ਗੁਰੂ ਨਾਨਕ ਪਬਲਿਕ ਸਕੂਲ ਸੁਧਾਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਗੁਰੂਸਰ ਸੁਧਾਰ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਸਾਉਣ ਦੇ ਮਹੀਨੇ ਦਾ ਮੁੱਖ ਤਿਉਹਾਰ ‘ਤੀਆਂ ਤੀਜ ਦੀਆਂ’ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਧਾਰ ਬਾਜ਼ਾਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਪੰਜਾਬੀ ਪਹਿਰਾਵੇ ’ਚ ਸਜ ਕੇ ਆਏ ਬੱਚਿਆਂ ਨੇ ਜਿਥੇ ਗਿੱਧੇ-ਭੰਗੜੇ ਦਾ ਆਨੰਦ ਮਾਣਿਆ, ਉਥੇ ਹੀ ਇਨ੍ਹਾਂ ਬੱਚਿਆਂ ਨੇ ਮਿਸ ਤੀਜ ਅਤੇ ਵਧੀਆ ਡਾਂਸ ਆਦਿ ਦਾ ਖ਼ਿਤਾਬ ਵੀ ਜਿੱਤਿਆ।
ਅਜੀਤ ਡੈਸਕ
04-08-2026