19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦ ਯੂਨੀਰਾਈਜ਼ ਵਰਲਡ ਸਕੂਲ ’ਚ ਸੁਤੰਤਰਤਾ ਦਿਵਸ ਮਨਾਇਆ

ਜਗਰਾਉਂ, 17 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)- ਆਜ਼ਾਦੀ ਦੇ 80 ਸਾਲ ਪੂਰੇ ਹੋਣ ’ਤੇ ਯੂਨੀਰਾਈਜ਼ ਵਰਲਡ ਸਕੂਲ ਨੇ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਨਾਲ ਭਰਪੂਰ ਆਪਣੇ ਸਕੂਲ ਵਿਚ 80ਵੇਂ ਸੁਤੰਤਰਤਾ ਦਿਵਸ ਨੂੰ ਬੜੇ ਮਾਣ ਨਾਲ ਮਨਾਇਆ। ‘ਪੈਸਾ ਵੀ ਇੰਨੀ ਖੁਸ਼ੀ ਨਹੀਂ ਦੇ ਸਕਦਾ ਜਿੰਨੀ ਆਜ਼ਾਦੀ ਦਿੰਦੀ ਹੈ’ ਸੁਤੰਤਰਤਾ ਦਿਵਸ ਨੂੰ ਯਾਦ ਕਰਦੇ ਹੋਏ ਸਕੂਲ ਨੂੰ ਗੁਬਾਰਿਆਂ ਨਾਲ ਸਜਾਇਆ ਗਿਆ ।

ਅਜੀਤ ਡੈਸਕ 18-08-2026
ਜਗਰਾਉਂ, 17 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)- ਆਜ਼ਾਦੀ ਦੇ 80 ਸਾਲ ਪੂਰੇ ਹੋਣ ’ਤੇ ਯੂਨੀਰਾਈਜ਼ ਵਰਲਡ ਸਕੂਲ ਨੇ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਨਾਲ ਭਰਪੂਰ ਆਪਣੇ ਸਕੂਲ ਵਿਚ 80ਵੇਂ ਸੁਤੰਤਰਤਾ ਦਿਵਸ ਨੂੰ ਬੜੇ ਮਾਣ ਨਾਲ ਮਨਾਇਆ। ‘ਪੈਸਾ ਵੀ ਇੰਨੀ ਖੁਸ਼ੀ ਨਹੀਂ ਦੇ ਸਕਦਾ ਜਿੰਨੀ ਆਜ਼ਾਦੀ ਦਿੰਦੀ ਹੈ’ ਸੁਤੰਤਰਤਾ ਦਿਵਸ ਨੂੰ ਯਾਦ ਕਰਦੇ ਹੋਏ ਸਕੂਲ ਨੂੰ ਗੁਬਾਰਿਆਂ ਨਾਲ ਸਜਾਇਆ ਗਿਆ । ਸਭ ਤੋਂ ਪਹਿਲਾਂ ਮੁੱਖ ਮਹਿਮਾਨ ਸਕੂਲ ਦੇ ਚੇਅਰਮੈਨ ਰਾਕੇਸ਼ ਅੱਗਰਵਾਲ ਨੇ ਰਾਸ਼ਟਰੀ ਝੰਡਾ ਲਹਿਰਾਇਆ ਤੇ ਝੰਡੇ ਨੂੰ ਸਲਾਮੀ ਦਿੱਤੀ । ਸੁਤੰਤਰਤਾ ਦਿਵਸ ’ਤੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਦੇਸ਼ ਭਗਤੀ ਦੇ ਗੀਤ ਨਾਲ ਹੋਈ। ਦੇਸ਼ ਭਗਤੀ ਦਾ ਜਜ਼ਬਾ ਦੇਸ਼ ਪ੍ਰੇਮੀ ਕਵਿਤਾ ਦੇ ਪਾਠ ਦੁਆਰਾ ਬਿਆਨ ਕੀਤਾ ਗਿਆ। ਇੱਕ ਮਨਮੋਹਕ ਡਾਂਸ ਪ੍ਰਦਰਸ਼ਨ ਅਤੇ ਇੱਕ ਦੇਸ਼ ਭਗਤੀ ਦੇ ਭਾਸ਼ਣ ਨੇ ਸਾਨੂੰ ਯਾਦ ਦਿਵਾਇਆ ਕਿ ਇਹ ਵਿਕਾਸ ਅਤੇ ਖੁਸ਼ਹਾਲੀ ਨਾਲ ਭਰੇ ਭਵਿੱਖ ਲਈ ਸਾਡੀ ਵਚਨਬੱਧਤਾ ਨੂੰ ਝੰਜੋੜਨ ਦਾ ਦਿਨ ਹੈ। ਵਿਦਿਆਰਥੀਆਂ ਦੁਆਰਾ ਸੁਤੰਤਰਤਾ ਦਿਵਸ ਉੱਤੇ ਪੀ ਪੀ ਟੀ ਵੀ ਤਿਆਰ ਕੀਤੀ। ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ਤੇ ਡਾਂਸ ਵੀ ਪੇਸ਼ ਕੀਤਾ ਗਿਆ। ਕਿੰਡਰਗਾਰਟਨ ਦੇ ਵਿਦਿਆਰਥੀਆਂ ਵਲੋਂ ਵੀ ਵੱਖ ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਬਾਅਦ ਮੁੱਖ ਅਧਿਆਪਕਾ ਸ੍ਰੀਮਤੀ ਨੇਹਾ ਰਤਨ ਵਲੋਂ ਭਾਸ਼ਣ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਨੇ ਕਿਹਾ ਇਹ ਉਹ ਦਿਨ ਹੈ ਜਦੋਂ ਅਸੀਂ ਆਪਣੇ ਸੱਭਿਆਚਾਰਕ ਵਖਰੇਵਿਆਂ ਨੂੰ ਪਾਸੇ ਰੱਖ ਕੇ ਸੱਚੇ ਭਾਰਤੀਆਂ ਵਜੋਂ ਇਕੱਠੇ ਹੁੰਦੇ ਹਾਂ। ਆਜ਼ਾਦੀ ਦਿਵਸ ਮਨਾਉਣ ਦਾ ਸਾਡਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਮਹਾਨ ਆਜ਼ਾਦੀ ਘੁਲਾਟੀਆਂ ਦੇ ਮਾਣ ਅਤੇ ਸਾਹਸ ਬਾਰੇ ਜਾਗਰੂਕ ਕਰਨਾ ਹੈ।ਮੈਨੇਜਿੰਗ ਡਾਇਰੈਕਟਰ ਸ਼ੀਫੂ ਅੱਗਰਵਾਲ ਅਤੇ ਡਾਇਰੈਕਟਰ ਸ਼੍ਰੀਮਤੀ ਡਾ. ਪਲਵੀ ਅੱਗਰਵਾਲ ਨੇ ਆਜ਼ਾਦ ਭਾਰਤ ਵਿੱਚ ਨੌਜਵਾਨਾਂ ਦੀ ਭੂਮਿਕਾ ਦੇ ਮਹੱਤਵ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਜਾਗਰੂਕਤਾ ਦੀ ਲੋੜ ਜ਼ਰੂਰੀ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਪ੍ਰਚਾਰ ਵਹੀਰ ਵਲੋਂ ਦੇਹੜਕਾ ਵਿਖੇ 12 ਰੋਜ਼ਾ ਧਾਰਮਿਕ ਪ੍ਰਚਾਰ ਕੈਂਪ ਅੱਜ ਤੋਂ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰੱਸਟ ਕਮਾਲਪੁਰਾ ਅਧੀਨ ਵਿੱਦਿਅਕ ਸੰਸਥਾਵਾਂ ਦੀਆਂ ਲੜਕੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।