18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਕਾਲਗੜ੍ਹ ਵਿਖੇ ਧੂਮਧਾਮ ਨਾਲ ਮਨਾਇਆ ‘ਤੀਆਂ ਤੀਜ ਦੀਆਂ’ ਦਾ ਤਿਉਹਾਰ

ਗੁਰੂਸਰ ਸੁਧਾਰ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਅਕਾਲਗੜ੍ਹ ਵਿਖੇ ਸਰਪੰਚ ਬੀਬੀ ਸਵਰਨਜੀਤ ਕੌਰ ਪਤਨੀ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਗਿੱਧਾ, ਬੋਲੀਆਂ ਅਤੇ ਪੰਜਾਬੀ ਲੋਕ-ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਦੀਆਂ ਰਵਾਇਤੀ ਝਲਕੀਆਂ ਪੇਸ਼ ਕੀਤੀਆਂ।

ਅਕਾਲਗੜ੍ਹ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਸਮੇਂ ਸਰਪੰਚ ਬੀਬੀ ਸਵਰਨਜੀਤ ਕੌਰ, ਚੇਅਰਪਰਸ਼ਨ ਬਲਜਿੰਦਰ ਕੌਰ, ਮੈਂਬਰ ਕਿਰਨਜੀਤ ਕੌਰ ਆਦਿ ਨਾਲ ਆਸ਼ੀਰਵਾਦ ਦੇਣ ਪਹੁੰਚੇ ਸੰਮਤੀ ਮੈਂਬਰ ਜਗਦੇਵ ਸਿੰਘ ਤੇ ਹੋਰ ਪਤਵੰਤੇ। ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ 18-08-2026
ਗੁਰੂਸਰ ਸੁਧਾਰ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਅਕਾਲਗੜ੍ਹ ਵਿਖੇ ਸਰਪੰਚ ਬੀਬੀ ਸਵਰਨਜੀਤ ਕੌਰ ਪਤਨੀ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਗਿੱਧਾ, ਬੋਲੀਆਂ ਅਤੇ ਪੰਜਾਬੀ ਲੋਕ-ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਦੀਆਂ ਰਵਾਇਤੀ ਝਲਕੀਆਂ ਪੇਸ਼ ਕੀਤੀਆਂ। ਆਪਣੇ ਸੰਬੋਧਨ ਵਿਚ ਸਰਪੰਚ ਬੀਬੀ ਸਵਰਨਜੀਤ ਕੌਰ ਨੇ ਕਿਹਾ ਕਿ ‘ਤੀਆਂ ਤੀਜ ਦੀਆਂ’ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਹੋਇਆ ਪੁਰਾਤਨ ਤਿਉਹਾਰ ਹੈ, ਜੋ ਮਹਿਲਾਵਾਂ ਦੇ ਚਾਵਾਂ, ਖੁਸ਼ੀਆਂ ਅਤੇ ਆਪਸੀ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਅਜਿਹੇ ਤਿਉਹਾਰ ਸਾਡੀ ਨਵੀਂ ਪੀੜ੍ਹੀ ਨੂੰ ਆਪਣੀਆਂ ਅਮੀਰ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ। ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਜੱਗਾ, ਸੁਖਮਿੰਦਰ ਸਿੰਘ, ਮੈਂਬਰ ਰਾਮਦੀਪ ਸਿੰਘ , ਮਹਿੰਦਰ ਸਿੰਘ, ਅਵਤਾਰ ਸਿੰਘ, ਭਜਨ ਸਿੰਘ ਭਾਜਪਾ ਆਗੂ, ਜਰਨੈਲ ਸਿੰਘ, ਕੁੰਡਾ ਸਿੰਘ, ਮਾ.ਗੁਰਮੀਤ ਸਿੰਘ ਆਦਿ ਪਤਵੰਤੇ ਸੱਜਣਾਂ ਨੇ ਤੀਆਂ ਦੇ ਤਿਉਹਾਰ ਵਿਚ ਪਹੁੰਚੀਆਂ ਬਾਲੜੀਆਂ, ਨੂੰਹਾਂ, ਧੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸਰਪੰਚ ਬੀਬੀ ਸਵਰਨਜੀਤ ਕੌਰ, ਮੈਂਬਰ ਕਿਰਨਜੀਤ ਕੌਰ, ਸਾਬਕਾ ਚੇਅਰਪਰਸਨ ਬਲਜਿੰਦਰ ਕੌਰ, ਬਲਵਿੰਦਰ ਕੌਰ ਆਸਟ੍ਰੇਲੀਆ, ਇਕਬਾਲ ਕੌਰ ਮੈਂਬਰ, ਦਿਲਰਾਜ ਕੌਰ ਮੈਂਬਰ, ਮਨਪ੍ਰੀਤ ਕੌਰ ਮੈਂਬਰ, ਸਰਬਜੀਤ ਕੌਰ, ਸੁਰਿੰਦਰ ਕੌਰ, ਮੋਨਾ ਰਾਣੀ ਆਦਿ ਸਮੇਤ ਵੱਡੀ ਗਿਣਤੀ ਵਿਚ ਮਹਿਲਾਵਾਂ, ਮੁਟਿਆਰਾਂ ਤੇ ਬੱਚੀਆਂ ਨੇ ਤੀਆਂ ਦੇ ਤਿਉਹਾਰ ਦਾ ਖ਼ੂਬ ਆਨੰਦ ਮਾਣਿਆ।
ਪਿਛਲੀ ਖ਼ਬਰ ਅਜੀਤਸਰ ਖ਼ਾਲਸਾ ਸੀਨੀ: ਸੈਕੰਡਰੀ ਸਕੂਲ ਜਾਂਗਪੁਰ ’ਚ ਹਰਿਆਵਲ ਤਹਿਤ ਬੂਟੇ ਲਗਾਏ ਅਗਲੀ ਖ਼ਬਰ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਵਲੋਂ ਸਹੌਲੀ ਵਿਖੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।