ਗੁਰੂਸਰ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਬਰਸੀ ਸਮਾਗਮ ਸੰਬੰਧੀ ਤੀਜੀ ਲੜੀ ਦੇ ਭੋਗ ਪਾਏ
ਰਾਏਕੋਟ, 3 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਪਾਤਿਸ਼ਾਹੀ 10ਵੀਂ ਪਿੰਡ ਲੰਮਾ-ਜੱਟਪੁਰਾ ਵਿਖੇ ਗੁਰਬਾਣੀ ਵਿਚਾਰ ਅਤੇ ਅਰਥ ਬੋਧ ਦਾ ਗਿਆਨ ਵੰਡਣ ਵਾਲੇ ਸੰਤ ਬਾਬਾ ਅਜਾਇਬ ਸਿੰਘ ਬੋਪਾਰਾਏ ਕਲਾਂ ਵਾਲਿਆਂ ਦੀ ਸਲਾਨਾ ਬਰਸੀ ਸਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਅਖੰਡ ਪਾਠਾਂ ਦੀ ਲੜੀ ਨਿਰੰਤਰ ਜਾਰੀ ਹੈ। ਅੱਜ ਗੁਰਦੁਆਰਾ ਪੰਜੂਆਣਾ ਸਾਹਿਬ ਦੇ ਦਰਬਾਰ ਹਾਲ ਵਿਚ ਤੀਸਰੀ ਲੜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਪਵਿੱਤਰ ਆਤਮਾ, ਸੇਵਾ ਦੇ ਪੁੰਜ ਅਤੇ ਨਾਮ-ਬਾਣੀ ਦੇ ਰਸੀਏ ਸਤਿਕਾਰਯੋਗ ਸੰਤ ਗਿਆਨੀ ਅਜਾਇਬ ਸਿੰਘ ਦਾ ਜਨਮ ਪਿਤਾ ਨਰੈਣ ਸਿੰਘ ਦੇ ਘਰ ਤੇ ਮਾਤਾ ਪ੍ਰਤਾਪ ਕੌਰ ਦੀ ਕੁੱਖੋਂ ਹੋਇਆ।
ਰਾਏਕੋਟ, 3 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਪਾਤਿਸ਼ਾਹੀ 10ਵੀਂ ਪਿੰਡ ਲੰਮਾ-ਜੱਟਪੁਰਾ ਵਿਖੇ ਗੁਰਬਾਣੀ ਵਿਚਾਰ ਅਤੇ ਅਰਥ ਬੋਧ ਦਾ ਗਿਆਨ ਵੰਡਣ ਵਾਲੇ ਸੰਤ ਬਾਬਾ ਅਜਾਇਬ ਸਿੰਘ ਬੋਪਾਰਾਏ ਕਲਾਂ ਵਾਲਿਆਂ ਦੀ ਸਲਾਨਾ ਬਰਸੀ ਸਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਅਖੰਡ ਪਾਠਾਂ ਦੀ ਲੜੀ ਨਿਰੰਤਰ ਜਾਰੀ ਹੈ। ਅੱਜ ਗੁਰਦੁਆਰਾ ਪੰਜੂਆਣਾ ਸਾਹਿਬ ਦੇ ਦਰਬਾਰ ਹਾਲ ਵਿਚ ਤੀਸਰੀ ਲੜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਪਵਿੱਤਰ ਆਤਮਾ, ਸੇਵਾ ਦੇ ਪੁੰਜ ਅਤੇ ਨਾਮ-ਬਾਣੀ ਦੇ ਰਸੀਏ ਸਤਿਕਾਰਯੋਗ ਸੰਤ ਗਿਆਨੀ ਅਜਾਇਬ ਸਿੰਘ ਦਾ ਜਨਮ ਪਿਤਾ ਨਰੈਣ ਸਿੰਘ ਦੇ ਘਰ ਤੇ ਮਾਤਾ ਪ੍ਰਤਾਪ ਕੌਰ ਦੀ ਕੁੱਖੋਂ ਹੋਇਆ। ਬਾਲ ਬੋਧ ਅਤੇ ਗੁਰਬਾਣੀ ਦੀਆਂ ਪੋਥੀਆਂ ਦੀ ਵਿੱਦਿਆ ਬਾਬੂ ਉੱਤਮ ਸਿੰਘ ਤੋਂ ਪ੍ਰਾਪਤ ਕੀਤੀ, ਪੰਥ ਦੀ ਮਹਾਨ ਹਸਤੀ ਸੰਤ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਦੇ ਜੱਥੇ ਵਿਚ ਸ਼ਾਮਿਲ ਹੋ ਕੇ ਸੰਤ ਬਾਬਾ ਅਜਾਇਬ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰ ਪ੍ਰਤਾਪ ਦੀ ਕਥਾਂ ਸੁਣਦੇ ਅਤੇ ਵਿਚਾਰਦੇ ਰਹੇ।ਸੰਤ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਦੇ ਸਰੀਰ ਤਿਆਗ ਜਾਣ ਬਾਅਦ ਜੱਥੇ ਵਿਚ ਰਹਿ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸੰਪੂਰਨ ਕੀਤੀ। ਕੁਝ ਸਿੰਘਾਂ ਨਾਲ ਰਾਜਸਥਾਨ, ਕਲਕੱਤਾ, ਕਸ਼ਮੀਰ ਵਰਗੇ ਸ਼ਹਿਰਾਂ ਵਿਚ ਸ਼ਬਦ ਗੁਰੂ ਕਥਾ ਦਾ ਵਿਖਿਆਨ ਕੀਤਾ। ਸੰਤ ਬਾਬਾ ਅਜਾਇਬ ਸਿੰਘ ਨੇ ਗੁਰਦੁਆਰਾ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਨੂੰ ਮੁੱਖ ਸਥਾਨ ਬਣਾ ਕੇ ਗੁਰਮਤਿ ਦਾ ਪ੍ਰਚਾਰ ਸ਼ੁਰੂ ਕੀਤਾ। ਦਾਸ ਬਾਬਾ ਬਲਬੀਰ ਸਿੰਘ, ਭਾਈ ਕਰਤਾਰ ਸਿੰਘ ਭਰੋਵਾਲ, ਸੱਜਣ ਸਿੰਘ ਵੈਰੋਕੇ, ਗੁਰਦਿਆਲ ਸਿੰਘ ਛੰਨਾਂ, ਹੋਰ ਅਨੇਕਾਂ ਸਿੰਘਾਂ ਨੂੰ ਵਿਦਿਆਰਥੀ ਬਣਾ ਕੇ ਗੁਰਬਾਣੀ ਦੀ ਸੰਥਿਆ ਦਿੱਤੀ ਗਈ ਅਤੇ ਸਾਲ 1988 ਨੂੰ ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਪੰਜ ਭੌਤਿਕ ਸਰੀਰ ਤਿਆਗ ਦਿੱਤਾ। ਸੰਤ ਬਾਬਾ ਅਜਾਇਬ ਸਿੰਘ ਬੋਪਾਰਾਏ ਕਲਾਂ (ਲੰਮਾ-ਜੱਟਪੁਰਾ ਵਾਲਿਆਂ) ਦੀ ਸਲਾਨਾ ਬਰਸੀ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ 7 ਸਤੰਬਰ, ਦਿਨ ਸੋਮਵਾਰ ਨੂੰ ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠਾਂ ਦੇ ਭੋਗ ਉਪਰੰਤ ਸ਼ਬਦ ਕੀਰਤਨ, ਕਥਾ ਦੀ ਵਿਚਾਰ ਹੋਵੇਗੀ। ਦਮਦਮੀ ਟਕਸਾਲ ਦੇ ਸੰਤ ਮਹਾਤਮਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਰਾੜਾ ਸਾਹਿਬ, ਹੋਰ ਸਿੱਖ ਸੰਪਰਦਾਵਾਂ ਦੇ ਮੁੱਖ ਸੇਵਾਦਾਰ, ਰਾਗੀ, ਢਾਡੀ, ਪ੍ਰਚਾਰਕ ਪਹੁੰਚ ਰਹੇ ਹਨ।