14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਚੌਕੀਦਾਰਾਂ ਨੇ ਵੀ ਆਪਣਾ ਮਾਣ ਭੱਤਾ ਤੁਰੰਤ ਵਧਾਉਣ ਦੀ ਕੀਤੀ ਮੰਗ

ਸਿੱਧਵਾਂ ਬੇਟ, 13 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਨਾਲ ਸੰਬੰਧਿਤ ਕਈ ਪਿੰਡਾਂ ਦੇ ਚੌਂਕੀਦਾਰਾਂ ਨੇ ਮਾਨ ਸਰਕਾਰ ਤੋਂ ਉਨ੍ਹਾਂ ਨੂੰ ਮਿਲਦਾ ਨਾਂਮਾਤਰ ਭੱਤਾ ਤੁਰੰਤ ਵਧਾਉਣ ਦੀ ਮੰਗ ਕੀਤੀ ਹੈ। ਲਾਗਲੇ ਪਿੰਡ ਸਲੇਮਪੁਰਾ ਦੇ ਚੌਂਕੀਦਾਰ ਮੁਖਤਿਆਰ ਸਿੰਘ ਗੋਗੀ, ਹਰਬੰਸ ਸਿੰਘ ਖ਼ਾਲਸਾ ਸਿੱਧਵਾਂ ਬੇਟ, ਸੁਖਪਾਲ ਸਿੰਘ ਸੇਖੋਂ, ਸਰਬਨ ਸਿੰਘ ਅੱਬੂਪੁਰਾ, ਸੁਖਦੇਵ ਸਿੰਘ ਮੱਧੇਪੁਰਾ, ਸਤਨਾਮ ਸਿੰਘ ਤਿਹਾੜਾ, ਅਵਤਾਰ ਸਿੰਘ ਮੁਦਾਰਪੁਰਾ, ਸੁਖਦੇਵ ਸਿੰਘ ਗਿੱਦੜਵਿੰਡੀ, ਬਹਾਦਰ ਸਿੰਘ ਜਨੇਤਪੁਰਾ, ਲਛਮਣ ਸਿੰਘ, ਬਲਬੀਰ ਸਿੰਘ, ਹਰਬੰਸ ਸਿੰਘ, ਹਰਵਿੰਦਰ ਸਿੰਘ ਰਸੂਲਪੁਰ ਆਦਿ ਨੇ ਇੱਕ ਪ੍ਰੈਸ ਨੋਟ ਰਾਹੀਂ ਮੰਗ ਕੀਤੀ ਕਿ ਸਰਕਾਰ ਹੋਰ ਵਰਗ ਨੂੰ ਤਾਂ ਗੱਫੇ ਦੇਣ ਦੀਆਂ ਗੱਲਾਂ ਆਖ ਰਹੀ ਹੈ ਪਰ ਸਾਨੂੰ ਅਜੇ ਤੱਕ ਪਿਛਲ਼ੇ ਸਾਢੇ ਚਾਰ ਸਾਲ ਤੋਂ ਧੱਕੇ ਮਿਲ ਰਹੇ ਹਨ ਜਦਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸਾਡਾ ਮਾਣ ਭੱਤਾ ਵਧਾਉਣ ਦੀ ਗੱਲ ਕਹੀ ਸੀ।

ਅਜੀਤ ਡੈਸਕ 14-09-2026
ਸਿੱਧਵਾਂ ਬੇਟ, 13 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਨਾਲ ਸੰਬੰਧਿਤ ਕਈ ਪਿੰਡਾਂ ਦੇ ਚੌਂਕੀਦਾਰਾਂ ਨੇ ਮਾਨ ਸਰਕਾਰ ਤੋਂ ਉਨ੍ਹਾਂ ਨੂੰ ਮਿਲਦਾ ਨਾਂਮਾਤਰ ਭੱਤਾ ਤੁਰੰਤ ਵਧਾਉਣ ਦੀ ਮੰਗ ਕੀਤੀ ਹੈ।ਲਾਗਲੇ ਪਿੰਡ ਸਲੇਮਪੁਰਾ ਦੇ ਚੌਂਕੀਦਾਰ ਮੁਖਤਿਆਰ ਸਿੰਘ ਗੋਗੀ, ਹਰਬੰਸ ਸਿੰਘ ਖ਼ਾਲਸਾ ਸਿੱਧਵਾਂ ਬੇਟ, ਸੁਖਪਾਲ ਸਿੰਘ ਸੇਖੋਂ, ਸਰਬਨ ਸਿੰਘ ਅੱਬੂਪੁਰਾ, ਸੁਖਦੇਵ ਸਿੰਘ ਮੱਧੇਪੁਰਾ, ਸਤਨਾਮ ਸਿੰਘ ਤਿਹਾੜਾ, ਅਵਤਾਰ ਸਿੰਘ ਮੁਦਾਰਪੁਰਾ, ਸੁਖਦੇਵ ਸਿੰਘ ਗਿੱਦੜਵਿੰਡੀ, ਬਹਾਦਰ ਸਿੰਘ ਜਨੇਤਪੁਰਾ, ਲਛਮਣ ਸਿੰਘ, ਬਲਬੀਰ ਸਿੰਘ, ਹਰਬੰਸ ਸਿੰਘ, ਹਰਵਿੰਦਰ ਸਿੰਘ ਰਸੂਲਪੁਰ ਆਦਿ ਨੇ ਇੱਕ ਪ੍ਰੈਸ ਨੋਟ ਰਾਹੀਂ ਮੰਗ ਕੀਤੀ ਕਿ ਸਰਕਾਰ ਹੋਰ ਵਰਗ ਨੂੰ ਤਾਂ ਗੱਫੇ ਦੇਣ ਦੀਆਂ ਗੱਲਾਂ ਆਖ ਰਹੀ ਹੈ ਪਰ ਸਾਨੂੰ ਅਜੇ ਤੱਕ ਪਿਛਲ਼ੇ ਸਾਢੇ ਚਾਰ ਸਾਲ ਤੋਂ ਧੱਕੇ ਮਿਲ ਰਹੇ ਹਨ ਜਦਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸਾਡਾ ਮਾਣ ਭੱਤਾ ਵਧਾਉਣ ਦੀ ਗੱਲ ਕਹੀ ਸੀ। ਉਨ੍ਹਾਂ ਮੰਗ ਕੀਤੀ ਸਰਕਾਰ ਸਾਡੀ ਮੰਗ ਵੱਲ ਤੁਰੰਤ ਧਿਆਨ ਦੇਵੇ। ਸਾਬੰਤ ਸਰੀ ਜੈਅੰਤੀ ਮੌਕੇ ਮੀਟ ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਸਾਬੰਤ ਸਰੀ ਜਯੰਤੀ ਮੌਕੇ ਸ਼ਹਿਰ ਵਿਚ ਆਂਡੇ ਮੀਟ ਅਤੇ ਅਹਾਤੇ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਹੁਕਮ ਵਿਚ ਦੱਸਿਆ ਗਿਆ ਕਿ ਇਹ ਦਿਹਾੜਾ ਅਹਿੰਸਾ ਦਿਵਸ ਵਜੋਂ ਮਨਾਇਆ ਜਾਣਾ ਹੈ। ਇਸ ਦਿਨ ਕਿਸੇ ਵੀ ਜਾਨਵਰ ਦੀ ਹੱਤਿਆ ਕਰਨਾ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਅਸ਼ੁੱਭ ਹੈ ਅਤੇ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਸ਼ਰਾਰਤੀ ਅਨਸਰਾਂ ਵਲੋਂ ਇਸ ਦਾ ਨਾਜਾਇਜ਼ ਫ਼ਾਇਦਾ ਉਠਾਇਆ ਜਾ ਸਕਦਾ ਹੈ, ਜਿਸ ਕਾਰਨ ਇਸ ਦਿਹਾੜੇ ਦੇ ਮੱਦੇ ਨਜ਼ਰ 15 ਸਤੰਬਰ ਮੰਗਲਵਾਰ ਨੂੰ ਮੀਟ ਆਂਡੇ ਦੀਆਂ ਦੁਕਾਨਾਂ ਅਤੇ ਅਹਾਤੇ ਪੂਰਨ ਰੂਪ ਵਿਚ ਬੰਦ ਰੱਖੇ ਜਾਣਗੇ।
ਪਿਛਲੀ ਖ਼ਬਰ ਇੰਜ: ਕੇਵਲ ਸਿੰਘ ਹੀਰਾ ਦੀ ਕਿਤਾਬ ‘ਅਰਜੋਈਆਂ’ ਪਾਲੀ ਦੇਤਵਾਲੀਆ ਤੇ ਹੋਰਨਾਂ ਨੇ ਕੀਤੀ ਲੋਕ ਅਰਪਿਤ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਭੂੰਦੜੀ ’ਚ ਸਮਾਗਮ 20 ਸਤੰਬਰ ਨੂੰ ਡਿਜ਼ੀਟਲ ਲਾਇਬ੍ਰੇਰੀ ਦੀ ਐਪ ਵੀ ਕੀਤੀ ਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।