07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸਮੱਰਥਕਾਂ ’ਚ ਛਪਾਰ ਕਾਨਫਰੰਸ ਪ੍ਰਤੀ ਭਾਰੀ ਉਤਸ਼ਾਹ-ਇਯਾਲੀ, ਹਸਨਪੁਰ ਛਪਾਰ ਕਾਨਫਰੰਸ ’ਚ ਹਲਕਾ ਦਾਖਾ ’ਚੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਾਂਗੇ- ਉੱਪਲ, ਧਾਲੀਵਾਲ

ਹੰਬੜਾਂ, 6 ਸਤੰਬਰ (ਮੇਜਰ ਹੰਬੜਾਂ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਛਪਾਰ ਮੇਲੇ ’ਤੇ ਹੋਣ ਵਾਲੀ ਕਾਨਫਰੰਸ ਨੂੰ ਲੈ ਕੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡਾਂ ’ਚ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਅਤੇ ਪਾਰਟੀ ਦੇ ਆਗੂ ਮਨਦੀਪ ਸਿੰਘ ਹਸਨਪੁਰ ਵਲੋਂ ਸਮੱਰਥਕਾਂ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਪਿੰਡ ਚੰਗਣ ਵਿਖੇ ਰੱਖੀ ਮੀਟਿੰਗ ਸਮੇਂ ਸਮਰਥਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਛਪਾਰ ਮੇਲੇ ’ਤੇ ਹੋਣ ਵਾਲੀ ਕਾਨਫਰੰਸ ਨੂੰ ਲੈ ਕੇ ਆਪਣੀਆਂ ਡਿਊਟੀਆਂ ਸੰਭਾਲਦੇ ਹੋਏ ਛਪਾਰ ਮੇਲੇ ’ਚ ਵੱਡੀ ਗਿਣਤੀ ’ਚ ਪੁੱਜ ਕੇ ਕਾਨਫਰੰਸ ਨੂੰ ਕਾਮਯਾਬ ਬਣਾਉਣ। ਚੇਅਰਮੈਨ ਇਯਾਲੀ ਨੇ ਕਿਹਾ ਕਿ ਹਲਕਾ ਦਾਖਾ ’ਚ ਇਯਾਲੀ ਪਰਿਵਾਰ ਨੂੰ ਹਮੇਸ਼ਾਂ ਵੱਡਾ ਮਾਣ ਮਿਲਿਆ ਹੈ ਤੇ ਹੁਣ ਵੀ ਹਲਕਾ ਵਾਸੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੁਚੇਤ ਹਨ ਤੇ ਉਹ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹੱਕ ’ਚ ਵੱਡਾ ਸਮਰਥਨ ਦੇਣਗੇ ਅਤੇ ਛਪਾਰ ਕਾਨਫਰੰਸ ਨੂੰ ਕਾਮਯਾਬ ਕਰਕੇ ‘ਆਪ’ ਸਰਕਾਰ ਦੀਆਂ ਜੜਾਂ ਹਿਲਾ ਦੇਣਗੇ।

ਅਜੀਤ ਡੈਸਕ 07-09-2026
