ਗੁਰੂ ਹਰਕ੍ਰਿਸ਼ਨ ਸਕੂਲ ਫੱਲੇਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨਵਨੀਤ ਕੌਰ ਮਿਸ ਤੀਜ ਬਣੀ
ਅਹਿਮਦਗੜ੍ਹ, 10 ਅਗਸਤ (ਕੈਲੇ)-ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਾਉਣ ਮਹੀਨੇ ਦੇ ਮੱਦੇਨਜ਼ਰ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਗਿੱਧਾ ਪਾਇਆ ਤੇ ਮਹਿੰਦੀ ਲਗਾਉਣ ਦੀ ਪ੍ਰਤੀਯੋਗਤਾ ਵਿਚ ਵੀ ਹਿੱਸਾ ਲਿਆ। ਪ੍ਰੋਗਰਾਮ ਦੇ ਸ਼ੁਰੂ ਵਿਚ ਸਾਵਣ ਮਹੀਨੇ ਅਤੇ ਤੀਆਂ ਦੇ ਤਿਉਹਾਰ ਦੀ ਪੰਜਾਬੀ ਸਭਿਆਚਾਰ ਵਿਚ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਅਹਿਮਦਗੜ੍ਹ, 10 ਅਗਸਤ (ਕੈਲੇ)-ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਾਉਣ ਮਹੀਨੇ ਦੇ ਮੱਦੇਨਜ਼ਰ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਗਿੱਧਾ ਪਾਇਆ ਤੇ ਮਹਿੰਦੀ ਲਗਾਉਣ ਦੀ ਪ੍ਰਤੀਯੋਗਤਾ ਵਿਚ ਵੀ ਹਿੱਸਾ ਲਿਆ।ਪ੍ਰੋਗਰਾਮ ਦੇ ਸ਼ੁਰੂ ਵਿਚ ਸਾਵਣ ਮਹੀਨੇ ਅਤੇ ਤੀਆਂ ਦੇ ਤਿਉਹਾਰ ਦੀ ਪੰਜਾਬੀ ਸਭਿਆਚਾਰ ਵਿਚ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾਂ ਨਾਲ ਅਧਿਆਪਕਾਂ ਨੇ ਵੀ ਗਿੱਧੇ ਵਿਚ ਵੱਧ ਚੜ ਕੇ ਹਿੱਸਾ ਲਿਆ, ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਸਵਾਲ ਕੀਤੇ ਗਏ। ਇਸ ਵਿਚੋਂ ਬਾਰ੍ਹਵੀਂ ਸਾਇੰਸ ਕਲਾਸ ਦੀ ਵਿਦਿਆਰਥਣ ਨਵਨੀਤ ਕੌਰ ਨੇ ਮਿਸ ਤੀਜ ਦਾ ਅਵਾਰਡ ਜਿੱਤਿਆ ਨਾਲ ਹੀ ਸੁਨੱਖੀ ਮੁਟਿਆਰ ਦਾ ਖ਼ਿਤਾਬ ਅੱਠਵੀਂ ਕਲਾਸ ਦੀ ਮਨਜੋਤ ਕੌਰ ਨੇ ਜਿੱਤਿਆ ਅਤੇ ਪਹਿਰੇਦਾਰ ਵਿਰਸੇ ਦੀ ਦਾ ਖ਼ਿਤਾਬ ਛੇਵੀਂ ਜਮਾਤ ਦੀ ਵਿਦਿਆਰਥਣ ਜਸ਼ਨਵੀਰ ਕੌਰ ਨੇ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਗੁਰਨੂਰ ਕੌਰ ਅੱਠਵੀਂ ਕਲਾਸ ਮਜਾਜਣ , ਅਸ਼ਮੀਨ ਕੌਰ ਅੱਠਵੀਂ ਕਲਾਸ ਨੇ ਅੜਬ ਮੁਟਿਆਰ ਅਤੇ ਪ੍ਰਨੀਤ ਕੌਰ ਦਸਵੀਂ ਕਲਾਸ ਨੇ ਨਖਰੋ ਜੱਟੀ ਦਾ ਖ਼ਿਤਾਬ ਆਪਣੇ ਨਾਮ ਕੀਤਾ। ਤੀਆਂ ਦੇ ਪ੍ਰੋਗਰਾਮ ਵਿਚ ਮੈਡਮ ਨਵਨੀਤ ਕੌਰ ਨੀਤੂ ਇੰਗਲੈਂਡ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਕਮਲਜੀਤ ਕੌਰ ਪਟਿਆਲਾ, ਸਿਮਰਨਪ੍ਰੀਤ ਕੌਰ ਪਟਿਆਲਾ ਨੇ ਵੀ ਉਚੇਚੇ ਤੌਰ ‘ਤੇ ਹਾਜ਼ਰੀ ਲਗਵਾਈ। ਮੁੱਖ ਮਹਿਮਾਨ ਨੇ ਵਿਦਿਆਰਥਣਾਂ ਨਾਲ ਮਿਲ ਕੇ ਗਿੱਧੇ ਦਾ ਖੂਬ ਰੰਗ ਬੰਨਿਆਂ। ਗੁਰੂ ਹਰਕ੍ਰਿਸ਼ਨ ਸਕੂਲ ਦੀ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਟਰੱਸਟੀ ਸਰਬਜੀਤ ਕੌਰ, ਡਾਇਰੈਕਟਰ ਗੁਰਮਤਪਾਲ ਸਿੰਘ ਵਾਲੀਆ, ਟਰੱਸਟੀ ਰਮਨਪ੍ਰੀਤ ਕੌਰ ਵਾਲੀਆ ਅਤੇ ਸਕੂਲ ਦੇ ਪ੍ਰਿੰਸੀਪਲ ਦਲਜੀਤ ਕੌਰ ਔਲਖ ਨੇ ਵਿਦਿਆਰਥਣਾਂ ਦੀ ਖ਼ੁਸ਼ੀ ਵਿਚ ਸ਼ਾਮਿਲ ਹੁੰਦਿਆਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ।