30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਚੋਰਾਂ ਨੇ ਦਿਨ-ਦਿਹਾੜੇ ਢਾਬਾ ਮਾਲਕ ਦੇ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਚੋਰੀ

ਰਾਏਕੋਟ, 29 ਅਗਸਤ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਨਜ਼ਦੀਕੀ ਪਿੰਡ ਬਰ੍ਹਮੀ ਵਿਖੇ ਬੀਤੀ ਕੱਲ੍ਹ ਦਿਨ-ਦਿਹਾੜੇ ਚੋਰਾਂ ਵਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆ ਨਗਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਘਰ ਦੇ ਮਾਲਕ ਜਸਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਬਰ੍ਹਮੀ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੋਜ਼ਾਨਾ ਸਵੇਰ ਸਮੇਂ ਆਪਣੀ ਪਤਨੀ ਸਮੇਤ ਪਿੰਡ ਪੱਖੋਵਾਲ ਵਿਖੇ ਆਪਣੇ ਢਾਬੇ ’ਤੇ ਕੰਮ ਕਰਨ ਲਈ ਚਲੇ ਜਾਂਦੇ ਹਨ, ਜਦੋਂ ਉਹ ਦੋਵੇਂ ਆਮ ਦਿਨਾਂ ਵਾਂਗ 28 ਅਗਸਤ ਨੂੰ ਢਾਬੇ ’ਤੇ ਕੰਮ ਕਰਨ ਲਈ ਪੱਖੋਵਾਲ ਚਲੇ ਗਏ ਤਾਂ ਉਨ੍ਹਾਂ ਨੂੰ ਗੁਆਂਢ ਵਿਚ ਰਹਿੰਦੇ ਉਸਦੇ ਤਾਏ ਦੇ ਪਰਿਵਾਰ ਤੋਂ ਪਤਾ ਲੱਗਿਆ ਕਿ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੇ ਮੁੱਖ ਗੇਟ ਸਾਹਮਣੇ 2 ਨਕਾਬਪੋਸ਼ ਅਣਪਛਾਤੇ ਵਿਅਕਤੀ ਖੜ੍ਹੇ ਸਨ, ਜਿਸ ’ਤੇ ਉਨ੍ਹਾਂ ਦੇ ਤਾਏ ਦੀ ਪੋਤੀ ਵਲੋਂ ਆਪਣੇ ਮਕਾਨ ਦੀ ਛੱਤ ਉੱਪਰ ਚੜ੍ਹ ਕੇ ਦੇਖਿਆ ਗਿਆ ਤਾਂ ਤਦ ਨੂੰ ਉਹ ਅਣਪਛਾਤੇ ਵਿਅਕਤੀ ਉੱਥੋਂ ਜਾ ਚੁੱਕੇ ਸਨ।

ਅਜੀਤ ਡੈਸਕ 30-08-2026
ਰਾਏਕੋਟ, 29 ਅਗਸਤ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਨਜ਼ਦੀਕੀ ਪਿੰਡ ਬਰ੍ਹਮੀ ਵਿਖੇ ਬੀਤੀ ਕੱਲ੍ਹ ਦਿਨ-ਦਿਹਾੜੇ ਚੋਰਾਂ ਵਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆ ਨਗਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਮੌਕੇ ਘਰ ਦੇ ਮਾਲਕ ਜਸਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਬਰ੍ਹਮੀ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੋਜ਼ਾਨਾ ਸਵੇਰ ਸਮੇਂ ਆਪਣੀ ਪਤਨੀ ਸਮੇਤ ਪਿੰਡ ਪੱਖੋਵਾਲ ਵਿਖੇ ਆਪਣੇ ਢਾਬੇ ’ਤੇ ਕੰਮ ਕਰਨ ਲਈ ਚਲੇ ਜਾਂਦੇ ਹਨ, ਜਦੋਂ ਉਹ ਦੋਵੇਂ ਆਮ ਦਿਨਾਂ ਵਾਂਗ 28 ਅਗਸਤ ਨੂੰ ਢਾਬੇ ’ਤੇ ਕੰਮ ਕਰਨ ਲਈ ਪੱਖੋਵਾਲ ਚਲੇ ਗਏ ਤਾਂ ਉਨ੍ਹਾਂ ਨੂੰ ਗੁਆਂਢ ਵਿਚ ਰਹਿੰਦੇ ਉਸਦੇ ਤਾਏ ਦੇ ਪਰਿਵਾਰ ਤੋਂ ਪਤਾ ਲੱਗਿਆ ਕਿ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੇ ਮੁੱਖ ਗੇਟ ਸਾਹਮਣੇ 2 ਨਕਾਬਪੋਸ਼ ਅਣਪਛਾਤੇ ਵਿਅਕਤੀ ਖੜ੍ਹੇ ਸਨ, ਜਿਸ ’ਤੇ ਉਨ੍ਹਾਂ ਦੇ ਤਾਏ ਦੀ ਪੋਤੀ ਵਲੋਂ ਆਪਣੇ ਮਕਾਨ ਦੀ ਛੱਤ ਉੱਪਰ ਚੜ੍ਹ ਕੇ ਦੇਖਿਆ ਗਿਆ ਤਾਂ ਤਦ ਨੂੰ ਉਹ ਅਣਪਛਾਤੇ ਵਿਅਕਤੀ ਉੱਥੋਂ ਜਾ ਚੁੱਕੇ ਸਨ। ਜਦੋਂ ਸ਼ਾਮ ਸਮੇਂ ਉਨ੍ਹਾਂ ਢਾਬੇ ਤੋਂ ਘਰ ਆ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਕਿ ਉਨ੍ਹਾਂ ਦੇ ਕਮਰੇ ਦਾ ਜ਼ਿੰਦਰਾ ਟੁੱਟਿਆ ਹੋਇਆ ਪਾਇਆ ਗਿਆ ਅਤੇ ਅਲਮਾਰੀ ਤੇ ਬੈੱਡ ਵਿਚੋਂ ਸਾਮਾਨ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਉਨ੍ਹਾਂ ਦੇ ਘਰ ਵਿਚੋਂ 25 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਗਈ ਹੈ। ਜਿਸ ਦੇ ਸਬੰਧ ਵਿਚ ਪੁਲਿਸ ਥਾਣਾ ਸਦਰ ਰਾਏਕੋਟ ਨੂੰ ਸੂਚਿਤ ਕੀਤਾ ਗਿਆ ਹੈ।
ਪਿਛਲੀ ਖ਼ਬਰ ਹਠੂਰ ਪੁਲਿਸ ਨੇ 10 ਨਸ਼ੇ ਦੇ ਆਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ‘ਨਸ਼ਾ ਛੁਡਾਉ ਕੇਂਦਰ’ ਕੀਤਾ ਦਾਖ਼ਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਛਪਾਰ ਕਾਨਫ਼ਰੰਸ ’ਤੇ ਕਰਨਗੇ ਸੰਬੋਧਨ ਹਲਕਾ ਦਾਖਾ ’ਚ ਮੇਲਾ ਛਪਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।