02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਡਾ. ਕੰਗ ਨੇ ਜਸਵਿੰਦਰ ਵਿਰਕ ਨੂੰ ‘ਆਪ’ ਦੇ ਐਜੂਕੇਸ਼ਨ ਵਿੰਗ ਦੇ ਜ਼ਿਲ੍ਹਾ ਇੰਚਾਰਜ ਬਣਨ ’ਤੇ ਕੀਤਾ ਸਨਮਾਨਿਤ

ਅਜੀਤ ਡੈਸਕ 01-08-2026
ਹੰਬੜਾਂ, 31 ਜੁਲਾਈ (ਮੇਜਰ ਹੰਬੜਾਂ)- ‘ਆਪ’ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਵਲੋਂ ਆਮ ਆਦਮੀ ਪਾਰਟੀ ਵਲੋਂ ਸਾਬਕਾ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵਿਰਕ ਨੂੰ ਲੁਧਿਆਣਾ ਰੂਰਲ-1 ਐਜੂਕੇਸ਼ਨ ਵਿੰਗ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਜਿੱਥੇ ਵਧਾਈ ਦਿੱਤੀ ਗਈ, ਉੱਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਨੇ ਕਿਹਾ ਕਿ ਜਸਵਿੰਦਰ ਸਿੰਘ ਵਿਰਕ ਦੇ ਆਪ ਪਾਰਟੀ ਦੇ ਇਸ ਅਹੁਦੇ ’ਤੇ ਨਿਯੁਕਤ ਹੋਣ ਨਾਲ ‘ਆਪ’ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਐਜੂਕੇਸ਼ਨ ਨਾਲ ਜੁੜੇ ਮਾਮਲੇ ਪਹਿਲ ਦੇ ਅਧਾਰ ’ਤੇ ਹੱਲ ਹੋ ਸਕਣਗੇ। ਜਸਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਹਲਕਾ ਇੰਚਾਰਜ ਡਾ. ਕੰਗ ਦੀ ਅਗਵਾਈ ਹੇਠ ਹਲਕਾ ਦਾਖਾ ਅੰਦਰ ਵੱਡੇ ਵਿਕਾਸ ਕਾਰਜ ਹੋਏ ਹਨ ਤੇ ਹੁਣ ਸਾਨੁੰ ਹਲਕੇ ਦੇ ਸਿੱਖਿਆ ਵਿਭਾਗ ਨਾਲ ਜੁੜੇ ਮਾਮਲੇ ਹੱਲ ਕਰਨ ’ਚ ਕੋਈ ਸਮੱਸਿਆ ਨਹੀਂ ਆ ਸਕੇਗੀ ਤੇ ਅਸੀਂ ਹੋਰ ਮਜ਼ਬੂਤੀ ਨਾਲ ਕੰਮ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਡਾ: ਕੰਗ ਦੀ ਅਗਵਾਈ ਹੇਠ ਅਸੀਂ ਹਲਕਾ ਪੱਧਰ ’ਤੇ ਐਜੂਕੇਸ਼ਨ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਕੇ ਮਿਸਾਲ ਕਾਇਮ ਕਰਾਂਗੇ।
ਪਿਛਲੀ ਖ਼ਬਰ ਬ੍ਰਿਟਿਸ਼ ਕਾਨਵੈਂਟ ਸਕੂਲ ਫ਼ਤਿਹਪੁਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਮਾਗਮ ਕਰਵਾਇਆ ਅਗਲੀ ਖ਼ਬਰ ਜੀ.ਟੀ.ਬੀ. ਕਾਲਜ ਦਾਖਾ ਨੂੰ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਤੇ ਖੋਜ ਅਦਾਰੇ ਵਲੋਂ ਪ੍ਰਾਜੈਕਟ ਗ੍ਰਾਂਟ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।