08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੁੱਲਾਂਪੁਰ-ਦਾਖਾ ਨਗਰ ਕੌਂਸਲ ਅਧੀਨ ਮੁਹੱਲਿਆਂ ਦੇ ਰਸਤੇ ਸੀਵਰੇਜ ਦੇ ਪਾਣੀ ’ਚ ਡੁੱਬੇ, ਡੇਂਗੂ ਫੈਲਣ ਦਾ ਖਦਸ਼ਾ

ਮੁੱਲਾਂਪੁਰ-ਦਾਖਾ, 7 ਅਗਸਤ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੀ ਹਦੂਦ ਅੰਦਰ ਪੰਜਾਬ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਦੁਆਰਾ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਣ ਵਾਲਾ ਸ਼ੁੱਧ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਵਾਲਾ ਸਿਸਟਮ ਬਦਤਰ ਬਣਿਆ ਪਿਆ। ਦਸਮੇਸ਼ ਨਗਰ, ਬੈਂਕ ਕਲੋਨੀ, ਕਈ ਹੋਰ ਮੁਹੱਲੇ ਇਹ ਨਹੀਂ ਪਤਾ ਲੱਗਦਾ ਕਿ ਸੜਕਾਂ ਪਾਣੀ ’ਤੇ ਬਣੀਆਂ ਜਾਂ ਪਾਣੀ ਸੜਕਾਂ ’ਤੇ ਤੈਰ ਰਿਹਾ।

ਅਜੀਤ ਡੈਸਕ 08-08-2026
ਮੁੱਲਾਂਪੁਰ-ਦਾਖਾ, 7 ਅਗਸਤ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੀ ਹਦੂਦ ਅੰਦਰ ਪੰਜਾਬ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਦੁਆਰਾ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਣ ਵਾਲਾ ਸ਼ੁੱਧ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਵਾਲਾ ਸਿਸਟਮ ਬਦਤਰ ਬਣਿਆ ਪਿਆ। ਦਸਮੇਸ਼ ਨਗਰ, ਬੈਂਕ ਕਲੋਨੀ, ਕਈ ਹੋਰ ਮੁਹੱਲੇ ਇਹ ਨਹੀਂ ਪਤਾ ਲੱਗਦਾ ਕਿ ਸੜਕਾਂ ਪਾਣੀ ’ਤੇ ਬਣੀਆਂ ਜਾਂ ਪਾਣੀ ਸੜਕਾਂ ’ਤੇ ਤੈਰ ਰਿਹਾ। ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਹੋਵੇ ਜਾਂ ਸੀਵਰੇਜ, ਸਭ ਰਲਗੱਡ ਹੋਇਆ ਪਿਆ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਹੋਰ ਅਮਲੇ ਫੈਲੇ ਕੋਲ ਇਨ੍ਹਾਂ ਮੁਹੱਲਿਆਂ ਦੇ ਲੋਕ ਸੀਵਰੇਜ ਦੀ ਸਮੱਸਿਆ ਲੈ ਕੇ ਪਹੁੰਚਦੇ ਹਨ ਤਾਂ ਦੋ ਟੁਕ ਜਵਾਬ ਹੁੰਦਾ ਕਿ ਇਹ ਵਿਭਾਗ ਹੋਰ ਹੈ, ਸੀਵਰੇਜ ਬੋਰਡ ਦਫਤਰ ਸੰਪਰਕ ਕੀਤਾ ਜਾਵੇ। ਸੀਵਰੇਜ ਦੇ ਗੰਦੇ ਪਾਣੀ ਤੋਂ ਪੀੜਤ ਕਈ ਮੁਹੱਲਿਆਂ ਦੇ ਲੋਕਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਗੁੱਸੇ ਭਰੇ ਲਹਿਜ਼ੇ ’ਚ ਦੱਸਿਆ ਕਿ ਪਿਛਲੇ ਕਈ ਵਰ੍ਹਿਆਂ ਤੋਂ ਉਹ ਸੜਕਾਂ ’ਤੇ ਸੀਵਰੇਜ ਦੇ ਗੰਦੇ ਪਾਣੀ ’ਚ ਲੰਘ ਰਹੇ ਹਨ, ਵਾਰ-ਵਾਰ ਸ਼ਿਕਾਇਤ ਬਾਅਦ ਵੀ ਸੁਣਦਾ ਕੋਈ ਨਹੀਂ। ਇਹ ਵੀ ਪਤਾ ਲੱਗਾ ਕਿ ਸੀਵਰੇਜ ਦਾ ਗੰਦਾ ਪਾਣੀ ਹਰ ਸਮੇਂ ਲੋਕਾਂ ਦੇ ਬੂਹੇ, ਗਲੀਆਂ ’ਤੇ ਹੋਣ ਨਾਲ ਮਲੇਰੀਆ, ਡੇਂਗੂ ਮਰੀਜਾਂ ਦੀ ਗਿਣਤੀ ਵਧ ਰਹੀ ਹੈ।
ਪਿਛਲੀ ਖ਼ਬਰ ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ’ਚ ਤੀਆਂ ਤੀਜ ਮੁਕਾਬਲਾ ਮਨਮੀਤ ਕੌਰ ਨੇ ਜਿੱਤਿਆ ਚੇਅਰਪਰਸਨ ਗੁਨਵੀਰ ਕੌਰ, ਪ੍ਰਿੰਸੀਪਲ... ਅਗਲੀ ਖ਼ਬਰ ਪਾਕਿ ਨੂੰ ਵੱਡਾ ਝਟਕਾ: ਬਲੋਚਿਸਤਾਨ ਦੀਆਂ ਸੋਨੇ ਤੇ ਤਾਂਬੇ ਦੀਆਂ ਖਾਨਾਂ ਤੋਂ ਪਿੱਛੇ ਹਟ ਰਿਹਾ ਚੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।