02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਟੈਗੋਰ ਗਲੋਬਲ ਸਕੂਲ ਸਮਰਾਲਾ ’ਚ ਕੌਸ਼ਲ ਬੌਧ ‘ਤੇ ਆਧਾਰਿਤ ਪ੍ਰਦਰਸ਼ਨੀ ਕਰਵਾਈ

ਸਮਰਾਲਾ, 1 ਅਗਸਤ (ਕੁਲਵਿੰਦਰ ਸਿੰਘ)-ਸਮਰਾਲਾ ਦੀ ਮਾਣਮੱਤੀ ਸਿੱਖਿਆ ਸੰਸਥਾ ਟੈਗੋਰ ਗਲੋਬਲ ਸਕੂਲ ਸੀ. ਸੈ.

ਅਜੀਤ ਡੈਸਕ 02-08-2026
ਸਮਰਾਲਾ, 1 ਅਗਸਤ (ਕੁਲਵਿੰਦਰ ਸਿੰਘ)-ਸਮਰਾਲਾ ਦੀ ਮਾਣਮੱਤੀ ਸਿੱਖਿਆ ਸੰਸਥਾ ਟੈਗੋਰ ਗਲੋਬਲ ਸਕੂਲ ਸੀ. ਸੈ. ਸਮਰਾਲਾ ਵਿਚ 1 ਅਗਸਤ 2026 ਨੂੰ ਨਵੀਂ ਸਿੱਖਿਆ ਨੀਤੀ ਅਨੁਸਾਰ ਕੌਸ਼ਲ ਬੌਧ ‘ਤੇ ਆਧਾਰਿਤ ਪ੍ਰਦਰਸ਼ਨੀ ਦੌਰਾਨ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨੀ ਡਾਇਰੈਕਟਰ ਬਾਲ ਕ੍ਰਿਸ਼ਨ ਅਨੇਜਾ ਅਤੇ ਸਵਾਤੀ ਅਨੇਜਾ ਦੀ ਰਹਿਨੁਮਾਈ ਅਧੀਨ ਲਗਾਈ ਗਈ ਜਿਸ ਵਿਚ ਜਮਾਤ ਤੀਜੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਦੁਆਰਾ ਵੱਖ-ਵੱਖ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਗਏ, ਜਿਸ ਵਿਚ ਗਣਿਤ ਬੈਂਕ, ਅਰਬਨ ਸੈਟਲਮੈਂਟ, ਈ. ਵੀ., ਸੋਲਰ ਸਿਸਟਮ, ਪਲਾਂਟ ਸੈੱਲ , ਰੀਸਾਈਕਲ, ਸੰਤੁਲਨ ਭੋਜਨ, ਟਰੈਫ਼ਿਕ ਲਾਈਟ, ਸਮਾਰਟ ਸਿਟੀ, ਸੋਲਰ ਬਿਜਲੀ, ਸੋਲਰ ਸਮਾਰਟ ਘਰ, ਆਟੋਮੈਟਿਕ ਟਰੈਫਿਕ ਲਾਈਟ ਸਿਸਟਮ, ਏਅਰ ਕੂਲਰ, ਮਿੱਟੀ ਦੀ ਨਮੀ ਸੰਬੰਧੀ, ਫਾਇਰ ਅਲਾਰਮ ਸਿਸਟਮ, ਸਮਾਰਟ ਵਾਟਰ ਲੈਵਲ ਇੰਡੀਕੇਟਰ, ਡਰੋਨ, ਸਮਾਰਟ ਟੈਸਲਾ ਹੋਮ, ਪੇਪਰ ਸਰਕਟ ਆਦਿ ਅਲੱਗ-ਅਲੱਗ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਗਏ। ਇਨ੍ਹਾਂ ਮਾਡਲਾਂ ਵਿਚ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਝਲਕ ਨਜ਼ਰ ਆਈ। ਇਸ ਮੌਕੇ ਸਕੂਲ ਪ੍ਰਿੰਸੀਪਲ ਮਨੋਜ ਕੁਮਾਰ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਉਂਦਿਆਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਫਲ ਹੋਣ ਦੀ ਪ੍ਰੇਰਨਾ ਵੀ ਦਿੱਤੀ।
ਪਿਛਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਇੱਕ ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਬੰਦ ਫ਼ੈਕਟਰੀ ’ਚੋਂ ਲੱਖਾਂ ਦੀ ਮਸ਼ੀਨਰੀ ਚੋਰੀ, ਸਕਿਉਰਿਟੀ ਗਾਰਡਾਂ ਸਮੇਤ 8 ਵਿਅਕਤੀਆਂ ’ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।