12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਭੱਠਾਧੂਹਾ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ

ਹੰਬੜਾਂ, 11 ਅਗਸਤ (ਮੇਜਰ ਹੰਬੜਾਂ)- ਨਿਊ ਜੀ. ਐੱਮ.

ਨਿਊ.ਜੀ.ਐੱਮ.ਟੀ ਪਬਲਿਕ ਸਕੂਲ ਭੱਠਾਧੂਹਾ ਵਿਖੇ ਮਨਾਏ ਗਏ ਤੀਆਂ ਤੀਜ ਦੇ ਤਿਉਹਰ ’ਚ ਭਾਗ ਲੈਣ ਵਾਲੀਆਂ ਵਿਦਿਆਰਥਣਾ ਨੂੰ ਸਨਮਾਨਿਤ ਕਰਦੇ ਹੋਏ ਪਿ੍ੰ: ਡਾ. ਕਨਿਕਾ ਸਚਦੇਵਾ, ਮੈਡਮ ਲੀਨਾ ਭਾਟੀਆਂ ਤੇ ਹੋਰ ਅਧਿਆਪਕ। ਤਸਵੀਰ : ਮੇਜਰ ਹੰਬੜਾਂ ਸਾਇੰਸ ਕਾਲਜ ਜਗਰਾਉਂ ਵਿਖੇ ਤੀਆਂ ਦਾ ਤਿਉਹਾਰ ਸਮੇਂ ਕਾਲਜ ਸਟਾਫ਼। ਅਜੀਤ ਤਸਵੀਰ 12-08-2026
ਹੰਬੜਾਂ, 11 ਅਗਸਤ (ਮੇਜਰ ਹੰਬੜਾਂ)- ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਭੱਠਾਧੂਹਾ ਵਿਖੇ ਪਿ੍ੰ: ਡਾ. ਕਨਿਕਾ ਸਚਦੇਵਾ ਦੀ ਅਗਵਾਈ ਹੇਠ ‘ਤੀਆਂ ਤੀਜ’ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਲੋਂ ਤੀਆਂ ਦੇ ਤਿਉਹਾਰ ਦਾ ਖੂਬ ਅਨੰਦ ਮਾਣਿਆ। ਇਸ ਮੌਕੇ ’ਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਮਹਿੰਦੀ ਮੁਕਾਬਲਿਆਂ ਦੇ ਨਾਲ ਪੰਜਾਬੀ ਪਹਿਰਾਵੇ ਸਮੇਤ ਹੋਰ ਵੱਖ-ਵੱਖ ਰਚਨਾਤਮਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ।ਇਨ੍ਹਾਂ ਸਾਰੀਆਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ, ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਟੀਮ ਵਰਕ ਦਾ ਬੇਹਤਰੀਨ ਪ੍ਰਦਰਸ਼ਨ ਕੀਤਾ।ਇਸ ਇੰਟਰ-ਹਾਊਸ ਮੁਕਾਬਲੇ ਵਿੱਚ ਵਿਜਡਮ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਵਿਜੇਤਾ ਹਾਊਸ ਦਾ ਖਿਤਾਬ ਆਪਣੇ ਨਾਮ ਕੀਤਾ। ਵਿਜ਼ਡਮ ਹਾਊਸ ਦੀ ਹੈੱਡ ਪ੍ਰਿਯੰਕਾ ਮੈਡਮ ਦੀ ਅਗਵਾਈ ਹੇਠ ਹਾਊਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਪੰਜਾਬੀ ਪਹਿਰਾਵੇ ’ਚ ਸਜੀਆਂ ਵਿਦਿਆਰਥਣਾ ਨੇ ਵਾਹ ਵਾਹ ਖੱਟੀ। ਇਸ ਸਮਾਰੋਹ ਸਮੇਂ ਪਿ੍ੰ: ਡਾ. ਕਨਿਕਾ ਸਚਦੇਵਾ ਨੇ ਜਿੱਥੇ ਵਿਦਿਆਰਥੀਆਂ ਨੂੰ ਤੀਜ ਸਮਾਰੋਹ ਦੀ ਵਧਾਈ ਦਿੱਤੀ, ਉੱਥੇ ਉਨ੍ਹਾਂ ਆਪਣੇ ਸੰਬੋਧ ’ਚ ਕਿਹਾ ਕਿ ਸਾਨੁੰ ਹਮੇਸ਼ਾਂ ਆਪਣੇ ਸੱਭਿਆਚਾਰ ਨਾਲ ਜੁੜਕੇ ਰਹਿਣਾ ਚਾਹੀਦਾ ਹੈ ਤੇ ਸਾਨੁੰ ਮਾਣ ਹੈ ਕੀ ਅਸੀਂ ਅੱਜ ਸਕੂਲ ਦੇ ਵਿਦਿਆਰਥੀਆਂ ਨਾਲ ਤੀਜ ਦਾ ਤਿਉਹਾਰ ਰਲ ਮਿਲਕੇ ਮਨਾ ਰਹੇ ਹਾਂ। ਪਿ੍ੰ: ਡਾ. ਕਨਿਕਾ ਸਚਦੇਵਾ ਵਲੋਂ ਤੀਜ ਦੇ ਤਿਉਹਾਰ ਸਮੇਂ ਵੱਖ ਵੱਖ ਸੱਭਿਆਚਾਰਕ ਗਤੀਵਿਧੀਆਂ ਵਿਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਸਫ਼ਲ ਆਯੋਜਨ ਵਿਚ ਮੈਡਮ ਅੰਸ਼ੁ, ਮੈਡਮ ਕਵਲਜੀਤ, ਮੈਡਮ ਪ੍ਰਿਯੰਕਾ, ਮੈਡਮ ਮਨਪ੍ਰੀਤ, ਮੈਡਮ ਜਸਪ੍ਰੀਤ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਇਸ ਮੌਕੇ ਮੈਡਮ ਲੀਨਾ ਭਾਟੀਆ, ਮੈਡਮ ਅੰਸ਼ਲ, ਮੈਡਮ ਰੇਖਾ, ਮੈਡਮ ਸ਼ੀਤਲ, ਰੋਹਿਤ, ਸ਼ਿਆਮ, ਅਮਿਤ, ਪ੍ਰਦੀਪ ਸਮੇਤ ਹੋਰ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ।
ਪਿਛਲੀ ਖ਼ਬਰ ਜਗਰਾਉਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨ ਬੱਸਾਂ ਰਾਹੀਂ ਸੰਗਤਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨ... ਅਗਲੀ ਖ਼ਬਰ ਗੁਰੂ ਨਾਨਕ ਦੇਵ ਆਈ.ਟੀ.ਆਈ. ਮਾਣੂੰਕੇ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।