02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜੀ.ਟੀ.ਬੀ. ਕਾਲਜ ਦਾਖਾ ਦੇ ਵਿਦਿਆਰਥੀਆਂ ਦੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ

ਮੁੱਲਾਂਪੁਰ-ਦਾਖਾ, 1 ਅਗਸਤ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਨਵੇਂ ਵਿੱਦਿਅਕ ਸ਼ੈਸ਼ਨ ਦੀ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ ਗਈ। ਇਸ ਸ਼ੁਭ ਮੌਕੇ ’ਤੇ ਕਾਲਜ ਪ੍ਰਬੰਧਕੀ ਕਮੇਟੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ, ਟਰੱਸਟੀ ਅਪਰ ਅਪਾਰ ਸਿੰਘ, ਸਮੂਹ ਵਿਦਿਆਰਥੀ, ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਵਲੋਂ ਪਰਮਾਤਮਾ ਦਾ ਓਟ-ਆਸਰਾ ਲਿਆ ਗਿਆ।

ਅਜੀਤ ਡੈਸਕ 02-08-2026
ਮੁੱਲਾਂਪੁਰ-ਦਾਖਾ, 1 ਅਗਸਤ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਨਵੇਂ ਵਿੱਦਿਅਕ ਸ਼ੈਸ਼ਨ ਦੀ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ ਗਈ। ਇਸ ਸ਼ੁਭ ਮੌਕੇ ’ਤੇ ਕਾਲਜ ਪ੍ਰਬੰਧਕੀ ਕਮੇਟੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ, ਟਰੱਸਟੀ ਅਪਰ ਅਪਾਰ ਸਿੰਘ, ਸਮੂਹ ਵਿਦਿਆਰਥੀ, ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਵਲੋਂ ਪਰਮਾਤਮਾ ਦਾ ਓਟ-ਆਸਰਾ ਲਿਆ ਗਿਆ। ਕਾਲਜ ਦੇ ਸਮੂਹ ਵਿਦਿਆਰਥੀ, ਪ੍ਰਿੰਸੀਪਲ, ਹੋਰ ਸਟਾਫ ਵਲੋਂ ਕਾਲਜ ਰੋਡ ਦਾਖਾ ਗੁਰਦੁਆਰਾ ਸਿੰਘ ਸਭਾ ਪਹੁੰਚ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸ਼ਬਦ ਕੀਰਤਨ ਦਾ ਅਨੰਦ ਲਿਆ। ਗ੍ਰੰਥੀ ਸਿੰਘ ਵਲੋਂ ਸੈਸ਼ਨ ਦੀ ਸਫ਼ਲਤਾ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਧਾਰਮਿਕ ਸਮਾਗਮ ਉਪਰੰਤ ਕਾਲਜ ਵਿਖੇ ਕੁਲਦੀਪ ਸਿੰਘ ਸੇਖੋਂ ਆਡੀਟੋਰੀਅਮ ਹਾਲ ਅੰਦਰ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਸੰਬੋਧਨ ਸਮੇਂ ਕਾਲਜ ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ ਨੇ ਨਵੇਂ ਅਕਾਦਮਿਕ ਸਾਲ ਦੀ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੀਵਨ ਵਿੱਚ ਸਫ਼ਲਤਾ ਹਾਸਲ ਕਰਨ ਲਈ ਕਾਲਜ ਵਿੱਚ ਰੋਜ਼ਾਨਾ ਹਾਜ਼ਰੀ ਨੂੰ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਸਮੇਂ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਨਾ ਸਿਰਫ਼ ਕਿਤਾਬੀ ਗਿਆਨ ਦੇਣਾ ਹੈ, ਬਲਕਿ ਨੌਜਵਾਨ ਪੀੜ੍ਹੀ ਨੂੰ ਉੱਚੇ-ਸੁੱਚੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜ ਕੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਉਨ੍ਹਾਂ ਕਿਹਾ ਅਸੀਂ ਕਾਲਜ ਵਿੱਚ ਚੰਗਾ ਮਾਹੌਲ ਸਿਰਜਣ ਲਈ ਯਤਨਸ਼ੀਲ ਹਾਂ।
ਪਿਛਲੀ ਖ਼ਬਰ ਰੁੱਖਾਂ ਦੀ ਸਾਂਭ-ਸੰਭਾਲ ਕਰ ਕੇ ਮਿਸਾਲ ਬਣ ਰਿਹਾ ਗੁਰਪ੍ਰੀਤ ਸਿੰਘ ਹਲਵਾਰਾ ਅਗਲੀ ਖ਼ਬਰ ਯੂਨੀਰਾਈਜ਼ ਵਰਲਡ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।