25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ-ਸਿੰਮਕ,ਝੱਮਟ,ਮਲਕਪੁਰ

ਹੰਬੜਾਂ, 24 ਅਗਸਤ (ਮੇਜਰ ਹੰਬੜਾਂ)-ਅੱਜ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋਣ ਕਾਰਨ ਅਤੇ ਆਏ ਦਿਨ ਵਾਪਰ ਰਹੀਆਂ ਕਤਲ ਤੇ ਲੁੱਟ ਖੋਹ ਵਰਗੀਆਂ ਘਟਨਾਵਾਂ ਨਾਲ ਸੂਬੇ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਹੱਕੀ ਮੰਗਾਂ ਮੰਗਣ ਵਾਲਿਆਂ ਨੂੰ ਡੰਡੇ ਦੇ ਜ਼ੋਰ ਨਾਲ ਡਰਾਇਆ ਜਾ ਰਿਹਾ ਹੈ ਅਤੇ ਸੂਬੇ ’ਚ ਨਸ਼ਾ ਚਾਰ ਗੁਣਾ ਵੱਧ ਚੁੱਕਾ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਸੀਨੀ.

ਅਜੀਤ ਡੈਸਕ 25-08-2026
ਹੰਬੜਾਂ, 24 ਅਗਸਤ (ਮੇਜਰ ਹੰਬੜਾਂ)-ਅੱਜ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋਣ ਕਾਰਨ ਅਤੇ ਆਏ ਦਿਨ ਵਾਪਰ ਰਹੀਆਂ ਕਤਲ ਤੇ ਲੁੱਟ ਖੋਹ ਵਰਗੀਆਂ ਘਟਨਾਵਾਂ ਨਾਲ ਸੂਬੇ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਹੱਕੀ ਮੰਗਾਂ ਮੰਗਣ ਵਾਲਿਆਂ ਨੂੰ ਡੰਡੇ ਦੇ ਜ਼ੋਰ ਨਾਲ ਡਰਾਇਆ ਜਾ ਰਿਹਾ ਹੈ ਅਤੇ ਸੂਬੇ ’ਚ ਨਸ਼ਾ ਚਾਰ ਗੁਣਾ ਵੱਧ ਚੁੱਕਾ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਸੀਨੀ. ਆਗੂ ਮਨਜੀਤ ਸਿੰਘ ਝੱਮਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕਰਮਜੀਤ ਸਿੰਘ ਮਲਕਪੁਰ ਨੇ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਅਤੇ ਅਮਨ ਸ਼ਾਂਤੀ ਬਹਾਲ ਕੀਤੇ ਜਾਣ ਦੇ ਦਾਅਵਿਆ ਨੂੰ ਸਿਰੇ ਤੋਂ ਨਕਾਰਦਿਆਂ ਕੀਤਾ ਤੇ ਕਿਹਾ ਕਿ ਅੱਜ ਸੂਬੇ ਦੇ ਹਲਾਤ ਬਹੁਤ ਮਾੜੇ ਹੋ ਚੁੱਕੇ ਹਨ ਤੇ ਸੂਬੇ ’ਚ ਅਫਸਰਸ਼ਾਹੀ ਸਰਕਾਰ ’ਤੇ ਭਾਰੂ ਪੈ ਰਹੀ ਹੈ ਤੇ ਹਰ ਪਾਸੇ ਅਫਸਰਸ਼ਾਹੀ ਦਾ ਰਾਜ ਚੱਲਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ’ਤੇ ਉੱਤਰ ਚੁੱਕੇ ਹਨ ਤੇ ਉੱਤੋਂ ਹੱਕੀ ਮੰਗਾਂ ਮੰਗਣ ਵਾਲਿਆਂ ’ਤੇ ਸਰਕਾਰ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਨਾਲ ਡੰਡੇ ਵਰ੍ਹਾ ਰਹੀ ਹੈ ਜੋ ਕਿ ਸਰਕਾਰ ਦੀ ਮਾੜੀ ਕਾਰਗੁਜਾਰੀ ਨੂੰ ਬਿਆਨ ਕਰਦਾ ਹੈ।
ਪਿਛਲੀ ਖ਼ਬਰ ਹਰਪ੍ਰੀਤ ਸਿੰਘ ਸਿੰੰਮਕ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਐੱਸ.ਸੀ. ਵਿੰਗ ਹਲਕਾ ਗਿੱਲ ਕੋਰ ਕਮੇਟੀ ਦਾ ਐਲਾਨ ਅਗਲੀ ਖ਼ਬਰ ਹਾਦਸਿਆਂ ਤੋਂ ਬਚਾਅ ਲਈ ਝਾਂਸੀ ਰਾਣੀ ਚੌਂਕ ਨੇੜੇ ਰੇਲਵੇ ਪੁਲ ਨੂੰ ਰੇਲਿੰਗ ਲਗਾਈ ਜਾਵੇ-ਕੰਵਲਜੀਤ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।