ਹੰਬੜਾਂ, 6 ਸਤੰਬਰ (ਮੇਜਰ ਹੰਬੜਾਂ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਛਪਾਰ ਮੇਲੇ ’ਤੇ ਹੋਣ ਵਾਲੀ ਕਾਨਫਰੰਸ ਨੂੰ ਲੈ ਕੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡਾਂ ’ਚ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਅਤੇ ਪਾਰਟੀ ਦੇ ਆਗੂ ਮਨਦੀਪ ਸਿੰਘ ਹਸਨਪੁਰ ਵਲੋਂ ਸਮੱਰਥਕਾਂ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਪਿੰਡ ਚੰਗਣ ਵਿਖੇ ਰੱਖੀ ਮੀਟਿੰਗ ਸਮੇਂ ਸਮਰਥਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਛਪਾਰ ਮੇਲੇ ’ਤੇ ਹੋਣ ਵਾਲੀ ਕਾਨਫਰੰਸ ਨੂੰ ਲੈ ਕੇ ਆਪਣੀਆਂ ਡਿਊਟੀਆਂ ਸੰਭਾਲਦੇ ਹੋਏ ਛਪਾਰ ਮੇਲੇ ’ਚ ਵੱਡੀ ਗਿਣਤੀ ’ਚ ਪੁੱਜ ਕੇ ਕਾਨਫਰੰਸ ਨੂੰ ਕਾਮਯਾਬ ਬਣਾਉਣ। ਚੇਅਰਮੈਨ ਇਯਾਲੀ ਨੇ ਕਿਹਾ ਕਿ ਹਲਕਾ ਦਾਖਾ ’ਚ ਇਯਾਲੀ ਪਰਿਵਾਰ ਨੂੰ ਹਮੇਸ਼ਾਂ ਵੱਡਾ ਮਾਣ ਮਿਲਿਆ ਹੈ ਤੇ ਹੁਣ ਵੀ ਹਲਕਾ ਵਾਸੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੁਚੇਤ ਹਨ ਤੇ ਉਹ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹੱਕ ’ਚ ਵੱਡਾ ਸਮਰਥਨ ਦੇਣਗੇ ਅਤੇ ਛਪਾਰ ਕਾਨਫਰੰਸ ਨੂੰ ਕਾਮਯਾਬ ਕਰਕੇ ‘ਆਪ’ ਸਰਕਾਰ ਦੀਆਂ ਜੜਾਂ ਹਿਲਾ ਦੇਣਗੇ। ਇਸ ਮੌਕੇ ਸਾਬਕਾ ਸਰਪੰਚ ਮਨਜੀਤ ਸਿੰਘ ਉੱਪਲ, ਹਰਦੀਪ ਸਿੰਘ ਧਾਲੀਵਾਲ, ਢਾਡੀ ਗੁਲਜਾਰ ਸਿੰਘ ਗੁਲਸ਼ਨ ਨੇ ਕਿਹਾ ਕਿ ਉਹ ਵੱਡੀ ਗਿਣਤੀ ’ਚ ਸ਼ਮੱਰਥਕਾਂ ਨਾਲ ਜਿੱਥੇ ਛਪਾਰ ਮੇਲੇ ’ਚ ਸ਼ਮੂਲੀਅਤ ਕਰਨਗੇ, ਉੱਥੇ ਹਲਕਾ ਦਾਖਾ ’ਚੋਂ ਵੱਡੀ ਗਿਣਤੀ ਪਾਰਟੀ ਸਮਰਥਕ ਨੌਜਵਾਨ ਵਹੀਰਾ ਘੱਤਕੇ ਛਪਾਰ ਮੇਲੇ ’ਚ ਅਕਾਲੀ ਦਲ ਵਾਰਿਸ ਪੰਜਾਬ ਦੀ ਕਾਨਫਰੰਸ ਨੂੰ ਕਾਮਯਾਬ ਬਣਾਉਣਗੇ।
ਪਿਛਲੀ ਖ਼ਬਰ ਪਿੰਡ ਗੁੜੇ ਤੋਂ ਪ੍ਰਧਾਨ ਮਾਨ ਦੀ ਅਗਵਾਈ ਵਿਚ ਕਿਸਾਨਾਂ ਦਾ ਜੱਥਾ ਚੰਡੀਗੜ੍ਹ ’ਚ ਦਿੱਤੇ ਜਾ ਰਹੇ ਧਰਨਾ ’ਚ ਸ਼ਮੂਲੀਅਤ ਕਰਨ ਲ... ਅਗਲੀ ਖ਼ਬਰ ਬੇਟ ਇਲਾਕੇ ਦੇ ਦਰਜਨਾਂ ਨੌਜਵਾਨ ਨਸ਼ਿਆਂ ਦੇ ਛੇਵੇਂ ਦਰਿਆ ਦੀ ਦਲ-ਦਲ ’ਚ ਫਸੇ- ਕਲੇਰ, ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।