29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੱਖੋਵਾਲ ’ਚ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ-ਬੜੂੰਦੀ

ਪੱਖੋਵਾਲ-ਸਰਾਭਾ, 28 ਅਗਸਤ ( ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਕਸਬਾ ਪੱਖੋਵਾਲ ’ਚ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਖੇਡਾਂ ਦਾ ਉਦਘਾਟਨ ਸ: ਅੰਮ੍ਰਿਤਪਾਲ ਸਿੰਘ ਬੜੂੰਦੀ ਨੇ ਫੀਤਾ ਕੱਟ ਕੇ ਕੀਤਾ।

ਅਜੀਤ ਡੈਸਕ 29-08-2026
ਪੱਖੋਵਾਲ-ਸਰਾਭਾ, 28 ਅਗਸਤ ( ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਕਸਬਾ ਪੱਖੋਵਾਲ ’ਚ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਖੇਡਾਂ ਦਾ ਉਦਘਾਟਨ ਸ: ਅੰਮ੍ਰਿਤਪਾਲ ਸਿੰਘ ਬੜੂੰਦੀ ਨੇ ਫੀਤਾ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਇਕੱਤਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਇਹ ਜਿੱਥੇ ਸਾਨੂੰ ਸਰੀਰਿਕ ਤੌਰ ’ਤੇ ਮਜਬੂਤ ਬਣਾਉਦੀਂਆ ਹਨ ਉੱਥੇ ਹੀ ਜੀਵਨ ’ਚ ਜਿੱਤਾਂ ਹਾਰਾਂ ਬਰਦਾਸ਼ਤ ਕਰਕੇ ਦ੍ਰਿੜਤਾ ਨਾਲ ਅੱਗੇ ਵੱਧਣ ਦਾ ਬਲ ਬਖਸ਼ਦੀਆਂ ਹਨ। ਇਸ ਲਈ ਸਾਨੂੰ ਹਮੇਸ਼ਾ ਵੱਧ ਚੜ੍ਹ ਕੇ ਖੇਡਾਂ ’ਚ ਹਿੱਸਾ ਲੈਣਾ ਚਾਹੀਦਾ ਹੈ। ਇੰਨ੍ਹਾਂ ਖੇਡ ਮੁਕਾਬਲਿਆਂ ’ਚ ਹਿੱਸਾ ਲੈਂਦਿਆ ਵੱਖ-ਵੱਖ ਸਕੂਲਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲਾਂ ਲਈ ਜਿੱਤ ਦਰਜ ਕਰਦਿਆਂ ਸਕੂਲ਼ਾਂ ਦਾ ਮਾਣ ਵਧਾਇਆ। ਇਸ ਮੌਕੇ ਮੁੰਡਿਆਂ ਤੇ ਕੁੜੀਆ ਦੇ ਕਰਵਾਏ ਗਏ 100 ਮੀ: ਦੌੜ ਮੁਕਾਬਲਿਆਂ ’ਚ ਨੰਗਲ ਕਲਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ਼ ਦਾ ਨਾਂਅ ਰੋਸ਼ਨ ਕੀਤਾ ਜਦਕਿ 2 00 ਮੀ: ਦੌੜ ’ਚ ਮੁੰਡਿਆਂ ’ਚ ਪੱਖੋਵਾਲ ਸਕੂਲ ਤੇ ਕੁੜੀਆਂ ’ਚ ਧਾਲੀਆਂ ਸਕੂਲ ਦੇ ਵਿੱੱਦਿਆਰਥੀਆਂ ਨੇ ਜਿੱਤਾਂ ਦਰਜ ਕੀਤੀਆਂ, 400 ਮੀਟਰ ਦੌੜਾਂ ’ਚ ਪੱਖੋਵਾਲ ਸਕੂਲ ਦੇ ਮੁੰਡਿਆਂ ਤੇ ਕੈਲੇ ਸਕੂਲ ਦੀਆਂ ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਰਿਲੇਅ ਦੌੜ, ਸ਼ਾਟ ਪੁੱਟ ਤੇ ਲੰਬੀ ਛਾਲ ’ਚ ਪੱਖੋਵਾਲ ਸਕੂਲ ਦੇ ਵਿਦਿਆਰਥੀਆਂ ਨੇ ਸਰਵਉੱਤਮ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਕੁਸ਼ਤੀਆਂ ’ਚ ਧਾਲੀਆ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸ: ਅੰਮ੍ਰਿਤਪਾਲ ਸਿੰਘ, ਟਹਿਲ ਸਿੰਘ ਕੈਲੇ, ਗੁਰਮੀਤ ਸਿੰਘ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਗੁਰੇਵਕ ਸਿੰਘ ਨੇ ਜੇਤੂ ਵਿਦਿਅਰਥੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਵਰਿੰਦਰ ਸਿੰਘ, ਗੁਰਵਰਿੰਦਰ ਸਿੰਘ, ਪ੍ਰਿਤਪਾਲ ਕੌਰ, ਬਲਵਿੰਦਰ ਕੌਰ, ਸੀ.ਐੱਚ.ਟੀ ਸਰਬਜੀਤ ਕੌਰ ਆਦਿ ਹਾਜਰ ਸਨ।
ਪਿਛਲੀ ਖ਼ਬਰ ਅਜਮੇਰੀ ਮਸਜ਼ਿਦ ਹਲਵਾਰਾ ਵਿਖੇ ਈਦ ਮਿਲਾਦ-ਉਨ-ਨਬੀ ਮੌਕੇ ਸਮਾਗਮ ਅਗਲੀ ਖ਼ਬਰ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਮੁਕਾਬਲੇ ਵਿਚ ਕੀਤਾ ਪਹਿਲਾ ਸਥਾਨ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।