22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਏਕਤਾ ਤੇ ਸਿੱਖੀ ਸਿਧਾਂਤਾਂ ਨੂੰ ਹੋਰ ਮਜ਼ਬੂਤ ਕਰੇਗਾ ‘ਮੀਰੀ ਪੀਰੀ ਖ਼ਾਲਸਾ ਮਾਰਚ’-ਸੰਤ ਡਾਂਗੋਂ ਵਾਲੇ

ਲੋਹਟਬੱਦੀ, 21 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਜਾਏ ਮਿਤੀ 23 ਅਗਸਤ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਦੂਜੇ ਪੜਾਅ ਅਧੀਨ ਸਜਾਏ ਜਾ ਰਹੇ ‘ਮੀਰੀ ਪੀਰੀ ਖ਼ਾਲਸਾ ਮਾਰਚ’ ਦੇ ਸਤਿਕਾਰ/ਸਵਾਗਤ ’ਚ ਉਲੀਕੇ ਜਾ ਰਹੇ ਪ੍ਰੋਗਰਾਮ ਦੀਆਂ ਤਿਆਰੀਆਂ ਦੌਰਾਨ ਨਜ਼ਦੀਕੀ ਪਿੰਡ ਮਹੋਲ਼ੀ ਖੁਰਦ ਵਿਖੇ ਗੁਰਮਤਿ ਪ੍ਰਚਾਰ ਮਿਸ਼ਨ ਸੁਸਾਇਟੀ ਪਿੰਡ ਡਾਂਗੋਂ ਦੇ ਸਰਪ੍ਰਸਤ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਸੰਚਾਲਕ ਨਾਨਕਸਰ ਠਾਠ ਡਾਂਗੋਂ ਅਤੇ ਸੰਤ ਬਾਬਾ ਅਵਤਾਰ ਸਿੰਘ ਮਹੋਲੀ ਸੰਚਾਲਕ ਪ੍ਰਕਾਸ਼ ਕੁਟੀਆ ਪਿੰਡ ਮਹੋਲ਼ੀ ਖੁਰਦ ਨੇ ਦੱਸਿਆ ਕਿ ਮੀਰੀ ਪੀਰੀ ਖਾਲਸਾ ਮਾਰਚ ਦਾ ਮਿਤੀ 26 ਅਗਸਤ ਨੂੰ ਕਲਿਆਣ ਪੁਲ਼ (ਲੋਹਟਬੱਦੀ) ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਬਾਬਾ ਡਾਂਗੋਂ ਵਾਲਿਆਂ ਨੇ ਕਿਹਾ ਕਿ ਮੁੱਢਲੀਆਂ ਚਾਲਾਂ ’ਚ ਹੀ ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਗੰਧਲੀ ਰਾਜਸ਼ੀ ਸੋਚ ਅਧੀਨ ਨਸ਼ਿਆਂ ਦੀ ਦਲਦਲ ’ਚ ਫਸਾ ਕੇ ਧਾਰਮਿਕ ਪੱਖ ਤੋਂ ਕਮਜ਼ੋਰ ਕੀਤਾ ਜਾ ਰਿਹਾ ਹੈ।

ਅਜੀਤ ਡੈਸਕ 22-08-2026
ਲੋਹਟਬੱਦੀ, 21 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਜਾਏ ਮਿਤੀ 23 ਅਗਸਤ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਦੂਜੇ ਪੜਾਅ ਅਧੀਨ ਸਜਾਏ ਜਾ ਰਹੇ ‘ਮੀਰੀ ਪੀਰੀ ਖ਼ਾਲਸਾ ਮਾਰਚ’ ਦੇ ਸਤਿਕਾਰ/ਸਵਾਗਤ ’ਚ ਉਲੀਕੇ ਜਾ ਰਹੇ ਪ੍ਰੋਗਰਾਮ ਦੀਆਂ ਤਿਆਰੀਆਂ ਦੌਰਾਨ ਨਜ਼ਦੀਕੀ ਪਿੰਡ ਮਹੋਲ਼ੀ ਖੁਰਦ ਵਿਖੇ ਗੁਰਮਤਿ ਪ੍ਰਚਾਰ ਮਿਸ਼ਨ ਸੁਸਾਇਟੀ ਪਿੰਡ ਡਾਂਗੋਂ ਦੇ ਸਰਪ੍ਰਸਤ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਸੰਚਾਲਕ ਨਾਨਕਸਰ ਠਾਠ ਡਾਂਗੋਂ ਅਤੇ ਸੰਤ ਬਾਬਾ ਅਵਤਾਰ ਸਿੰਘ ਮਹੋਲੀ ਸੰਚਾਲਕ ਪ੍ਰਕਾਸ਼ ਕੁਟੀਆ ਪਿੰਡ ਮਹੋਲ਼ੀ ਖੁਰਦ ਨੇ ਦੱਸਿਆ ਕਿ ਮੀਰੀ ਪੀਰੀ ਖਾਲਸਾ ਮਾਰਚ ਦਾ ਮਿਤੀ 26 ਅਗਸਤ ਨੂੰ ਕਲਿਆਣ ਪੁਲ਼ (ਲੋਹਟਬੱਦੀ) ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਬਾਬਾ ਡਾਂਗੋਂ ਵਾਲਿਆਂ ਨੇ ਕਿਹਾ ਕਿ ਮੁੱਢਲੀਆਂ ਚਾਲਾਂ ’ਚ ਹੀ ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਗੰਧਲੀ ਰਾਜਸ਼ੀ ਸੋਚ ਅਧੀਨ ਨਸ਼ਿਆਂ ਦੀ ਦਲਦਲ ’ਚ ਫਸਾ ਕੇ ਧਾਰਮਿਕ ਪੱਖ ਤੋਂ ਕਮਜ਼ੋਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਉਨ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਮੀਰੀ ਪੀਰੀ ਦੇ ਸਿਧਾਂਤ ਨਾਲ ਸਥਾਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਰਾਜਨੀਤੀ ਅਤੇ ਸਿਆਸਤ ਦਾ ਕੇਂਦਰ ਬਿੰਦੂ ਦੱਸਦਿਆਂ ਕਿਹਾ ਕਿ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹਰ ਹੁਕਮ ਨੂੰ ਸਮੁੱਚੀ ਸਿੱਖ ਕੌਮ ਸਿਰ ਝੁਕਾ ਕੇ ਮੰਨਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨ, ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਕਰਨ ਅਤੇ ਕੌਮ ਵਿਚ ਏਕਤਾ ਦਾ ਸੁਨੇਹਾ ਦੇਣ ਲਈ ‘ਮੀਰੀ ਪੀਰੀ ਖ਼ਾਲਸਾ ਮਾਰਚ’ ਮਿਤੀ 25 ਅਗਸਤ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਪੁੱਜੇਗਾ ਅਤੇ ਅਗਲੇ ਦਿਨ 26 ਅਗਸਤ ਨੂੰ ਲੋਹਟਬੱਦੀ, ਕਲਿਆਣ ਪੁਲ਼ ਹੋ ਕੇ ਅਗਲੇ ਪੜਾਅ ਲਈ ਸੰਗਰੂਰ ਵੱਲ ਨੂੰ ਰਵਾਨਾ ਹੋਵੇਗਾ। ਇਸ ਮੌਕੇ ਬੂਟਾ ਸਿੰਘ ਬੁਜਰਗ, ਭਾਈ ਬਲਪ੍ਰੀਤ ਸਿੰਘ ਡਾਂਗੋਂ, ਭਾਈ ਪ੍ਰਭਜੋਤ ਸਿੰਘ ਮਹੋਲੀ, ਭਾਈ ਸਿਵਜੋਤ ਸਿੰਘ, ਅੰਗਦ ਸਿੰਘ ਡਾਂਗੋਂ, ਬੀਬੀ ਦਲਜੀਤ ਕੌਰ ਮਾਂਗਟ ਸੰਮਤੀ ਮੈਂਬਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਨੂੰ ਵੀ 65048 ਨੀਤੀ ’ਚ ਸ਼ਾਮਿਲ ਕਰੇ ਸਰਕਾਰ-ਬਲਜਿੰਦਰ ਸਿੰਘ, ਸਤਨਾਮ ਸਿੰਘ ਅਗਲੀ ਖ਼ਬਰ ਰੋਜ਼ਾਨਾ ਕਮਾ ਕੇ ਖਾਣ ਵਾਲਿਆਂ ਲਈ ਪੰਜਾਬ ਬੰਦ ਰਿਹਾ ਮੁਸ਼ਕਿਲਾਂ ਭਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।