19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਿੰਡ ਵਲੀਪੁਰ ਖੁਰਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਹੰਬੜਾਂ 17 ਅਗਸਤ (ਮੇਜਰ ਹੰਬੜਾਂ)-ਪਿੰਡ ਵਲੀਪੁਰ ਖੁਰਦ ਵਿਖੇ ਬੀਬੀ ਬਲਜੀਤ ਕੌਰ ਧਾਲੀਵਾਲ ਦੀ ਅਗਵਾਈ ਹੇਠ ਧੂਮਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ ਤੇ ਸਿਆਣੀਆਂ ਸਮੇਤ ਹੋਰ ਮੁਟਿਆਰਾਂ ਨੇ ਤੀਆਂ ਦੇ ਪਿੜ ’ਚ ਬੋਲੀਆਂ ਪਾਉਂਦੇ ਹੋਏ ਖੂਬ ਰੰਗ ਬੰਨ੍ਹਿਆਂ ਤੇ ਤੀਆਂ ਦੇ ਪਿੜ ’ਚ ਮੁਟਿਆਰਾਂ ਵੱਲੋਂ ਰੱਖੇ ਚਰਖੇ ਸਮੇਤ ਛੱਜ, ਫੁਲਕਾਰੀ ਆਦਿ ਪੰਜਾਬੀ ਸੱਭਿਆਚਾਰ ਦੀ ਯਾਦ ਨੂੰ ਤਾਜ਼ਾ ਕਰਵਾ ਰਹੇ ਸਨ। ਤੀਆਂ ਦੇ ਮੇਲਾ ਦਾ ਉਦਘਾਟਨ ਸਾਬਕਾ ਬਲਾਕ ਸੰਮਤੀ ਮੈਂਬਰ ਬੀਬੀ ਗੁਰਦੇਵ ਕੌਰ ਧਾਲੀਵਾਲ ਵੱਲੋਂ ਕੀਤਾ ਗਿਆਂ ਅਤੇ ਪ੍ਰਬੰਧਕ ਗੁਰਮੀਤ ਸਿੰਘ ਧਾਲੀਵਾਲ ਨੇ ਤੀਆਂ ਮਨਾਉਣ ਸਮੇਂ 2100 ਨਗਦ ਰਾਸ਼ੀ ਭੇਟ ਕੀਤੀ।

ਅਜੀਤ ਡੈਸਕ 18-08-2026
ਹੰਬੜਾਂ 17 ਅਗਸਤ (ਮੇਜਰ ਹੰਬੜਾਂ)-ਪਿੰਡ ਵਲੀਪੁਰ ਖੁਰਦ ਵਿਖੇ ਬੀਬੀ ਬਲਜੀਤ ਕੌਰ ਧਾਲੀਵਾਲ ਦੀ ਅਗਵਾਈ ਹੇਠ ਧੂਮਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ ਤੇ ਸਿਆਣੀਆਂ ਸਮੇਤ ਹੋਰ ਮੁਟਿਆਰਾਂ ਨੇ ਤੀਆਂ ਦੇ ਪਿੜ ’ਚ ਬੋਲੀਆਂ ਪਾਉਂਦੇ ਹੋਏ ਖੂਬ ਰੰਗ ਬੰਨ੍ਹਿਆਂ ਤੇ ਤੀਆਂ ਦੇ ਪਿੜ ’ਚ ਮੁਟਿਆਰਾਂ ਵੱਲੋਂ ਰੱਖੇ ਚਰਖੇ ਸਮੇਤ ਛੱਜ, ਫੁਲਕਾਰੀ ਆਦਿ ਪੰਜਾਬੀ ਸੱਭਿਆਚਾਰ ਦੀ ਯਾਦ ਨੂੰ ਤਾਜ਼ਾ ਕਰਵਾ ਰਹੇ ਸਨ। ਤੀਆਂ ਦੇ ਮੇਲਾ ਦਾ ਉਦਘਾਟਨ ਸਾਬਕਾ ਬਲਾਕ ਸੰਮਤੀ ਮੈਂਬਰ ਬੀਬੀ ਗੁਰਦੇਵ ਕੌਰ ਧਾਲੀਵਾਲ ਵੱਲੋਂ ਕੀਤਾ ਗਿਆਂ ਅਤੇ ਪ੍ਰਬੰਧਕ ਗੁਰਮੀਤ ਸਿੰਘ ਧਾਲੀਵਾਲ ਨੇ ਤੀਆਂ ਮਨਾਉਣ ਸਮੇਂ 2100 ਨਗਦ ਰਾਸ਼ੀ ਭੇਟ ਕੀਤੀ। ਮੁਟਿਆਂਰਾਂ ਨੇ ਗਿੱਧੇ ਦੇ ਪਿੜ ’ਚ ਪੰਜਾਬੀ ਬੋਲੀਆਂ ਨਾਲ ਤੀਆਂ ਦਾ ਪਿੜ ਕੰੰਬਣ ਲਾ ਦਿੱਤਾ। ਇਸ ਮੌਕੇ ਬੀਬੀ ਗੁਰਦੇਵ ਕੌਰ ਧਾਲੀਵਾਲ, ਇਕਬਾਲ ਕੌਰ, ਜਸ਼ਨਪ੍ਰੀਤ ਕੌਰ ਧਾਲੀਵਾਲ ਵੱਲੋਂ ਤੀਆਂ ’ਚ ਸੱਭਿਆਚਾਰਕ ਬੋਲੀਆਂ ’ਚ ਰੰਗ ਬੰਨ੍ਹਣ ਵਾਲੀਆਂ ਮੁਟਿਆਰਾਂ ਨੂੰ ਫੁਲਕਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਪੰਚ ਮਹਿੰਦਰਜੀਤ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ, ਕੁਲਵੰਤ ਕੌਰ, ਮਨਜਿੰਦਰ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਹਰਜਿੰਦਰ ਕੌਰ, ਸੁਖਪਾਲ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ,ਕਮਲਦੀਪ ਕੌਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਬੱਦੋਵਾਲ ਵਿਖੇ ਮੁਟਿਆਰਾਂ ਰਲ਼ ਕੇ ਤੀਆਂ ਤੀਜ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ‘ਯੁੱਧ ਨਸ਼ਿਆਂ ਵਿਰੁੱਧ’ ਦੀ ਟੀਮ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।