08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੰਡੀ ਮੁੱਲਾਂਪੁਰ ਸ਼ਿਵ ਮੰਦਰ ਵਿਖੇ ਕਾਂਸਲ ਪਰਿਵਾਰ ਵਲੋਂ ਧਾਰਮਿਕ ਸਮਾਗਮ ਕਰਵਾਇਆ

ਮੁੱਲਾਂਪੁਰ-ਦਾਖਾ, 7 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸ਼ਿਵ ਮੰਦਰ ਮੰਡੀ ਮੁੱਲਾਂਪੁਰ ਵਿਖੇ ਰਾਜੂ ਕਾਂਸਲ ਪਰਿਵਾਰ ਵਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਸ਼ਰਧਾ, ਭਾਵ ਨਾਲ ਕਰਵਾਇਆ ਗਿਆ। ਮੰਦਰ ਦੇ ਮੁੱਖ ਪੁਜਾਰੀ ਪੰਡਿਤ ਯਾਦੂ ਤਿਵਾੜੀ ਵਲੋਂ ਪੂਜਾ-ਅਰਚਨਾ ਦੀਆਂ ਰਸਮਾਂ ਨਿਭਾਈਆਂ ਗਈਆਂ।

ਅਜੀਤ ਡੈਸਕ 08-08-2026
ਮੁੱਲਾਂਪੁਰ-ਦਾਖਾ, 7 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸ਼ਿਵ ਮੰਦਰ ਮੰਡੀ ਮੁੱਲਾਂਪੁਰ ਵਿਖੇ ਰਾਜੂ ਕਾਂਸਲ ਪਰਿਵਾਰ ਵਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਸ਼ਰਧਾ, ਭਾਵ ਨਾਲ ਕਰਵਾਇਆ ਗਿਆ। ਮੰਦਰ ਦੇ ਮੁੱਖ ਪੁਜਾਰੀ ਪੰਡਿਤ ਯਾਦੂ ਤਿਵਾੜੀ ਵਲੋਂ ਪੂਜਾ-ਅਰਚਨਾ ਦੀਆਂ ਰਸਮਾਂ ਨਿਭਾਈਆਂ ਗਈਆਂ। ਸਮਾਗਮ ਦੀ ਸ਼ੁਰੂਆਤ ਭਗਵਾਨ ਸ਼ਿਵ ਅਤੇ ਬਜਰੰਗ ਬਲੀ ਦੀ ਪੂਜਾ ਨਾਲ ਹੋਈ। ਪੰਡਿਤ ਯਾਦੂ ਤਿਵਾੜੀ ਨੇ ਸੰਗਤ ਨੂੰ ਹਨੂਮਾਨ ਚਾਲੀਸਾ ਦੇ ਪਾਠ ਦੀ ਮਹਿਮਾ ਬਾਰੇ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ ਇਸ ਦਾ ਨਿਯਮਿਤ ਜਾਪ ਕਰਨ ਨਾਲ ਮਨੁੱਖ ਦੇ ਸਾਰੇ ਦੁੱਖ-ਕਲੇਸ਼ ਅਤੇ ਕਸ਼ਟ ਦੂਰ ਹੁੰਦੇ ਹਨ ਅਤੇ ਜੀਵਨ ਵਿਚ ਸੁਖ-ਸਮ੍ਰਿਧੀ ਆਉਂਦੀ ਹੈ। ਉਨ੍ਹਾਂ ਨੇ ਸੰਸਾਰ ਦੀ ਭਲਾਈ, ਆਪਸੀ ਭਾਈਚਾਰੇ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਭਗਵਾਨ ਦੇ ਚਰਨਾਂ ਵਿਚ ਪ੍ਰਾਰਥਨਾ ਕੀਤੀ। ਧਾਰਮਿਕ ਸਮਾਗਮ ਵਿਚ ਉਚੇਚਾ ਪਹੁੰਚੇ ਆਪ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਸੰਗਤ ਨੂੰ ਗੁਰੂਆਂ ਵਲੋਂ ਦਿਖਾਏ ਰਾਹ ’ਤੇ ਚੱਲਣ ਦੀ ਪ੍ਰੇਰਨਾ ਨਾਲ ਸੇਵਾ ਸਿਮਰਨ ਵਿਚ ਹਰ ਇਕ ਨੂੰ ਪ੍ਰਪੱਕ ਹੋਣ ਲਈ ਪ੍ਰੇਰਿਆ ਗਿਆ। ਡਾ: ਕੰਗ ਨਾਲ ਰਾਜੂ ਕਾਂਸਲ, ਮੁਕੇਸ ਬਾਂਸਲ, ਨਵਲ ਕਿਸ਼ੋਰ, ਰਾਕੇਸ਼ ਗੁਪਤਾ, ਰਾਹੁਲ ਜੋਸ਼ੀ, ਕ੍ਰਿਸ਼ਨ ਕੁਮਾਰ ਬੰਟੀ, ਜਸਵੰਤ ਸਿੰਘ ਭੱਟੀ, ਰਮੇਸ਼ ਕੁਮਾਰ, ਜੈਕਿਸ਼ਨ ਭੂਸ਼ਣ ਵਲੋਂ ਮਿਲ ਕੇ ਧਾਰਮਿਕ ਰਸਮ ਨਿਭਾਈ। ਸਮਾਗਮ ਸਮੇਂ ਲੰਗਰ ਅਤੁੱਟ ਵਰਤਿਆ।
ਪਿਛਲੀ ਖ਼ਬਰ ਰਾਏਕੋਟ ਬੱਸ ਸਟੈਂਡ ਦੇ ਨੇੜੇ ਬਣੇ ਕੂੜੇ ਦੇ ਡੰਪ ਦੀ ਹਾਲਤ ਬਦ ਤੋਂ ਬਦਤਰ, ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਅਗਲੀ ਖ਼ਬਰ ਚੇਅਰਮੈਨ ਵਿਜੇ ਦਾਨਵ ਨੇ ਜਗਰਾਉਂ ਦੇ ਵਪਾਰੀਆਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।