ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
ਜਗਰਾਉਂ, 3 ਅਗਸਤ (ਗੁਰਦੀਪ ਸਿੰਘ ਮਲਕ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ’ਚ ਜਗਰਾਉਂ ਵਿਖੇ ਹੋਈ ਮੀਟਿੰਗ ਵਿਚ ਕਿਸਾਨੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਖੇਤਾਂ ਵਿਚ ਬਿਜਲੀ ਬਹੁਤ ਘੱਟ ਆਉਂਦੀ ਹੈ, ਸੜੇ ਹੋਏ ਟਰਾਂਸਫਾਰਮ ਨੂੰ ਨਹੀਂ ਬਦਲਿਆ ਜਾ ਰਿਹਾ ਅਤੇ ਬਿਜਲੀ ਦੇ ਫੀਡਰ ਖ਼ਰਾਬ ਰਹਿੰਦੇ ਹਨ, ਜਿਨ੍ਹਾਂ ਦੀ ਜਲਦੀ ਰਿਪੇਅਰ ਨਹੀਂ ਕੀਤੀ ਜਾ ਰਹੀ, ਤੁਰੰਤ ਇਸ ਮੁੱਦੇ ਵੱਲ ਪਾਵਰਕਾਮ ਧਿਆਨ ਦੇਵੇ ਅਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਚਾਉਣ ਲਈ ਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ।
ਜਗਰਾਉਂ, 3 ਅਗਸਤ (ਗੁਰਦੀਪ ਸਿੰਘ ਮਲਕ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ’ਚ ਜਗਰਾਉਂ ਵਿਖੇ ਹੋਈ ਮੀਟਿੰਗ ਵਿਚ ਕਿਸਾਨੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਖੇਤਾਂ ਵਿਚ ਬਿਜਲੀ ਬਹੁਤ ਘੱਟ ਆਉਂਦੀ ਹੈ, ਸੜੇ ਹੋਏ ਟਰਾਂਸਫਾਰਮ ਨੂੰ ਨਹੀਂ ਬਦਲਿਆ ਜਾ ਰਿਹਾ ਅਤੇ ਬਿਜਲੀ ਦੇ ਫੀਡਰ ਖ਼ਰਾਬ ਰਹਿੰਦੇ ਹਨ, ਜਿਨ੍ਹਾਂ ਦੀ ਜਲਦੀ ਰਿਪੇਅਰ ਨਹੀਂ ਕੀਤੀ ਜਾ ਰਹੀ, ਤੁਰੰਤ ਇਸ ਮੁੱਦੇ ਵੱਲ ਪਾਵਰਕਾਮ ਧਿਆਨ ਦੇਵੇ ਅਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਚਾਉਣ ਲਈ ਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ। ਪ੍ਰਧਾਨ ਜੋਗਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਨੂੰ ਲੈ ਕੇ ਇਕ ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸਮਝੌਤਾ ਪੇਂਡੂ ਕਿਸਾਨੀ ਨੂੰ ਤਬਾਹ ਕਰਕੇ ਰੱਖ ਦੇਵੇਗਾ। ਇਸ ਲਈ ਇਹ ਸਮਝੌਤੇ ਨੂੰ ਕਿਸੇ ਕੀਮਤ ’ ਤੇ ਸਿਰੇ ਨਹੀਂ ਚੜਨ ਦਿੱਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋ, ਜਗਦੀਸ਼ ਕੁਮਾਰ, ਰਵਿੰਦਰ ਸਿੰਘ ਸੋਢੀਵਾਲ, ਲੰਬਰਦਾਰ ਜਲਵੰਤ ਸਿੰਘ, ਬਲਜਿੰਦਰ ਸਿੰਘ ਕਮਲਜੀਤ ਸਿੰਘ ਰੂਪਾ ਪੱਤੀ, ਗੁਰਮੀਤ ਸਿੰਘ ਬਾਸੀਆਂ ਬੇਟ, ਹਰਜਿੰਦਰ ਸਿੰਘ ਕਾਉਂਕੇ ਕਲਾਂ, ਚੈਚਲਦੀਪ ਸਿੰਘ ਮਲਕਪੁਰ, ਤਰਨਪ੍ਰੀਤ ਸਿੰਘ, ਰਣਜੀਤ ਸਿੰਘ ਬਾਸੀਆਂ ਬੇਟ, ਬਲਵਿੰਦਰ ਸਿੰਘ ਰੂਪਾਪਤੀ, ਬਲਵੰਤ ਸਿੰਘ ਬੱਸੀਆਂ, ਮਾ. ਹਰਦੀਪ ਸਿੰਘ ਖਹਿਰਾ, ਰਵੀ ਮਲਸੀਹਾ ਬਾਜਣ, ਬਲਵੰਤ ਸਿੰਘ ਰਸੂਲਪੁਰ, ਗੁਰਮੇਲ ਸਿੰਘ ਰਸੂਲਪੁਰ, ਗੁਰਪ੍ਰੀਤ ਸਿੰਘ ਬੀਰਮੀ ਆਦਿ ਹਾਜ਼ਰ ਸਨ।