07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗੁਰੂ ਸਾਹਿਬਾਨਾਂ ਨੇ ਪਾਠੀ ਸਿੰਘਾਂ ਨੂੰ ਵੱਡਾ ਸਤਿਕਾਰ ਦਿੱਤਾ- ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਮੌਕੇ ਪਾਠ ਕਰਨ ਵਾਲੇ ਪਾਠੀਆਂ ਦੇ ਵਸਤਰਾਂ ਲਈ ਤਿੰਨ ਹਜ਼ਾਰ ਮੀਟਰ ਕੱਪੜਾ ਭੇਟ

ਜਗਰਾਉਂ, 6 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)- ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਨਮਿੱਤ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਕਰਵਾਏ ਜਾਣ ਵਾਲੇ ਪੰਜ ਰੋਜ਼ਾ ਸਮਾਗਮ ਵਿਚ ਸ੍ਰੀ ਅਖੰਡ ਪਾਠ ਕਰਨ ਵਾਲੇ ਪਾਠੀਆਂ ਦੇ ਵਸਤਰਾਂ ਲਈ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਤਿੰਨ ਹਜ਼ਾਰ ਮੀਟਰ ਕੱਪੜਾ ਆਸ਼ਣ ਸਾਹਿਬ ਵਿਖੇ ਭੇਟ ਕੀਤਾ। ਇਹ ਸੇਵਾ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਵਲੋਂ ਸ਼ੁਰੂ ਕੀਤੀ ਸੀ ਜੋ ਹੁਣ ਉਨ੍ਹਾਂ ਤੋਂ ਵਰੋਸਾਏ ਅਤੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ ਬਾਖ਼ੂਬੀ ਨਾਲ ਨਿਭਾਅ ਰਹੇ ਹਨ।

ਅਜੀਤ ਡੈਸਕ 07-09-2026
ਜਗਰਾਉਂ, 6 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)- ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਨਮਿੱਤ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਕਰਵਾਏ ਜਾਣ ਵਾਲੇ ਪੰਜ ਰੋਜ਼ਾ ਸਮਾਗਮ ਵਿਚ ਸ੍ਰੀ ਅਖੰਡ ਪਾਠ ਕਰਨ ਵਾਲੇ ਪਾਠੀਆਂ ਦੇ ਵਸਤਰਾਂ ਲਈ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਤਿੰਨ ਹਜ਼ਾਰ ਮੀਟਰ ਕੱਪੜਾ ਆਸ਼ਣ ਸਾਹਿਬ ਵਿਖੇ ਭੇਟ ਕੀਤਾ। ਇਹ ਸੇਵਾ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਵਲੋਂ ਸ਼ੁਰੂ ਕੀਤੀ ਸੀ ਜੋ ਹੁਣ ਉਨ੍ਹਾਂ ਤੋਂ ਵਰੋਸਾਏ ਅਤੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ ਬਾਖ਼ੂਬੀ ਨਾਲ ਨਿਭਾਅ ਰਹੇ ਹਨ। ਇਸ ਮੌਕੇ ਅਰਦਾਸ ਭਾਈ ਸਤਨਾਮ ਸਿੰਘ ਵਲੋਂ ਕੀਤੀ। ਇਸ ਮੌਕੇ ਸੰਤ ਨਾਨਕਸਰ ਵਾਲਿਆਂ ਨੇ ਕਿਹਾ ਕਿ ਗੁਰੂ ਸਾਹਿਬਾਨਾ ਨੇ ਪਾਠੀ ਸਿੰਘਾਂ ਨੂੰ ਵੱਡਾ ਸਤਿਕਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਨਾਨਕਸਰ ਸੰਪਰਦਾਇ ਗੁਰੂ ਸਾਹਿਬਾਂ ਵਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਸਹਿਯੋਗ ਲੈ ਕੇ ਅਜਿਹੀਆਂ ਸੇਵਾਵਾਂ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹਰ ਐਤਵਾਰ ਨੂੰ ਸੰਗਤਾਂ ਨੂੰ ਲੈ ਕੇ ਪੂਰੇ ਨਾਨਕਸਰ ਦਰਬਾਰ ਦੀ ਸਫ਼ਾਈ ਕੀਤੀ ਜਾਂਦੀ ਹੈ। ਬੱਚੀਆਂ ਨੂੰ ਸਮੇਂ ਦਾ ਹਾਣੀ ਅਤੇ ਆਰਥਿਕ ਪੱਖੋਂ ਖੁਸ਼ਹਾਲ ਬਣਾਉਣ ਲਈ ਸਿਲਾਈ ਕਢਾਈ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਪਰਮਜੀਤ ਸਿੰਘ ਲੁਧਿਆਣਾ, ਦੇਵ ਦੱਤ ਨਕੋਦਰ, ਵਿਸ਼ਾਲ ਨਕੋਦਰ, ਅਸ਼ੋਕ ਕੁਮਾਰ, ਦਲੇਰ ਸਿੰਘ ਲੁਧਿਆਣਾ, ਮਨਿੰਦਰ ਸਿੰਘ ਮੰਨੀ ਕੈਲਪੁਰ, ਗੁਲਜਾਰ ਸਿੰਘ ਜਰਨੈਲ ਸਿੰਘ, ਮਹਿੰਦਰਪਾਲ ਸਿੰਘ, ਅਵਤਾਰ ਸਿੰਘ ਬਿੱਟਾ, ਚਰਨਜੀਤ ਸਿੰਘ ਕੈਲਪੁਰ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਗੋਰਵ ਨਕੋਦਰ, ਦਰਸ਼ਨ ਸਿੰਘ ਗਿੱਲ ਮੋਗਾ, ਸੰਨੀ ਲੁਧਿਆਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿੱਕੀ ਚੌਧਰੀ ਵਲੋਂ ਸਚਿਨ ਪਾਇਲਟ ਦੀ ਨਿਯੁਕਤੀ ਦਾ ਸਵਾਗਤ ਅਗਲੀ ਖ਼ਬਰ ਖ਼ਾਲਸਾ ਕਾਲਜ ਸੁਧਾਰ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਾਇੰਸ ਐਂਡ ਟੈਕਨਾਲੋਜੀ ਸੁਸਾਇਟੀ ਵਲੋਂ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।