19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਲਾਇਨਜ਼ ਕਲੱਬ ਜਗਰਾਉਂ ਦਾ ਸਹੁੰ ਚੁੱਕ ਸਮਾਗਮ ਯਾਦਗਾਰੀ ਰਿਹਾ

ਜਗਰਾਉਂ, 18 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਲਾਇਨਜ਼ ਕਲੱਬ ਜਗਰਾਉਂ ਦੀ ਨਵੀਂ ਟੀਮ ਦਾ ਸਹੁੰ ਚੁੱਕ ਅਤੇ ਸਾਲਾਨਾ ਸਮਾਗਮ ਯਾਦਗਾਰੀ ਰਿਹਾ। ਕਲੱਬ ਵੱਲੋਂ ਚੇਅਰਮੈਨ ਲਾਇਨ ਮੇਜਰ ਸਿੰਘ ਭੈਣੀ ਦੀ ਅਗਵਾਈ ਹੇਠ ਰੱਖੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੀ.

ਜਥੇਦਾਰ ਜਗਜੀਤ ਸਿੰਘ ਤਲਵੰਡੀ 19-08-2026
ਜਗਰਾਉਂ, 18 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਲਾਇਨਜ਼ ਕਲੱਬ ਜਗਰਾਉਂ ਦੀ ਨਵੀਂ ਟੀਮ ਦਾ ਸਹੁੰ ਚੁੱਕ ਅਤੇ ਸਾਲਾਨਾ ਸਮਾਗਮ ਯਾਦਗਾਰੀ ਰਿਹਾ। ਕਲੱਬ ਵੱਲੋਂ ਚੇਅਰਮੈਨ ਲਾਇਨ ਮੇਜਰ ਸਿੰਘ ਭੈਣੀ ਦੀ ਅਗਵਾਈ ਹੇਠ ਰੱਖੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੀ.ਐੱਮ.ਜੇ.ਐੱਫ. ਲਾਇਨ ਅਜੇ ਗੋਇਲ ਜ਼ਿਲ੍ਹਾ ਗਵਰਨਰ ਹਾਜ਼ਰ ਹੋਏ। ਸਮਾਗਮ ਵਿੱਚ ਸਾਬਕਾ ਜ਼ਿਲ੍ਹਾ ਗਵਰਨਰ ਮਨਮੋਹਨ ਕੌਸ਼ਲ, ਸਾਬਕਾ ਜ਼ਿਲ੍ਹਾ ਗਵਰਨਰ ਯੋਗੇਸ਼ ਸੋਨੀ ਨੇ ਵੀ ਨਵੀਂ ਟੀਮ ਨੂੰ ਅਸ਼ੀਰਵਾਦ ਦੇਣ ਲਈ ਸਿਰਕਤ ਕੀਤੀ। ਮੀਟਿੰਗ ਦਾ ਆਰੰਭ ਤੱਤਕਾਲੀ ਪ੍ਰਧਾਨ ਲਾਇਨ ਵਿਨੋਦ ਵਰਮਾ ਨੇ ਕੀਤਾ। ਉਪਰੰਤ ਵਿੱਤੀ ਵਰ੍ਹੇ 2026-27 ਲਈ ਸਰਬਸੰਮਤੀ ਨਾਲ ਚੁਣੀ ਟੀਮ ਪ੍ਰਧਾਨ ਲਾਇਨ ਅੰਮ੍ਰਿਤ ਸਿੰਘ ਥਿੰਦ, ਸਕੱਤਰ ਲਾਇਨ ਚਰਨਜੀਤ ਸਿੰਘ ਢਿੱਲੋਂ, ਖ਼ਜ਼ਾਨਚੀ ਲਾਇਨ ਸੁਭਾਸ਼ ਕਪੂਰ, ਗੁਰਤੇਜ ਸਿੰਘ ਗਿੱਲ, ਐੱਸ.ਪੀ.ਐੱਸ ਢਿੱਲੋਂ, ਪਬਲਿਕ ਰਿਲੇਸ਼ਨ ਆਫੀਸਰ ਹਰਵਿੰਦਰ ਸਿੰਘ ਚਾਵਲਾ, ਡਾਇਰੈਕਟਰ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਲਾਇਨ ਗਗਨਦੀਪ ਗੋਇਲ, ਲਾਇਨ ਗੁਲਵੰਤ ਸਿੰਘ ਗਿੱਲ, ਲਾਇਨ ਮੇਜਰ ਸਿੰਘ ਭੈਣੀ, ਸਹਿ ਖ਼ਜ਼ਾਨਚੀ ਲਾਇਨ ਪ੍ਰੀਤਮ ਸਿੰਘ ਰੀਹਲ, ਲਾਇਨ ਸਤਪਾਲ ਨਿਝਾਵਨ, ਲਾਇਨ ਕੁਲਦੀਪ ਰੰਧਾਵਾ, ਦਲਵੀਰ ਸਿੰਘ ਧਾਲੀਵਾਲ ਆਦਿ ਸਭ ਨੂੰ ਸੁਹੰ ਚੁਕਾਈ ਗਈ। ਸਮਾਗਮ ਦੌਰਾਨ ਮਾਸਟਰ ਆਫ ਸੈਰਾਮਨੀ ਦੀ ਜ਼ਿੰਮੇਵਾਰੀ ਪ੍ਰੋ: ਸਰਬਦੀਪ ਕੌਰ ਸਿੱਧੂ, ਮਨਦੀਪ ਕੌਰ ਧਾਲੀਵਾਲ ਨੇ ਨਿਭਾਈ ਅਤੇ ਇਨਵੋਕੇਸ਼ਨ ਅਸ਼ਮੀਤ ਥਿੰਦ ਨੇ ਪੜ੍ਹੀ। ਪਿਛਲੇ ਵਰ੍ਹੇ ਸਮਾਜ ਸੇਵਾ ’ਚ ਯੋਗਦਾਨ ਪਾਉਣ ਵਾਲੇ ਮੈਂਬਰਾਂ ਅਤੇ ਟੀਮ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸੁਖਦੇਵ ਸਿੰਘ ਸਿੱਧੂ, ਬੀਰਿੰਦਰ ਸਿੰਘ ਗਿੱਲ, ਸੁਰੇਸ਼ ਗਰਗ, ਜਗਜੀਤ ਸਿੰਘ ਕਾਂਉਕੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਇੰਸਟੀਚਿਊਟ ਰਾਏਕੋਟ ਵਿਖੇ ‘ਤੀਆਂ ਦਾ ਤਿਉਹਾਰ’ ਮਨਾਇਆ ਅਗਲੀ ਖ਼ਬਰ ਸ਼ਿਵਾਲਿਕ ਮਾਡਲ ਸਕੂਲ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।