ਮੇਰੇ ਉੱਪਰ ਝੂਠੇ ਇਲਜ਼ਾਮ ਲਾਉਣ ਵਾਲਿਆਂ ਦਾ ਪਰਦਾਫਾਸ਼ ਕਰਾਂਗਾ- ਜਸਕਰਨ ਸਿੰਘ
ਮੁੱਲਾਂਪੁਰ-ਦਾਖਾ, 10 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਹਲਕਾਵਾਰ ਚੁਣਾਵੀ ਮੀਟਿੰਗਾਂ ਦੇ ਐਲਾਨ ਬਾਅਦ ਦਾਖਾ ਹਲਕਾ ਇੰਚਾਰਜ, ਹੋਰ ਸੀਨੀਅਰ ਲੀਡਰਸ਼ਿਪ, ਖਾਸਕਰ ਯੂਥ ਪੂਰੀ ਤਰ੍ਹਾਂ ਸਰਗਰਮ ਹੋ ਗਈ। ਅੱਜ ਵਿਧਾਨ ਸਭਾ ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਪਾਰਟੀ ਦਫ਼ਤਰ ਬੈਠ ਕੇ ਸੀਨੀਅਰ ਲੀਡਰਸ਼ਿਪ ਨਾਲ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ।
ਮੁੱਲਾਂਪੁਰ-ਦਾਖਾ, 10 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਹਲਕਾਵਾਰ ਚੁਣਾਵੀ ਮੀਟਿੰਗਾਂ ਦੇ ਐਲਾਨ ਬਾਅਦ ਦਾਖਾ ਹਲਕਾ ਇੰਚਾਰਜ, ਹੋਰ ਸੀਨੀਅਰ ਲੀਡਰਸ਼ਿਪ, ਖਾਸਕਰ ਯੂਥ ਪੂਰੀ ਤਰ੍ਹਾਂ ਸਰਗਰਮ ਹੋ ਗਈ। ਅੱਜ ਵਿਧਾਨ ਸਭਾ ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਪਾਰਟੀ ਦਫ਼ਤਰ ਬੈਠ ਕੇ ਸੀਨੀਅਰ ਲੀਡਰਸ਼ਿਪ ਨਾਲ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਆਗਾਮੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਉਠਾਏ ਜਾਣ ਵਾਲੇ ਪ੍ਰਮੁੱਖ ਮੁੱਦਿਆਂ ਦੀ ਥਾਂ ਜਸਕਰਨ ਸਿੰਘ ਦਿਓਲ ਵਲੋਂ ਪ੍ਰੈੱਸ ਕਾਨਫਰੰਸ ਦੇ ਸ਼ੁਰੂ ’ਚ ਹੀ ਹਲਕਾ ਵਿਧਾਇਕ ’ਤੇ ਤੰਜ਼ ਕੱਸਣੇ ਸ਼ੁਰੂ ਕਰ ਦਿੱਤੇ। ਹਲਕਾ ਦਾਖਾ ’ਚ ਬਣੇ ਖੇਡ ਗਰਾਊਂਡ-ਕਮ ਪਾਰਕਾਂ ਵਿਚ ਧਾਂਦਲੀਆਂ ਦੀ ਜਾਂਚ ਤੋਂ ਲੈ ਕੇ ਰਾਜਸੀ ਵਿਰੋਧੀ ਲੰਮੇ ਭਾਸ਼ਣ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਦੀ ਗੱਲ ਅੱਗੇ ਤੋਰਦਿਆਂ ਜਸਕਰਨ ਸਿੰਘ ਦਿਓਲ ਕਿਹਾ ਕਿ ਅਗਾਮੀ ਚੋਣਾਂ ’ਚ ਵਿਧਾਨ ਸਭਾ ਹਲਕਾ ਦਾਖਾ ਅਕਾਲੀ ਦਲ (ਬ) ਦੀ ਜਿੱਤ ਦਾ ਮੁੱਢ ਅਤੇ ਪੰਥਕ ਸਰਕਾਰ ਲਿਆਉਣ ’ਚ ਮੋਹਰੀ ਬਣੇਗਾ। ਜਸਕਰਨ ਸਿੰਘ ਦਿਓਲ ਵਲੋਂ ਪਿਛਲੇ ਦਿਨੀਂ ਆਪਣੇ ਉੱਪਰ ਝੂਠੇ (ਵਿਉਂਤਬੰਦ) ਸਾਜਿਸ਼ ਤਹਿਤ ਮੁਕੱਦਮੇ ਨੂੰ ਸਿਆਸੀ ਹਮਲਾ ਦੱਸਦਿਆਂ ਕਿਹਾ ਕਿ ਮੇਰਾ ਪ੍ਰਮਾਤਮਾ ਅਤੇ ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ)ਦੀ ਸੀਨੀਅਰ ਲੀਡਰਸ਼ਿਪ ਅਤੇ ਜੁੜੇ ਪੰਥਕ ਵੋਟਰਾਂ ਦੇ ਨਾਲ ਮੇਰੇ ਮਿੱਤਰ-ਦੋਸਤਾਂ ਦੀਆਂ ਦੁਆਵਾਂ ਸਦਕਾ ਅਦਾਲਤ ਦੀ ਪਹਿਲੀ ਪ੍ਰਕਿਰਿਆ ਵਿਚ ਸਫਲ਼ਤਾ ਮਿਲੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਗੁਰਦੀਪ ਸਿੰਘ ਫੱਲੇਵਾਲ, ਬਲਦੇਵ ਸਿੰਘ ਬੀੜ ਗਗੜਾ, ਸੁਰਜੀਤ ਸਿੰਘ ਕੋਠੇ ਹਾਂਸ, ਸਵਰਨ ਸਿੰਘ ਛੱਜਾਵਾਲ, ਅਮਨਦੀਪ ਸਿੰਘ ਅਮਨਾ ਸਵੱਦੀ, ਸ਼ੁਸ਼ੀਲ ਵਿੱਕੀ ਚੌਧਰੀ, ਜਸਵਿੰਦਰ ਸਿੰਘ ਛੀਨਾ, ਸਤਵੰਤ ਸਿੰਘ ਮਲਸ਼ੀਹਾ, ਦਵਿੰਦਰ ਸਿੰਘ ਭਨੋਹੜ, ਸੁਖਦੇਵ ਸਿੰਘ ਰਕਬਾ, ਹਰਿੰਦਰ ਸਿੰਘ ਈਸੇਵਾਲ, ਗੁਰਿੰਦਰਜੀਤ ਸਿੰਘ ਰੂੰਮੀ, ਹਰਪਾਲ ਸਿੰਘ ਕੋਠੇ ਹਾਂਸ, ਗੁਰਦੀਪ ਸਿੰਘ ਕਾਕਾ, ਸੁਰਜੀਤ ਸਿੰਘ ਆਲੀਵਾਲ, ਹੋਰ ਮੌਜੂਦ ਸਨ।