28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਨਤੀਜੇ ਸ਼ਾਨਦਾਰ ਰਹੇ

ਮੁੱਲਾਂਪੁਰ-ਦਾਖਾ, 27 ਅਗਸਤ (ਨਿਰਮਲ ਸਿੰਘ ਧਾਲੀਵਾਲ)-ਆਈ. ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਲੋਂ ਬੀ.

a 28-08-2026
ਮੁੱਲਾਂਪੁਰ-ਦਾਖਾ, 27 ਅਗਸਤ (ਨਿਰਮਲ ਸਿੰਘ ਧਾਲੀਵਾਲ)-ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਲੋਂ ਬੀ.ਐੱਸ.ਸੀ (ਆਈ.ਟੀ) ਅਤੇ ਬੀ.ਐੱਸ.ਸੀ (ਫੈਸ਼ਨ ਡਿਜ਼ਾਈਨਿੰਗ) ਵੱਖੋ-ਵੱਖ ਸਮੈਸਟਰਾਂ ਦੇ ਐਲਾਨੇ ਨਤੀਜਿਆਂ ਸਮੇਂ ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਰ ਉਚੇਰੀ ਸਿੱਖਿਆ ਵਾਲੀ ਸੰਸਥਾ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ (ਆਈ.ਐੱਮ.ਟੀ) ਦਾਖਾ ਲੁਧਿ: ਦੇ ਨਤੀਜੇ ਸ਼ਾਨਦਾਰ ਰਹੇ। ਆਈ.ਐੱਮ.ਟੀ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਅਨੁਸਾਰ ਬੀ.ਐੱਸ.ਸੀ. (ਆਈ.ਟੀ) ਸਮੈਸਟਰ ਦੂਸਰਾ ਵਿਦਿਆਰਥੀ ਅਨੁਰਾਗ ਮੌਰੀਆ, ਕਮਲੇਸ਼ ਮੌਰੀਆ ਨੇ 8.14 ਐੱਸ.ਜੀ.ਪੀ.ਏ ਨਾਲ ਪਹਿਲਾ, ਨਵਰਾਜ ਸਿੰਘ, ਜਗਤਾਰ ਸਿੰਘ ਨੇ 7.86 ਐੱਸ.ਜੀ.ਪੀ.ਏ ਨਾਲ ਦੂਸਰਾ, ਜਸਲੀਨ ਕੌਰ ਤੇ ਰਵਿੰਦਰ ਸਿੰਘ ਨੇ 7.67 ਐੱਸ.ਜੀ.ਪੀ.ਏ ਨਾਲ ਤੀਸਰਾ ਸਥਾਨ ਲਿਆ। ਬੀ.ਐੱਸ.ਸੀ (ਫੈਸ਼ਨ ਡਿਜ਼ਾਈਨਿੰਗ) ਸਮੈਸਟਰ ਦੂਸਰਾ ਨਤੀਜੇ ਵਿਚ ਵਿਦਿਆਰਥਣ ਮਨਕਿਰਨ ਕੌਰ ਨੇ 9.52 ਐੱਸ.ਜੀ.ਪੀ.ਏ. ਹਾਸਲ ਕਰਕੇ ਪਹਿਲਾ, ਲਾਡੀ ਨੇ 8.80 ਐੱਸ.ਜੀ.ਪੀ.ਏ. ਨਾਲ ਦੂਸਰਾ ਅਤੇ ਸਿਮਰਨ ਕੌਰ ਨੇ 8.76 ਐੱਸ.ਜੀ.ਪੀ.ਏ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਜੀ.ਟੀ.ਬੀ-ਆਈ.ਐੱਮ.ਟੀ ਦੇ ਬੀ.ਸੀ.ਏ, ਐੱਮ.ਐੱਸ.ਸੀ (ਆਈ.ਟੀ) ਦੇ ਸ਼ਾਨਦਾਰ ਨਤੀਜਿਆਂ ’ਤੇ ਵਿਦਿਆਰਥੀ, ਪ੍ਰੋਫੈਸਰਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਦੀ ਹਾਂਸ ਕਲਾਂ ਦੁੱਧ ਉਤਪਾਦਕ ਸਹਿਕਾਰੀ ਸਭਾ (ਲਿਮਿ:) ਦੀ ਪ੍ਰਬੰਧਕੀ ਕਮੇਟੀ ਦੇ ਕੁਲਵੰਤ ਸਿੰਘ ਪ੍ਰਧਾਨ ਅਤੇ ਗੁਰਪ੍ਰੀਤ ਸਿ... ਅਗਲੀ ਖ਼ਬਰ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਨਮਿਤ ਪਹਿਲੀ ਲੜੀ ਦੇ ਅਖੰਡ ਪਾਠਾਂ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।