ਪੰਜਾਬ ਯੂਨੀਵਰਸਿਟੀ ਚੋਣਾਂ ਦੌਰਾਨ ‘ਸੱਥ’ ਦੀ ਹਾਰ ਨਹੀਂ, ਸਗੋਂ ਨਵੀਂ ਸਿਆਸੀ ਲਹਿਰ ਦੀ ਸ਼ੁਰੂਆਤ ਹੋਈ ‘ਸੱਥ’ ਜਥੇਬੰਦੀ ਆਉਣ ਵਾਲੇ ਸਮੇਂ ਵਿਚ ਨੌਜਵਾਨਾਂ ਲਈ ਇਕ ਬਿਹਤਰ ਅਤੇ ਸਥਾਨਕ ਬਦਲ ਵਜੋਂ ਉੱਭਰੇਗੀ- ਜਗਰੂਪ ਸਿੰਘ ਖ਼ਾਲਸਾ
ਰਾਏਕੋਟ, 4 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਦੇ ਨਤੀਜਿਆਂ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਰਾਏਕੋਟ ਦੇ ਇੰਚਾਰਜ ਜਗਰੂਪ ਸਿੰਘ ਖ਼ਾਲਸਾ ਨੇ ਕਿਹਾ ਕਿ ‘ਸੱਥ’ ਦੇ ਉਮੀਦਵਾਰ ਦਰਸ਼ਪ੍ਰੀਤ ਸਿੰਘ ਦੀ ਨਤੀਜਿਆਂ ਵਿਚ ਹੋਈ ਹਾਰ ਨੂੰ ਅਸਫ਼ਲਤਾ ਨਹੀਂ ਮੰਨਿਆ ਜਾ ਸਕਦਾ। ਇਹ ਪੰਜਾਬ ਦੀ ਨੌਜਵਾਨੀ ਵਲੋਂ ਆਪਣੇ ਹੱਕਾਂ ਅਤੇ ਮੁੱਦਿਆਂ ਲਈ ਡਟ ਕੇ ਖੜ੍ਹੇ ਹੋਣ ਦੀ ਇਕ ਬੁਨਿਆਦੀ ਸ਼ੁਰੂਆਤ ਹੈ।
ਅਜੀਤ ਡੈਸਕ
05-09-2026