ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੰਠ ਮੁਕਾਬਲੇ ’ਚ ਜਿੱਤੇ 15 ਹਜ਼ਾਰ ਦੇ ਨਕਦ ਇਨਾਮ ਅਮਨ ਉੱਪਲ ਅਕੈਡਮੀ ਵਲੋਂ ਕੀਤਾ ਉਪਰਾਲਾ ਬੜਾ ਸ਼ਲਾਘਾਯੋਗ-ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ
ਰਾਏਕੋਟ, 5 ਅਗਸਤ (ਬਲਵਿੰਦਰ ਸਿੰਘ ਲਿੱਤਰ)-ਅਮਨ ਉੱਪਲ ਅਕੈਡਮੀ ਬੱਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਚੌਥਾ ਗੁਰਬਾਣੀ ਕੰਠ ਮੁਕਾਬਲਾ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਪਿੰਡ ਬੱਸੀਆਂ ਵਿਖੇ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਸਿੱਧੂ ਤੇ ਪ੍ਰਬੰਧਕ ਹਰਜੋਤ ਸਿੰਘ ਸਿੱਧੂ। ਤਸਵੀਰ: ਬਲਵਿੰਦਰ ਸਿੰਘ ਲਿੱਤਰ
06-08-2026