28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪਿੰਡ ਭੈਣੀ ਦਰੇੜਾ ਦੇ 2 ਮੌਜੂਦਾ ਪੰਚ ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਿਲ ਹੋਏ ਪਾਰਟੀ ’ਚ ਸ਼ਾਮਿਲ ਹੋਏ ਦੋਵੇਂ ਪੰਚਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ-ਵਿਧਾਇਕ ਠੇਕੇਦਾਰ ਹਾਕਮ ਸਿੰਘ

ਰਾਏਕੋਟ, 27 ਅਗਸਤ (ਬਲਵਿੰਦਰ ਸਿੰਘ ਲਿੱਤਰ)- ਵਿਧਾਨ ਸਭਾ ਹਲਕਾ ਰਾਏਕੋਟ ’ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਪਿੰਡ ਭੈਣੀ ਦਰੇੜਾ ਦੇ ਮੌਜੂਦਾ ਕਾਂਗਰਸੀ ਪੰਚ ਬੂਟਾ ਸਿੰਘ ਅਤੇ ਪੰਚ ਜਸਵੰਤ ਸਿੰਘ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਪੱਲ੍ਹਾ ਫੜ੍ਹਿਆ। ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਪੰਚ ਬੂਟਾ ਸਿੰਘ ਅਤੇ ਪੰਚ ਜਸਵੰਤ ਸਿੰਘ ਦਾ ‘ਆਪ’ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਚਿੰਨ੍ਹ ਪਹਿਨਾ ਕੇ ਰਸਮੀ ਤੌਰ ’ਤੇ ਸ਼ਾਮਿਲ ਕਰਵਾਇਆ।

ਅਜੀਤ ਡੈਸਕ 28-08-2026
ਰਾਏਕੋਟ, 27 ਅਗਸਤ (ਬਲਵਿੰਦਰ ਸਿੰਘ ਲਿੱਤਰ)- ਵਿਧਾਨ ਸਭਾ ਹਲਕਾ ਰਾਏਕੋਟ ’ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਪਿੰਡ ਭੈਣੀ ਦਰੇੜਾ ਦੇ ਮੌਜੂਦਾ ਕਾਂਗਰਸੀ ਪੰਚ ਬੂਟਾ ਸਿੰਘ ਅਤੇ ਪੰਚ ਜਸਵੰਤ ਸਿੰਘ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਪੱਲ੍ਹਾ ਫੜ੍ਹਿਆ। ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਪੰਚ ਬੂਟਾ ਸਿੰਘ ਅਤੇ ਪੰਚ ਜਸਵੰਤ ਸਿੰਘ ਦਾ ‘ਆਪ’ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਚਿੰਨ੍ਹ ਪਹਿਨਾ ਕੇ ਰਸਮੀ ਤੌਰ ’ਤੇ ਸ਼ਾਮਿਲ ਕਰਵਾਇਆ। ਇਸ ਮੌਕੇ ਸ਼ਾਮਿਲ ਹੋਏ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਵਿਧਾਇਕ ਹਾਕਮ ਸਿੰਘ ਵਲੋਂ ਰਾਏਕੋਟ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਪਾਰਟੀ ਵਿਚ ਸ਼ਾਮਿਲ ਹੋਏ ਹਨ। ਇਸ ਮੌਕੇ ਪੰਚ ਬੂਟਾ ਸਿੰਘ ਤੇ ਪੰਚ ਜਸਵੰਤ ਸਿੰਘ ਨੇ ਆਖਿਆ ਕਿ ਹੁਣ ਉਹ ਪਾਰਟੀ ਨਾਲ ਮਿਲ ਕੇ ਪਿੰਡ ਭੈਣੀ ਦਰੇੜਾ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਉਣਗੇ। ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਆਮ ਆਦਮੀ ਪਾਰਟੀ ਵਿਚ ਆਮ ਲੋਕਾਂ ਅਤੇ ਇਮਾਨਦਾਰ ਵਰਕਰਾਂ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪਾਰਟੀ ਵਿਚ ਸ਼ਾਮਿਲ ਹੋਏ ਦੋਵੇਂ ਪੰਚਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਪੰਚ ਜਸਵੰਤ ਸਿੰਘ ਕੁਝ ਮਹੀਨੇ ਪਹਿਲਾਂ ‘ਆਪ’ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਸਨ ਪਰ ਉਨ੍ਹਾਂ ਵਲੋਂ ਮੁੜ ਘਰ ਵਾਪਸੀ ਕੀਤੀ ਗਈ ਹੈ। ਇਸ ਮੌਕੇ ਨੰਬਰਦਾਰ ਹਰਦੇਵ ਸਿੰਘ ਦੇਬੀ, ਪੀ.ਏ. ਕਮਲ ਸਿੰਘ ਸੁਖਾਣਾ, ਨਿਰਮਲ ਸਿੰਘ ਨਿੰਮਾ ਜਲਾਲਦੀਵਾਲ, ਬਿੰਦਰ ਸਿੰਘ, ਜਸਪਿੰਦਰ ਸਿੰਘ ਭੈਣੀ ਦਰੇੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੀ ਹਾਂਸ ਕਲਾਂ ਦੁੱਧ ਉਤਪਾਦਕ ਸਹਿਕਾਰੀ ਸਭਾ (ਲਿਮਿ:) ਦੀ ਪ੍ਰਬੰਧਕੀ ਕਮੇਟੀ ਦੇ ਕੁਲਵੰਤ ਸਿੰਘ ਪ੍ਰਧਾਨ ਅਤੇ ਗੁਰਪ੍ਰੀਤ ਸਿ... ਅਗਲੀ ਖ਼ਬਰ ਧਾਰਮਿਕ ਸਮਾਗਮ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।