ਗੁਰਦੁਆਰਾ ਰਤਨਗੜ੍ਹ ਸਾਹਿਬ ਸ਼੍ਰੀ ਹਜ਼ੂਰ ਦੇ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਸੰਗਤਾਂ ਨੂੰ ਸਮਰਪਿਤ
ਮਲੌਦ, 3 ਅਗਸਤ (ਦਿਲਬਾਗ ਸਿੰਘ ਚਾਪੜਾ)-ਪ੍ਰਭੂ ਭਗਤੀ ’ਚ ਲੀਨ ਅਤੇ ਦਸ਼ਮੇਸ਼ ਪਿਤਾ ਦੇ ਦਰਸ਼ਨਾ ਨੂੰ ਉਡੀਕਦੇ ਸਾਧੂ ਰਤਨ ਦਾਸ ਨੂੰ ਗੁਰੂ ਸਾਹਿਬ ਦੇ ਅੰਤਿਮ ਦਰਸ਼ਨ ਦੇਣ ਵੇਲੇ ਅਤੇ ਸੰਗਤਾਂ ਨੂੰ ਸੰਦੇਸ਼ ਭੇਜਣ ਵਾਲੇ ਸਥਾਨ ’ਤੇ ਸੰਪਰਦਾਇ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ -ਸੰਤ ਬਾਬਾ ਬਲਵਿੰਦਰ ਸਿੰਘ ਵਲੋ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਨੂੰ ਅੱਜ ਸ਼੍ਰੀ ਅਖੰਡ ਪਾਠਾਂ ਦੇ ਭੋਗ, ਸਜੇ ਗੁਰਮਤਿ ਸਮਾਗਮ ਦੀ ਅਰਦਾਸ ਉਪਰੰਤ ਸੰਗਤਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਸਮਰਪਿਤ ਕਰ ਦਿੱਤਾ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਪੰਜ ਪਿਆਰੇ ਸਾਹਿਬਾਨ ਨੇ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸਮੂਲੀਅਤ ਕੀਤੀ।
ਮਲੌਦ, 3 ਅਗਸਤ (ਦਿਲਬਾਗ ਸਿੰਘ ਚਾਪੜਾ)-ਪ੍ਰਭੂ ਭਗਤੀ ’ਚ ਲੀਨ ਅਤੇ ਦਸ਼ਮੇਸ਼ ਪਿਤਾ ਦੇ ਦਰਸ਼ਨਾ ਨੂੰ ਉਡੀਕਦੇ ਸਾਧੂ ਰਤਨ ਦਾਸ ਨੂੰ ਗੁਰੂ ਸਾਹਿਬ ਦੇ ਅੰਤਿਮ ਦਰਸ਼ਨ ਦੇਣ ਵੇਲੇ ਅਤੇ ਸੰਗਤਾਂ ਨੂੰ ਸੰਦੇਸ਼ ਭੇਜਣ ਵਾਲੇ ਸਥਾਨ ’ਤੇ ਸੰਪਰਦਾਇ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ -ਸੰਤ ਬਾਬਾ ਬਲਵਿੰਦਰ ਸਿੰਘ ਵਲੋ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਨੂੰ ਅੱਜ ਸ਼੍ਰੀ ਅਖੰਡ ਪਾਠਾਂ ਦੇ ਭੋਗ, ਸਜੇ ਗੁਰਮਤਿ ਸਮਾਗਮ ਦੀ ਅਰਦਾਸ ਉਪਰੰਤ ਸੰਗਤਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਸਮਰਪਿਤ ਕਰ ਦਿੱਤਾ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਪੰਜ ਪਿਆਰੇ ਸਾਹਿਬਾਨ ਨੇ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸਮੂਲੀਅਤ ਕੀਤੀ। ਸੰਤ ਬਾਬਾ ਨਰਿੰਦਰ ਸਿੰਘ ਮੁਖੀ ਕਾਰ ਸੇਵਾ ਸ਼੍ਰੀ ਹਜ਼ੂਰ ਸਾਹਿਬ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਅਤੇ ਸਿੱਖ ਵਿਚਲੇ ਰਿਸ਼ਤੇ, ਸਿੱਖ ਦੀ ਸ਼ਰਧਾ-ਭਾਵਨਾ ਅਤੇ ਗੁਰਦੁਆਰਾ ਸਾਹਿਬ ਦੀ ਲੋੜ ਵਿਸ਼ੇ ’ ਤੇ ਜੋਰ ਦਿੰਦਿਆਂ ਕਿਹਾ ਕਿ ਗੁਰਦੁਆਰੇ ਮਨੁੱਖੀ ਸੇਵਾ ਦੇ ਸਰੋਤ ਹਨ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੇ ਪੁਰਾਤਨ ਲਿਖਤਾਂ ਦੇ ਹਵਾਲਿਆਂ ਨਾਲ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਇਤਿਹਾਸਕ, ਅੰਗ-ਸੰਗ, ਗੁਰੂ ਕੇ ਬਚਨ ਮੰਨਣ ਦਾ ਮਹੱਤਵ ਆਦਿ ਵਿਸ਼ਿਆਂ ਤੇ ਗੁਰਮਿਤ ਦੀ ਰੌਸ਼ਨੀ ’ਚ ਵਿਚਾਰਾਂ ਦੀ ਸਾਂਝ ਪਾਈ। ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆ, ਭਾਈ ਗੁਰਪ੍ਰੀਤ ਸਿੰਘ ਜਵੱਦੀ ਟਕਸਾਲ, ਭਾਈ ਗੁਰਪ੍ਰਤਾਪ ਸਿੰਘ ਹਜ਼ੂਰੀ ਰਾਗੀ ਸੱਚ ਸ਼੍ਰੀ ਹਜ਼ੂਰ ਸਾਹਿਬ ਅਤੇ ਬੀਬੀ ਰਵਿੰਦਰ ਕੌਰ ਪਟਿਆਲਾ ਆਦਿ ਦੇ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਕੀਤੇ। ਇਸ ਮੌਕੇ ਬਾਬਾ ਜਗਤਾਰ ਸਿੰਘ ਮੁਖੀ ਕਾਰ ਸੇਵਾ ਸ਼੍ਰੀ ਤਰਨਤਾਰਨ ਸਾਹਿਬ, ਸਿੰਘ ਸਾਹੀਬ ਬਾਬਾ ਬਲਵੀਰ ਸਿੰਘ 96 ਕਰੋੜੀ ਬੁੱਢਾ ਦਲ, ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਖੰਡੂਰ ਸਾਹਿਬ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਕਸ਼ਮੀਰ ਸਿੰਘ ਸਾ: ਮੁੱਖ ਗ੍ਰੰਥੀ, ਰਵਿੰਦਰ ਸਿੰਘ ਕਪੂਰ ਸੁਪਰਡੈਂਟ ਗੁ: ਬੋਰਡ ਸ਼੍ਰੀ ਪੱਪੂ ਹਜ਼ੂਰ ਸਾਹਿਬ, ਮੀਤ ਜਥੇਦਾਰ ਈਸ਼ਰ ਸਿੰਘ ਮਾਤਾ ਸਾਹਿਬ, ਗਿਆਨੀ ਹਰਪਾਲ ਸਿੰਘ ਹੈਡ ਗ੍ਰੰਥੀ ਨਾਨਕ ਝੀਰਾ ਸਾਹਿਬ, ਡਾ: ਬਲਬੀਰ ਸਿੰਘ ਪ੍ਰਧਾਨ, ਮਨਪ੍ਰੀਤ ਸਿੰਘ ਨਾਨਕ ਝੀਰਾ ਸਾਹਿਬ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਬਾਬਾ ਨੰਦ ਸਿੰਘ ਮੁੰਡਾ ਪਿੰਡ ਸੰਪਰਦਾਏ ਬਾਬਾ ਬਿਧੀ ਚੰਦ, ਕਿਸਾਨ ਆਗੂ ਰਾਕੇਸ਼ ਟਿਕੈਤ, ਭਾਈ ਬਲਵਿੰਦਰ ਸਿੰਘ ਗ੍ਰੰਥੀ, ਡਾ: ਬਾਬਾ ਹਰਜਿੰਦਰ ਸਿੰਘ, ਬਾਬਾ ਗੁਰਮੀਤ ਸਿੰਘ ਡਾਚਰ ਹਰਿਆਣਾ, ਬਾਬਾ ਮੇਜਰ ਸਿੰਘ ਸਾਹਨੇਵਾਲ, ਜਥੇ: ਰਣਜੀਤ ਸਿੰਘ ਗੁ: ਗੁਪਤਸਰ ਸਾਹਿਬ ਮਨਮਾੜ੍ਹ, ਬਾਬਾ ਗੁਰਜੀਤ ਸਿੰਘ ਇਯਾਲੀ, ਬਾਬਾ ਕਸ਼ਮੀਰ ਸਿੰਘ ਦੁਸਾਂਝ, ਬਾਬਾ ਕਰਨੈਲ ਸਿੰਘ ਮੋਗਾ, ਬਾਬਾ ਮੰਗਾ ਸਿੰਘ ਧਰਮਕੋਟ, ਜਥੇ: ਮੋਹਨ ਸਿੰਘ ਉੱਤਰਾਖੰਡ, ਜਥੇ: ਦਿਲਬਾਗ ਸਿੰਘ ਅਨੰਦਪੁਰ ਸਾਹਿਬ,ਬਾਬਾ ਦਲੇਰ ਸਿੰਘ, ਬਾਬਾ ਗੁਰਦੇਵ ਸਿੰਘ ਬਨੂੜ ਬਾਬਾ ਨਿਰਮਲ ਸਿੰਘ ਭਗਵਾਨਪੁਰਾ, ਗਿਆਨੀ ਪ੍ਰੀਤਦੀਪ ਸਿੰਘ, ਬਾਬਾ ਇੰਦਰ ਸਿੰਘ, ਬਾਬਾ ਹਰਦੇਵ ਸਿੰਘ, ਬਾਬਾ ਰਜਿੰਦਰ ਸਿੰਘ ਗੁਰੂ ਕੇ ਤਾਲ ਆਗਰਾ ਬਾਬਾ ਨਾਜਰ ਸਿੰਘ ਜੱਥਾ ਭਿੰਡਰਾਂ ਅੰਮ੍ਰਿਤਸਰ, ਬਾਬਾ ਕੁਲਵਿੰਦਰ ਸਿੰਘ ਸਤਲਾਣੀ ਸਾਹਿਬ, ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ, ਬਾਬਾ ਬਲਵਿੰਦਰ ਸਿੰਘ ਕਰਾਲੀ, ਰਾਗੀ ਇੰਦਰਜੀਤ ਸਿੰਘ ਫਕਰ ਬੀੜ ਬਾਬਾ ਬੁੱਢਾ ਸਾਹਿਬ, ਡਿਪਟੀ ਕਮਾਂਡਰ ਸੀਆਰਪੀ ਮੁੰਦਖੇੜ ਸੁਰਿੰਦਰ ਪਾਲ ਸਿੰਘ, ਗਿ: ਜਸਪ੍ਰੀਤ ਸਿੰਘ ਨਿਰਮਲੇ, ਬਾਬਾ ਹੀਰਾ ਸਿੰਘ ਗੁਰਦੁਆਰਾ ਦੂਖ ਨਿਵਾਰਨ ਝੂਲਣੇ ਮਹਿਲ ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ, ਪ੍ਰਦੀਪ ਸਿੰਘ ਬਾਬਾ ਜੋਗਾ ਸਿੰਘ, ਬਾਬਾ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੇਖੋ, ਬਾਬਾ ਬਲਵਿੰਦਰ ਸਿੰਘ ਕੁਰਾਲੀ ਸੁਰਿੰਦਰ ਸਿੰਘ ਕੌਠਾ, ਬਿਸ਼ਨ ਸਿੰਘ ਕੌਠਾ, ਰਜਿੰਦਰ ਸਿੰਘ ਨਾਨਕਸਰ, ਆਤਮਾ ਸਿੰਘ ਰਤਨਗੜ੍ਹ, ਬਾਬਾ ਹਰੀ ਸਿੰਘ ਭੂਰੀ ਵਾਲੇ,ਬਾਬਾ ਕਸ਼ਮੀਰ ਸਿੰਘ ਥੜਾ ਸਾਹਿਬ, ਬਾਬਾ ਜਥੇਦਾਰ ਜੋਗਾ ਸਿੰਘ, ਭਾਈ ਸੁਖਪਾਲ ਸਿੰਘ ਤੋਂ ਇਲਾਵਾ ਪੁੱਜੀਆਂ ਸਮੁੱਚੀਆਂ ਸਖਸ਼ੀਅਤਾਂ ਨੂੰ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ।