06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪਿੰਡ ਲੀਲਾਂ ਮੇਘ ਸਿੰਘ ਦੇ ਸ਼ਮਸ਼ਾਨਘਾਟ ’ ਚ ਬਲਦੀ ਚਿਖਾ ’ ਤੇ ਬੱਕਰਿਆਂ ਦੇ ਸਿਰ ਸੁੱਟਣ ਦੇ ਦੋਸ਼ ਹੇਠ ਦੋ ਖ਼ਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 5 ਸਤੰਬਰ (ਜਸਵੰਤ ਸਿੰਘ ਸਲੇਮਪਰੀ)-ਲਾਗਲੇ ਪਿੰਡ ਲੀਲਾਂ ਮੇਘ ਸਿੰਘ ਦੇ ਸ਼ਮਸ਼ਾਨਘਾਟ ਵਿੱਚ ਮ੍ਰਿਤਕ ਜਗਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਬਲਦੀ ਚਿਖਾ ਵਿੱਚ ਬੱਕਰਿਆਂ ਦਾ ਸਿਰ ਸੁੱਟਣ ਵਾਲੇ ਦੋ ਲੋਕਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਧਾਰਾ 301 ਬੀ. ਐੱਨ.

ਅਜੀਤ ਡੈਸਕ 06-09-2026
ਸਿੱਧਵਾਂ ਬੇਟ, 5 ਸਤੰਬਰ (ਜਸਵੰਤ ਸਿੰਘ ਸਲੇਮਪਰੀ)-ਲਾਗਲੇ ਪਿੰਡ ਲੀਲਾਂ ਮੇਘ ਸਿੰਘ ਦੇ ਸ਼ਮਸ਼ਾਨਘਾਟ ਵਿੱਚ ਮ੍ਰਿਤਕ ਜਗਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਬਲਦੀ ਚਿਖਾ ਵਿੱਚ ਬੱਕਰਿਆਂ ਦਾ ਸਿਰ ਸੁੱਟਣ ਵਾਲੇ ਦੋ ਲੋਕਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਧਾਰਾ 301 ਬੀ.ਐੱਨ.ਐੱਸ. ਤਹਿਤ ਮੁਕੱਦਮਾਂ ਨੰ. 246 ਦਰਜ ਕੀਤਾ ਗਿਆ ਹੈ।ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿੱਚ ਦੱਸਿਆ ਮੇਰੇ ਵੱਡੇ ਭਰਾ ਜਗਦੀਪ ਸਿੰਘ ਦੀ 2 ਸਤੰਬਰ ਨੂੰ ਬਿਮਾਰੀ ਕਾਰਨ ਮੌਤ ਹੋ ਗੲ ਸੀ। ਜਿਸ ਦਾ ਅਸੀਂ 3 ਸਤੰਬਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ। ਜਦੋਂ ਮੈਂ ਆਪਣੇ ਭਰਾ ਦੇ ਫੁੱਲ ਚੁਗਣ ਤੋਂ ਪਹਿਲਾਂ ਆਪਣੇ ਭਤੀਜੇ ਚਰਨਜੀਤ ਸਿੰਘ ਨਾਲ 4 ਸਤੰਬਰ ਨੂੰ ਸ਼ਮਸ਼ਨਘਾਟ ਪੁੱਜਾ ਤਾਂ ਉਸ ਦੀ ਚਿਖਾ ਵਿੱਚ ਬੱਕਰਿਆਂ ਦੀਆਂ ਦੋ ਸਿਰੀਆਂ ਅਤੇ ਲੱਡੂ ਰੱਖਕੇ ਕਿਸੇ ਤਾਂਤਰਿਕ ਵੱਲੋਂ ਜਾਦੂ-ਟੂਣਾ ਕੀਤਾ ਹੋਇਆ ਸੀ। ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਕਾਰਾ ਸੁਖਦੇਵ ਸਿੰਘ ਪੁੱਤਰ ਬਚਨ ਸਿੰਘ ਅਤੇ ਅਮਰੀਕ ਸਿੰਘ ਪੁੱਤਰ ਸਰਦਾਰਾ ਸਿੰਘ ਵੱਲੋਂ ਕੀਤਾ ਗਿਆ ਹੈ। ਅਸੀਂ ਉਨ੍ਹਾਂ ਨੂੰ ਦਬੋਚ ਕੇ ਪੁਲਿਸ ਦੇ ਹਵਾਲੇ ਕੀਤਾ। ਭਾਂਵੇਂ ਪੁਲਿਸ ਨੇ ਦੋਹਾਂ ਖ਼ਿਲਾਫ਼ ਉਕਤ ਧਰਾਵਾਂ ਸਮੇਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਤੋਂ ਪਹਿਲਾਂ ਇਹ ਸਖ਼ਸ਼ ਲੋਕਾਂ ਦੇ ਹੱਥ ਚੜ੍ਹ ਗਏ ਜਿੰਨ੍ਹਾਂ ਵੱਲੋਂ ਇੰਨ੍ਹਾਂ ਦੀ ਚੰਗੀ ਖੁੰਭ-ਠੱਪ ਕੀਤੀ ਗਈ।ਪੁਲਿਸ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਪਿਛਲੀ ਖ਼ਬਰ ਜਨਮ ਅਸ਼ਟਮੀ ਮੌਕੇ ਲਕਸ਼ਮੀ ਨਰਾਇਣ ਮੰਦਰ ‘ਚ ਵੱਡੀ ਗਿਣਤੀ ਸੰਗਤਾਂ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਅਕਾਲੀ ਦਲ ਦੀ ਕਾਨਫਰੰਸ ਆਮ ਆਦਮੀ ਪਾਰਟੀ ਦੇ ਕੱਫ਼ਨ ਵਿਚ ਆਖ਼ਰੀ ਕਿੱਲ ਸਾਬਿਤ ਹੋਵੇਗੀ- ਡੱਲਾ/ਸੰਧੂ/ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।