30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਰਸਤਾ ਰੋਕ ਕੇ ਗਾਲੀ ਗਲੋਚ ਕਰਨ ਅਤੇ ਗੋਲੀ ਮਾਰਨ ਦੇ ਦੋਸ਼ ਹੇਠ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 29 ਅਗਸਤ (ਜਸਵੰਤ ਸਿੰਘ ਸਲੇਮਪੁਰੀ) ਥਾਣਾ ਸਿੱਧਵਾਂ ਬੇਟ ਦੀ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿਚ ਬਲਰਾਜ ਸਿੰਘ ਉਰਫ਼ ਬਾਜੀ ਪੁੱਤਰ ਰਵਿੰਦਰ ਸਿੰਘ ਵਾਸੀ ਬਹਾਦਰਕੇ ਨੇ ਦੱਸਿਆ ਕਿ ਬੀਤੇ ਦਿਨੀਂ ਮੈਂ ਆਪਣੀ ਮਾਸੀ ਦੇ ਲੜਕੇ ਅਰਸਦੀਪ ਸਿੰਘ ਨਾਲ ਸਿੱਧਵਾਂ ਬੇਟ ਤੋਂ ਕੱਪੜੇ ਖ੍ਰੀਦ ਕੇ ਬੰਨ੍ਹ ਦਰਿਆ ਪਿੰਡ ਕੰਨੀਆਂ ਹੁਸੈਨੀ ਨੂੰ ਜਾ ਰਿਹਾ ਸੀ। ਜਦੋਂ ਅਸੀ ਪਿੰਡ ਸ਼ੇਰੇਵਾਲ ਦੇ ਗੁਰਦੁਆਰਾ ਸਾਹਿਬ ਕੋਲ ਪੁੱਜੇ ਤਾਂ ਸਾਨੂੰ ਮਨਜੀਤ ਸਿੰਘ ਉਰਫ਼ ਮੱਡੀ ਪੁੱਤਰ ਬੱਗਾ ਸਿੰਘ, ਰੋਬਨ ਉਰਫ਼ ਰਵੀ ਪੁੱਤਰ ਮੰਗਤ ਸਿੰਘ ਵਾਸੀਅਨ ਬਾਘੀਆਂ, ਜਸਪ੍ਰੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਤਿਹਾੜਾ ਅਤੇ ਰਵੀ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ੇਰੇਵਾਲ ਨੇ ਘੇਰ ਲਿਆ।

ਅਜੀਤ ਡੈਸਕ 30-08-2026
ਸਿੱਧਵਾਂ ਬੇਟ, 29 ਅਗਸਤ (ਜਸਵੰਤ ਸਿੰਘ ਸਲੇਮਪੁਰੀ) ਥਾਣਾ ਸਿੱਧਵਾਂ ਬੇਟ ਦੀ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿਚ ਬਲਰਾਜ ਸਿੰਘ ਉਰਫ਼ ਬਾਜੀ ਪੁੱਤਰ ਰਵਿੰਦਰ ਸਿੰਘ ਵਾਸੀ ਬਹਾਦਰਕੇ ਨੇ ਦੱਸਿਆ ਕਿ ਬੀਤੇ ਦਿਨੀਂ ਮੈਂ ਆਪਣੀ ਮਾਸੀ ਦੇ ਲੜਕੇ ਅਰਸਦੀਪ ਸਿੰਘ ਨਾਲ ਸਿੱਧਵਾਂ ਬੇਟ ਤੋਂ ਕੱਪੜੇ ਖ੍ਰੀਦ ਕੇ ਬੰਨ੍ਹ ਦਰਿਆ ਪਿੰਡ ਕੰਨੀਆਂ ਹੁਸੈਨੀ ਨੂੰ ਜਾ ਰਿਹਾ ਸੀ। ਜਦੋਂ ਅਸੀ ਪਿੰਡ ਸ਼ੇਰੇਵਾਲ ਦੇ ਗੁਰਦੁਆਰਾ ਸਾਹਿਬ ਕੋਲ ਪੁੱਜੇ ਤਾਂ ਸਾਨੂੰ ਮਨਜੀਤ ਸਿੰਘ ਉਰਫ਼ ਮੱਡੀ ਪੁੱਤਰ ਬੱਗਾ ਸਿੰਘ, ਰੋਬਨ ਉਰਫ਼ ਰਵੀ ਪੁੱਤਰ ਮੰਗਤ ਸਿੰਘ ਵਾਸੀਅਨ ਬਾਘੀਆਂ, ਜਸਪ੍ਰੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਤਿਹਾੜਾ ਅਤੇ ਰਵੀ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ੇਰੇਵਾਲ ਨੇ ਘੇਰ ਲਿਆ। ਉਨ੍ਹਾਂ ਨੇ ਸਾਡੇ ਨਾਲ ਗਾਲੀ ਗਲੋਚ ਕੀਤਾ। ਜਦੋਂ ਮੈਂ ਉਨ੍ਹਾਂ ਨੂੰ ਅਜਿਹਾ ਨਾਂ ਕਰਨ ਲਈ ਆਖਿਆ ਤਾਂ ਰੋਬਨ ਨੇ ਅਸਲਾ ਕੱਢ ਕੇ ਮੇਰੇ ’ਤੇ ਫਾਇਰ ਕਰ ਦਿੱਤਾ ਜੋ ਮੇਰੀ ਲੱਤ ’ਤੇ ਲੱਗਾ। ਸਾਡੇ ਵਲੋਂ ਰੌਲਾ ਪਾਉਣ ’ਤੇ ਉਕਤ ਲੋਕ ਭੱਜ ਗਏ ਅਤੇ ਮੈਂਨੂੰ ਮੇਰੇ ਨਜ਼ਦੀਕੀਆਂ ਨੇ ਹਸਪਤਾਲ ਲਿਆਂਦਾ। ਪੁਲਿਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਸਾਰੇ ਲੋਕਾਂ ਖਿਲਾਫ਼ ਧਾਰਾ 126(2), 118(1), 296, 125, 190, 191(3) ਬੀ.ਐੱਨ.ਐੱਸ. ਅਤੇ ਅਸਲਾ ਐਕਟ ਦੀ ਧਾਰਾ ਤਹਿਤ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾਂ ਨੰ: 238 ਦਰਜ ਕਰਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਜਗਰਾਉਂ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ 30 ਅਗਸਤ ਦੀ ਹੋਣ ਵਾਲੀ ਜਥੇਬੰਦੀਆਂ ਦੀ ਮੀਟਿ... ਅਗਲੀ ਖ਼ਬਰ ਪਿੰਡ ਭੈਣੀ ਰੋੜ੍ਹਾ ਵਿਖੇ ਅਣਪਛਾਤੇ ਵਿਅਕਤੀ ਦੀ ਗਲੀ-ਸੜ੍ਹੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।