੇ ਜਸਕਰਨ ਸਿੰਘ ਦਿਉਲ ਨੂੰ ਥਾਪੜਾ ਦ... ਅਗਲੀ ਖ਼ਬਰ ਇਯਾਲੀ ਦਾ ਵਧਦਾ ਸਿਆਸੀ ਪ੍ਰਭਾਵ ਰੋਕਣ ਲਈ ‘ਆਪ’ ਸਰਕਾਰ ਨੇ ਮੁਕੱਦਮਾ ਦਰਜ ਕੀਤਾ-ਮੁੱਲਾਂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।