08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਕਾਰ ਸਵਾਰ ਝਪਟਮਾਰ ਪ੍ਰਵਾਸੀ ਮਜ਼ਦੂਰ ਦਾ ਸੋਨੇ ਦਾ ਲਾਕੇਟ ਖੋਹ ਕੇ ਫ਼ਰਾਰ

ਰਾਏਕੋਟ, 7 ਅਗਸਤ (ਸੁਸ਼ੀਲ)- ਬੀਤੇ ਕੱਲ੍ਹ ਦੋ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਨੇ ਸਾਈਕਲ ’ਤੇ ਜਾ ਰਹੇ ਇੱਕ ਪ੍ਰਵਾਸੀ ਮਜ਼ਦੂਰ ਦੇ ਗਲ਼ ਵਿੱਚ ਪਾਇਆ ਸੋਨੇ ਦਾ ਲਾਕੇਟ ਝਪਟ ਲਿਆ ਤੇ ਫਰਾਰ ਹੋ ਜਾਣ ਦੀ ਖ਼ਬਰ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜ੍ਹਤ ਪ੍ਰਵਾਸੀ ਮਜ਼ਦੂਰ ਹਰੀਵੰਸ਼ ਸ਼ਰਮਾਂ ਪੁੱਤਰ ਰਾਮਦੀਨ ਸ਼ਰਮਾਂ ਵਾਸੀ ਜ਼ਿਲ੍ਹਾ ਸਿਪੋਲ (ਬਿਹਾਰ) ਹਾਲ ਵਾਸੀ ਰਾਏਕੋਟ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਸ਼ਾਮ 6 ਵਜ਼ੇ ਦੇ ਕਰੀਬ ਹੋਟਲ ਏ-9 ਤੋਂ ਕੰਮ ਖ਼ਤਮ ਕਰਕੇ ਜਦ ਵਾਪਸ ਆਪਣੇ ਘਰ ਹਰੀ ਸਿੰਘ ਨਲਵਾ ਚੌਂਕ ਵੱਲ ਆ ਰਿਹਾ ਸੀ ਤਾਂ ਰਾਏਕੋਟ ਬੱਸ ਸਟੈਂਡ ਨੇੜੇ ਸਥਿੱਤ ਸਿਟੀ ਟਾਵਰ ਦੇ ਨਜ਼ਦੀਕ ਖੜ੍ਹੀ ਇੱਕ ਸਫੇਦ ਰੰਗ ਦੀ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਦ ਉਹ ਕਾਰ ਕੋਲ ਰੁਕਿਆ ਤਾਂ ਕਾਰ ਦੇ ਕੋਲ ਖੜ੍ਹੇ ਨੌਜਵਾਨ ਨੇ ਉਸ ਦੇ ਗਲੇ ਵਿੱਚ ਪਾਇਆ 2.

ਘਟਨਾ ਦੀ ਜਾਣਕਾਰੀ ਦਿੰਦਾ ਹੋਇਆ ਪੀੜਤ ਹਰੀਵੰਸ਼ ਸ਼ਰਮਾ। ਅਜੀਤ ਤਸਵੀਰ 08-08-2026
ਰਾਏਕੋਟ, 7 ਅਗਸਤ (ਸੁਸ਼ੀਲ)- ਬੀਤੇ ਕੱਲ੍ਹ ਦੋ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਨੇ ਸਾਈਕਲ ’ਤੇ ਜਾ ਰਹੇ ਇੱਕ ਪ੍ਰਵਾਸੀ ਮਜ਼ਦੂਰ ਦੇ ਗਲ਼ ਵਿੱਚ ਪਾਇਆ ਸੋਨੇ ਦਾ ਲਾਕੇਟ ਝਪਟ ਲਿਆ ਤੇ ਫਰਾਰ ਹੋ ਜਾਣ ਦੀ ਖ਼ਬਰ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜ੍ਹਤ ਪ੍ਰਵਾਸੀ ਮਜ਼ਦੂਰ ਹਰੀਵੰਸ਼ ਸ਼ਰਮਾਂ ਪੁੱਤਰ ਰਾਮਦੀਨ ਸ਼ਰਮਾਂ ਵਾਸੀ ਜ਼ਿਲ੍ਹਾ ਸਿਪੋਲ (ਬਿਹਾਰ) ਹਾਲ ਵਾਸੀ ਰਾਏਕੋਟ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਸ਼ਾਮ 6 ਵਜ਼ੇ ਦੇ ਕਰੀਬ ਹੋਟਲ ਏ-9 ਤੋਂ ਕੰਮ ਖ਼ਤਮ ਕਰਕੇ ਜਦ ਵਾਪਸ ਆਪਣੇ ਘਰ ਹਰੀ ਸਿੰਘ ਨਲਵਾ ਚੌਂਕ ਵੱਲ ਆ ਰਿਹਾ ਸੀ ਤਾਂ ਰਾਏਕੋਟ ਬੱਸ ਸਟੈਂਡ ਨੇੜੇ ਸਥਿੱਤ ਸਿਟੀ ਟਾਵਰ ਦੇ ਨਜ਼ਦੀਕ ਖੜ੍ਹੀ ਇੱਕ ਸਫੇਦ ਰੰਗ ਦੀ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਦ ਉਹ ਕਾਰ ਕੋਲ ਰੁਕਿਆ ਤਾਂ ਕਾਰ ਦੇ ਕੋਲ ਖੜ੍ਹੇ ਨੌਜਵਾਨ ਨੇ ਉਸ ਦੇ ਗਲੇ ਵਿੱਚ ਪਾਇਆ 2.5 ਗ੍ਰਾਮ ਦਾ ਸੋਨੇ ਦਾ ਲਾਕੇਟ ਝਪਟ ਲਿਆ ਅਤੇ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋਣ ਲੱਗਾ ਤਾਂ ਉਸ ਨੇ ਉਕਤ ਨੌਜਵਾਨ ਨੂੰ ਟੀਸ਼ਰਟ ਤੋਂ ਫੜ੍ਹ ਲਿਆ ਅਤੇ ਹੱਥੋਪਾਈ ਦੌਰਾਨ ਉਸ ਦੀ ਟੀ-ਸ਼ਰਟ ਫਟ ਗਈ, ਪ੍ਰੰਤੂ ਉਹ ਨੌਜਵਾਨ ਕਾਰ ਵਿੱਚ ਬੈਠ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਹਰੀਵੰਸ਼ ਸ਼ਰਮਾਂ ਵਲੋਂ ਇਸ ਘਟਨਾਂ ਦੀ ਸੂਚਨਾਂ ਸਿਟੀ ਪੁਲਿਸ ਨੂੰ ਦਿੱਤੀ ਗਈ, ਜਿਸ ਤੇ ਪੁਲਿਸ ਮੁਲਾਜ਼ਮਾਂ ਵਲੋਂ ਮੌਕੇ ’ਤੇ ਜਾ ਕੇ ਘਟਨਾਂ ਦਾ ਜਾਇਜ਼ਾ ਲਿਆ ਗਿਆ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਪੜਤਾਲ ਕੀਤੀ ਗਈ। ਪ੍ਰੰਤੂ ਹੁਣ ਤੱਕ ਪੁਲਿਸ ਵਲੋਂ ਝਪਟਮਾਰਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਹੈ।
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਰਾਏਕੋਟ ਬੱਸ ਸਟੈਂਡ ਦੇ ਨੇੜੇ ਬਣੇ ਕੂੜੇ ਦੇ ਡੰਪ ਦੀ ਹਾਲਤ ਬਦ ਤੋਂ ਬਦਤਰ, ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।