25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਡਾ. ਗੁਲਜ਼ਾਰ ਮੁਹੰਮਦ ਅਤੇ ਸਾਥੀਆਂ ਦੀ ਸ਼ਮੂਲੀਅਤ ਨਾਲ ‘ਆਪ’ ਨੂੰ ਸਿਆਸੀ ਬਲ ਮਿਲਿਆ- ਇੰਦਰਪ੍ਰੀਤ ਮਾਂਗੇਵਾਲ

ਮਲੌਦ, 24 ਅਗਸਤ (ਸਹਾਰਨ ਮਾਜਰਾ)-ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੰਤਰੀ ਮਰਹੂਮ ਜਥੇ. ਹਰਨੇਕ ਸਿੰਘ ਮਾਂਗੇਵਾਲ ਦੇ ਪੋਤਰੇ ਇੰਦਰਪ੍ਰੀਤ ਸਿੰਘ ਮਾਂਗੇਵਾਲ ਵਲੋਂ ਉੱਘੇ ਡਾ.

ਅਜੀਤ ਡੈਸਕ 25-08-2026
ਮਲੌਦ, 24 ਅਗਸਤ (ਸਹਾਰਨ ਮਾਜਰਾ)-ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੰਤਰੀ ਮਰਹੂਮ ਜਥੇ. ਹਰਨੇਕ ਸਿੰਘ ਮਾਂਗੇਵਾਲ ਦੇ ਪੋਤਰੇ ਇੰਦਰਪ੍ਰੀਤ ਸਿੰਘ ਮਾਂਗੇਵਾਲ ਵਲੋਂ ਉੱਘੇ ਡਾ. ਗੁਲਜ਼ਾਰ ਮੁਹੰਮਦ ਦੇ ਆਪ ਵਿਚ ਸ਼ਾਮਿਲ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਚ ਆਮਦ ਨਾਲ ਬਹੁਤ ਸਿਆਸੀ ਬਲ ਮਿਲਿਆ ਹੈ ਕਿਉਂਕਿ ਉਨ੍ਹਾਂ ਵਲੋਂ ਲੰਮੇਂ ਸਮੇਂ ਤੋਂ ਇਮਾਨਦਾਰੀ ਨਾਲ ਘੱਟ ਖਰਚੇ ਤੇ ਮਰੀਜ਼ਾਂ ਦੇ ਇਲਾਜ਼ ਕਰਨ ਸਦਕਾ ਉਹ ਸਮਾਜ ਸੇਵੀ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਇਸੇ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਮਾਣ ਸਤਿਕਾਰ ਦਿੱਤਾ ਹੈ। ਇਸ ਮੌਕੇ ਡਾ. ਗੁਲਜ਼ਾਰ ਨੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਵਲੋਂ ਹਲਕੇ ਦੇ ਪਿੰਡਾਂ ਵਿਚ ਲੋਕਾਂ ਨਾਲ ਮੇਲ ਮਿਲਾਪ ਵਧਾ ਕੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਸੋਂਪੀ ਸੇਵਾ ਨੂੰ ਬਾਖੂਬੀ, ਬੇਖੌਫ਼ ਅਤੇ ਨਿੱਡਰਤਾ ਨਾਲ ਅੱਗੇ ਵਧਾਉਣਗੇ।
ਪਿਛਲੀ ਖ਼ਬਰ ਪੋਤਰੀ ਦੇ ਜਨਮ ਦਿਨ ਦੀ ਖ਼ੁਸ਼ੀ ’ਚ ਸਕੂਲ ਨੂੰ ਇਨਵਰਟਰ ਭੇਟ ਅਗਲੀ ਖ਼ਬਰ ਸੀ. ਐੱਚ. ਸੈਂਟਰ ਕੂੰਮ ਕਲਾਂ ਵਲੋਂ ਡੇਂਗੂ ਬੁਖ਼ਾਰ ਸੰਬੰਧੀ ਜਾਗਰੂਕ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।