ਖ਼ਾਲਸਾ ਪਰਿਵਾਰ ਨੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ
ਅਜਿਹੇ ਉਪਰਾਲੇ ਦੂਸਰਿਆਂ ਨੂੰ ਚੰਗੇ ਕਾਰਜਾਂ ਲਈ ਉਤਸ਼ਾਹਿਤ ਕਰਦੇ ਹਨ-ਭਾਈ ਗਰੇਵਾਲ, ਪ੍ਰਿੰ: ਭੰਡਾਰੀ
ਜਗਰਾਉਂ, 19 ਸਤੰਬਰ (ਵਿਨੋਦ ਕੁਮਾਰ)-ਖ਼ਾਲਸਾ ਪਰਿਵਾਰ ਸੰਸਥਾ ਜਿੰਨ੍ਹਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਤੇ ਆਸਪਾਸ ਦੇ ਪਿੰਡਾਂ ’ਚ ਚੰਗੇ ਕਾਰਜ ਕਰਨ ਵਾਲੀਆਂ ਸਿੱਖੀ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਪਹਿਲ ਦੇ ਅਧਾਰ ’ਤੇ ਸਨਮਾਨ ਕੀਤਾ ਜਾਂਦਾ ਹੈ, ਉਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਉਨ੍ਹਾਂ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਜਗਰਾਉਂ ਵਿਖੇ ਧਾਰਮਿਕ ਸਮਾਗਮ ਦੌਰਾਨ ਅਧਿਆਪਕ ਖੇਤਰ, ਸਮਾਜ ਸੇਵੀ ਕਾਰਜ, ਪੱਤਰਕਾਰਤਾ ਖੇਤਰ, ਰਾਜਨੀਤਿਕ ਖੇਤਰ ਤੇ ਧਾਰਮਿਕ ਖੇਤਰ ’ਚ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਅਧਿਆਪਕ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ, ਗੁਰੂ ਦਾ ਮਤਲਬ ਹੈ ਗੁਰ ਦੇਣਾ, ਗਿਆਨ ਦੇਣਾ, ਅਗਵਾਈ ਦੇਣਾ ਹੁੰਦਾ ਹੈ ਤੇ ਗਿਆਨ ਉਹੀ ਵੰਡ ਸਕਦਾ ਹੈ ਜਿਸ ਕੋਲ ਗਿਆਨ ਹੋਵੇਗਾ।
ਜਗਰਾਉਂ, 19 ਸਤੰਬਰ (ਵਿਨੋਦ ਕੁਮਾਰ)-ਖ਼ਾਲਸਾ ਪਰਿਵਾਰ ਸੰਸਥਾ ਜਿੰਨ੍ਹਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਤੇ ਆਸਪਾਸ ਦੇ ਪਿੰਡਾਂ ’ਚ ਚੰਗੇ ਕਾਰਜ ਕਰਨ ਵਾਲੀਆਂ ਸਿੱਖੀ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਪਹਿਲ ਦੇ ਅਧਾਰ ’ਤੇ ਸਨਮਾਨ ਕੀਤਾ ਜਾਂਦਾ ਹੈ, ਉਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਉਨ੍ਹਾਂ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਜਗਰਾਉਂ ਵਿਖੇ ਧਾਰਮਿਕ ਸਮਾਗਮ ਦੌਰਾਨ ਅਧਿਆਪਕ ਖੇਤਰ, ਸਮਾਜ ਸੇਵੀ ਕਾਰਜ, ਪੱਤਰਕਾਰਤਾ ਖੇਤਰ, ਰਾਜਨੀਤਿਕ ਖੇਤਰ ਤੇ ਧਾਰਮਿਕ ਖੇਤਰ ’ਚ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਅਧਿਆਪਕ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ, ਗੁਰੂ ਦਾ ਮਤਲਬ ਹੈ ਗੁਰ ਦੇਣਾ, ਗਿਆਨ ਦੇਣਾ, ਅਗਵਾਈ ਦੇਣਾ ਹੁੰਦਾ ਹੈ ਤੇ ਗਿਆਨ ਉਹੀ ਵੰਡ ਸਕਦਾ ਹੈ ਜਿਸ ਕੋਲ ਗਿਆਨ ਹੋਵੇਗਾ। ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਸਮਾਜ ਵਿੱਚ ਨਾਮਣਾ ਖੱਟ ਰਹੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਾਨੂੰ ਇਨ੍ਹਾਂ ਸਿੱਖ ਸ਼ਖ਼ਸੀਅਤਾਂ ’ਤੇ ਮਾਣ ਹੈ। ਜਿਥੇ ਉਹ ਆਪਣੇ ਕਿੱਤੇ ਵਿੱਚ ਮਾਹਿਰ ਹਨ, ਉਥੇ ਸਿੱਖੀ ਨੂੰ ਵੀ ਸਮਰਪਿਤ ਹਨ। ਇਸ ਮੌਕੇ ਪੰਜ ਅਧਿਆਪਕ ਸਰਦਾਰਨੀ ਹਰਬੰਸ ਕੌਰ, ਬੀਬਾ ਇੰਦਰਪ੍ਰੀਤ ਕੌਰ, ਬੀਬਾ ਅਵਨੀਤ ਕੌਰ, ਪ੍ਰੋ: ਪਰਮਿੰਦਰ ਸਿੰਘ ਅਤੇ ਸਮਾਜ ਵਿੱਚ ਨਾਮਣਾ ਖੱਟ ਰਹੀਆਂ ਸਿੱਖ ਸ਼ਖ਼ਸੀਅਤਾਂ ਸੀਨੀਅਰ ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ, ਭਾਈ ਗੁਰਚਰਨ ਸਿੰਘ ਗਰੇਵਾਲ, ਡਾ: ਗੁਰਸਿਮਰਨ ਸਿੰਘ, ਰਿਸ਼ਵਦੀਪ ਸਿੰਘ ਹੇਰਾਂ ਅਤੇ ਇਕ ਪੜ੍ਹਾਈ ਵਿੱਚ ਮੱਲਾਂ ਮਾਰ ਰਹੀ ਬੱਚੀ ਅਨਮੋਲਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖ਼ਾਲਸਾ ਪਰਿਵਾਰ ਦੇ ਮੈਂਬਰ ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਪ੍ਰਿਥੀਪਾਲ ਸਿੰਘ ਚੱਢਾ, ਰਾਜਿੰਦਰ ਸਿੰਘ, ਜਗਦੀਪ ਸਿੰਘ, ਪਰਮਜੀਤ ਸਿੰਘ, ਜਤਵਿੰਦਰ ਸਿੰਘ ਜੇ.ਪੀ., ਗੁਰਪ੍ਰੀਤ ਸਿੰਘ ਭਜਨਗੜ੍ਹ, ਪਰਮਿੰਦਰ ਸਿੰਘ, ਚਰਨਜੀਤ ਸਿੰਘ ਚੀਨੂੰ, ਜਸਪਾਲ ਸਿੰਘ ਛਾਬੜਾ, ਰਵਿੰਦਰਪਾਲ ਸਿੰਘ ਮੈਦ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ, ਮੈਂਬਰ ਤੇ ਸੰਗਤਾਂ ਹਾਜ਼ਰ ਸਨ। ਸਟੇਜ਼ ਦੀ ਕਾਰਵਾਈ ਖ਼ਾਲਸਾ ਪਰਿਵਾਰ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਚਲਾਈ।