ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਪੂਰਾ ਸਿਸਟਮ ਖੋਖਲਾ ਬਣਾ ਦਿੱਤਾ-ਜਸਕਰਨ ਸਿੰਘ ਦਿਓਲ
ਮੁੱਲਾਂਪੁਰ-ਦਾਖਾ, 8 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਅੱਜ ਵਰ੍ਹਦੇ ਮੀਂਹ ਦੌਰਾਨ ਅੱਧੀ ਦਰਜਨ ਪਿੰਡਾਂ ’ਚ ਮੀਟਿੰਗਾਂ ਕੀਤੀਆਂ। ਸੁਖਬੀਰ ਸਿੰਘ ਬਾਦਲ ਦੀ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਭਾਜਪਾ ਨਾਲ ਆਗਾਮੀ ਚੋਣਾਂ ’ਚ ਗਠਜੋੜ ਬਾਰੇ ਕਿਸੇ ਸੰਕੇਤ ਦੇ ਸਵਾਲ ’ਚ ਦਿਓਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਨਰਿੰਦਰ ਮੋਦੀ ਅਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਮੀਟਿੰਗ ਸਿਰਫ਼ ਰਸਮੀ ਸੀ।
ਅਜੀਤ ਡੈਸਕ
09-08-2026