21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਗੱਗੂ ਗਰੇਵਾਲ ਰਾਏਕੋਟ ਵਲੋਂ ਸਰਕਾਰੀ ਹਸਪਤਾਲ ਸੁਧਾਰ ਨੂੰ ਦੋ ਏ.ਸੀ. ਭੇਟ

ਰਾਏਕੋਟ, 20 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰੋਟਰੀ ਕਲੱਬ ਰਾਏਕੋਟ (ਮਿੱਡਟਾਊਨ-3070) ਵਲੋਂ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਅਤੇ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਤਹਿਸੀਲ ਰਾਏਕੋਟ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਿਤ 17 ਅਧਿਆਪਕਾਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋਜੈਕਟ ਚੇਅਰਮੈਨ ਅਤਰ ਸਿੰਘ ਚੱਢਾ ਨੇ ਆਖਿਆ ਕਿ ਅਧਿਆਪਕ ਸਮਾਜ ਦਾ ਧੁਰਾ ਹੁੰਦੇ ਹਨ, ਜੋ ਬੱਚਿਆਂ ਦੇ ਭਵਿੱਖ ਨੂੰ ਤਰਾਸ਼ ਕੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਅਜੀਤ ਡੈਸਕ 21-09-2026
ਰਾਏਕੋਟ, 20 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰੋਟਰੀ ਕਲੱਬ ਰਾਏਕੋਟ (ਮਿੱਡਟਾਊਨ-3070) ਵਲੋਂ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਅਤੇ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਤਹਿਸੀਲ ਰਾਏਕੋਟ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਿਤ 17 ਅਧਿਆਪਕਾਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋਜੈਕਟ ਚੇਅਰਮੈਨ ਅਤਰ ਸਿੰਘ ਚੱਢਾ ਨੇ ਆਖਿਆ ਕਿ ਅਧਿਆਪਕ ਸਮਾਜ ਦਾ ਧੁਰਾ ਹੁੰਦੇ ਹਨ, ਜੋ ਬੱਚਿਆਂ ਦੇ ਭਵਿੱਖ ਨੂੰ ਤਰਾਸ਼ ਕੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵਲੋਂ ਦਿੱਤੀਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਨਾ ਕਲੱਬ ਦਾ ਮੁੱਖ ਮਨੋਰਥ ਹੈ। ਸਮਾਰੋਹ ਦੌਰਾਨ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿਚ ਰਛਪਾਲ ਸਿੰਘ ਸਕੂਲ ਭੈਣੀ ਬੜਿੰਗਾ, ਸੁਖਵਿੰਦਰ ਕੌਰ ਸਕੂਲ ਪੱਖੋਵਾਲ, ਸਬਨਮ ਕੌਰ ਸੋਹੀ ਸਕੂਲ ਰਛੀਨ, ਕੁਲਦੀਪ ਸਿੰਘ ਸਕੂਲ ਦੱਧਾਹੂਰ, ਬਲਵਿੰਦਰ ਕੌਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ, ਕਰਮਜੀਤ ਕੌਰ ਸਕੂਲ ਕਰੀਰ ਸਾਹਿਬ ਲਿੱਤਰਾਂ, ਕਰਨਪ੍ਰੀਤ ਕੌਰ ਸਕੂਲ ਪੱਖੋਵਾਲ, ਨਹਿਦਾ ਸਕੂਲ ਮਹੇਰਨਾ ਕਲਾਂ, ਜਸਵਿੰਦਰ ਕੌਰ ਸਕੂਲ ਤਲਵੰਡੀ ਰਾਏ, ਸੰਦੀਪ ਕੌਰ ਸਕੂਲ ਬੱਸੀਆਂ, ਮਨਜੀਤ ਕੌਰ ਦਵਾਰਕਾ ਨਾਥ ਸਕੂਲ ਰਾਏਕੋਟ, ਚਰਨਜੀਤ ਸਿੰਘ ਅਜੀਤਸਰ ਕੰਨਿਆਂ ਸਕੂਲ ਰਾਏਕੋਟ, ਅਨੀਤਾ ਰਾਣੀ ਸਕੂਲ ਰਾਏਕੋਟ, ਜਸਪ੍ਰੀਤ ਕੌਰ ਭਗਵਾਨ ਮਹਾਂਵੀਰ ਸਕੂਲ ਰਾਏਕੋਟ, ਸੁਖਵਿੰਦਰ ਕੌਰ ਸਕੂਲ ਬੁਰਜ ਹਰੀ ਸਿੰਘ, ਜਗਦੀਪ ਸਿੰਘ ਕਾਲਜ ਬਾਬਾ ਜ਼ੋਰਾਵਰ ਸਿੰਘ ਬੁਰਜ ਹਰੀ ਸਿੰਘ ਅਤੇ ਸਿਮਰਨਜੀਤ ਕੌਰ ਸਕੂਲ ਕਲਸੀਆਂ ਸ਼ਾਮਿਲ ਸਨ।ਇਨ੍ਹਾਂ ਸਮੁੱਚੇ ਅਧਿਆਪਕਾਂ ਨੂੰ ਉਨ੍ਹਾਂ ਦੀ ਮਿਹਨਤ, ਲਗਨ ਅਤੇ ਸਮਰਪਣ ਭਾਵਨਾ ਲਈ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਉਤਸ਼ਾਹਿਤ ਕੀਤਾ ਗਿਆ। ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਰੋਟਰੀ ਕਲੱਬ ਭਵਿੱਖ ਵਿਚ ਵੀ ਸਮਾਜ ਸੇਵੀ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਬਿਹਤਰ ਕਾਰਜ਼ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਪ੍ਰੋਗਰਾਮ ਉਲੀਕਦਾ ਰਹੇਗਾ। ਸਮਾਗਮ ਦੇ ਅੰਤ ਵਿਚ ਸਨਮਾਨਿਤ ਅਧਿਆਪਕਾਂ ਨੇ ਰੋਟਰੀ ਕਲੱਬ ਦੀ ਸਮੁੱਚੀ ਟੀਮ ਅਤੇ ਪ੍ਰੋਜੈਕਟ ਚੇਅਰਮੈਨ ਅਤਰ ਸਿੰਘ ਚੱਢਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਸਕੱਤਰ ਗੁਰਦੇਵ ਸਿੰਘ ਤਲਵੰਡੀ, ਪ੍ਰਧਾਨ ਹਰਮਿੰਦਰ ਸਿੰਘ ਰਾਣਾ ਛੱਜਾਵਾਲੀਆ, ਚੇਅਰਮੈਨ ਅਤਰ ਸਿੰਘ ਚੱਢਾ, ਡਾ. ਅਵਤਾਰ ਸਿੰਘ, ਲਛਮਣ ਸਿੰਘ, ਸੰਤੋਸ਼ ਕੁਮਾਰ ਖੁਰਾਣਾ, ਡਾ. ਇੰਦਰਜੀਤ ਸਿੰਘ ਤਲਵੰਡੀ, ਮੈਨੇਜਰ ਸੰਤਰਾਮ ਸਿੰਘ, ਪਿ੍ੰਸੀਪਲ ਗੁਰਦੀਪ ਸਿੰਘ ਸੱਗੂ, ਰੋਟੇਰੀਅਨ ਮਾ. ਬਲਵਿੰਦਰ ਸਿੰਘ, ਜਸਪਾਲ ਸਿੰਘ ਕੁਤਬਾ, ਨਰੈਣ ਦੱਤ ਕੌਸ਼ਿਕ, ਰੋਟੇਰੀਅਨ ਸਤੀਸ਼ ਭੱਲਾ, ਰੋਟੇਰੀਅਨ ਬਲਵਿੰਦਰ ਸਿੰਘ ਲਿੱਤਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਤਲੁਜ ਦਰਿਆ ਵਿਚੋਂ ਸਫ਼ਾਈ ਦੇ ਨਾਂਅ ’ਤੇ ਰੇਤਾ ਚੁੱਕ ਰਹੀ ਕੰਪਨੀ ਨੇ ਸਾਰੀਆਂ ਹੱਦਾਂ ਨੂੰ ਕੀਤਾ ਪਾਰ ਪਾਣੀ ਦਾ ਵਹਾਅ ਵਧ... ਅਗਲੀ ਖ਼ਬਰ ਸ਼ਹੀਦ ਰਛਪਾਲ ਸਿੰਘ ਗਰੇਵਾਲ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।