20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਟਰੱਕ ਯੂਨੀਅਨ ਹਠੂਰ ਦੀ ਮੀਟਿੰਗ ਹੋਈ

ਹਠੂਰ, 19 ਅਗਸਤ (ਛਿੰਦਾ)- ਟਰੱਕ ਯੂਨੀਅਨ ਹਠੂਰ ਦੀ ਮੀਟਿੰਗ ਅੱਜ ਯੂਨੀਅਨ ਦੇ ਦਫ਼ਤਰ ਹਠੂਰ ਵਿਖੇ ਪ੍ਰਧਾਨ ਬਲਦੇਵ ਸਿੰਘ ਸੰਧੂ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਮੈਂਬਰ ਸ਼ਾਮਿਲ ਹੋਏ। ਮੀਟਿੰਗ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਦੇਵ ਸਿੰਘ ਸੰਧੂ ਮਾਣੂੰਕੇ ਨੇ ਦੱਸਿਆ ਕਿ ਯੂਨੀਅਨ ਵਲੋਂ ਸਮੂਹਿਕ ਤੌਰ ’ਤੇ ਫ਼ਸਲਾ ਲਿਆ ਗਿਆ ਹੈ ਕਿ ਹਠੂਰ ਐੱਫ.

ਅਜੀਤ ਡੈਸਕ 20-08-2026
ਹਠੂਰ, 19 ਅਗਸਤ (ਛਿੰਦਾ)- ਟਰੱਕ ਯੂਨੀਅਨ ਹਠੂਰ ਦੀ ਮੀਟਿੰਗ ਅੱਜ ਯੂਨੀਅਨ ਦੇ ਦਫ਼ਤਰ ਹਠੂਰ ਵਿਖੇ ਪ੍ਰਧਾਨ ਬਲਦੇਵ ਸਿੰਘ ਸੰਧੂ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਮੈਂਬਰ ਸ਼ਾਮਿਲ ਹੋਏ। ਮੀਟਿੰਗ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਦੇਵ ਸਿੰਘ ਸੰਧੂ ਮਾਣੂੰਕੇ ਨੇ ਦੱਸਿਆ ਕਿ ਯੂਨੀਅਨ ਵਲੋਂ ਸਮੂਹਿਕ ਤੌਰ ’ਤੇ ਫ਼ਸਲਾ ਲਿਆ ਗਿਆ ਹੈ ਕਿ ਹਠੂਰ ਐੱਫ.ਸੀ.ਆਈ. ਡੀਪੂ ਦਾ ਟੈਂਡਰ ਯੂਨੀਅਨ ਵਲੋਂ ਹੀ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਾਹਰ ਵਾਲਾ ਠੇਕੇਦਾਰ ਟੈਂਡਰ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਉਨ੍ਹਾਂ ਦੀ ਯੂਨੀਅਨ ਡਟ ਕੇ ਵਿਰੋਧ ਕਰੇਗੀ ਅਤੇ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੇ ਟਰੱਕ ਕਿਸੇ ਵੀ ਰੇਟ ’ਤੇ ਨਹੀਂ ਦੇਣਗੇ। ਇਸ ਮੌਕੇ ਯੂਨੀਅਨ ਦੇ ਮੈਂਬਰ ਪ੍ਰਮਿੰਦਰ ਸਿੰਘ ਮਾਣੂੰਕੇ, ਅਮਨਦੀਪ ਸਿੰਘ ਚਕਰ, ਪ੍ਰਮਿੰਦਰ ਸਿੰਘ ਹਠੂਰ, ਜਸਪਾਲ ਸਿੰਘ ਲੰਮੇ, ਗੁਰਵੀਰ ਸਿੰਘ ਮਾਣੂੰਕੇ, ਪਿੰਦਰ ਸਿੰਘ ਮਾਣੂੰਕੇ, ਜਗਤਾਰ ਸਿੰਘ ਲੱਖਾ, ਅਵਤਾਰ ਸਿੰਘ ਬੁਰਜ਼ ਕੁਲਾਰਾ, ਜਗਦੇਵ ਸਿੰਘ ਬੁਰਜ਼ ਕੁਲਾਰਾ, ਨੰਬਰਦਾਰ ਮਿਹਨਦੀਪ ਸਿੰਘ ਹਠੂਰ, ਸੁਦਾਗਰ ਸਿੰਘ ਦੇਹੜਕਾ, ਸੁਖਦੇਵ ਸਿੰਘ ਫੇਰੂਰਾਈਂ ਅਤੇ ਮੁਨਸ਼ੀ ਗੁਰਪ੍ਰੀਤ ਸਿੰਘ ਸ਼ਿੰਦੂ ਹਠੂਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਧਵਾਂ ਕਾਲਜ ਵਿਖੇ ‘ਸੱਤਿਆ ਸਕਾਲਰਸ਼ਿਪ’ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਅਗਲੀ ਖ਼ਬਰ ਪੰਜਾਬ ਆਲੂ ਉਤਪਾਦਕ ਐਸੋਸੀਏਸ਼ਨ ਵਲੋਂ ਕਿਸਾਨ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।