29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅਧੂਰੇ ਨਾਲ ਜੁੜਿਆ ਮਨੁੱਖ ਅਧੂਰਾ ਹੀ ਰਹਿੰਦਾ-ਸੰਤ ਘਾਲਾ ਸਿੰਘ ਨਾਨਕਸਰ

ਜਗਰਾਉਂ, 28 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਪੂਰੇ ਨਾਲ ਜੋੜਨ ਵਾਲੇ ਦੀ ਸੰਗਤ ਕਰਨ ਨਾਲ ਹੀ ਮਨੁੱਖ ਜਨਮ ਮੌਤ ਦੇ ਚੱਕਰਾਂ ਤੋਂ ਮੁਕਤੀ ਪਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਕ ਅਕਾਲ ਪੁਰਖ ਨਾਲ ਜੋੜਦੀ ਹੈ।

ਅਜੀਤ ਡੈਸਕ 29-09-2026
ਜਗਰਾਉਂ, 28 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਪੂਰੇ ਨਾਲ ਜੋੜਨ ਵਾਲੇ ਦੀ ਸੰਗਤ ਕਰਨ ਨਾਲ ਹੀ ਮਨੁੱਖ ਜਨਮ ਮੌਤ ਦੇ ਚੱਕਰਾਂ ਤੋਂ ਮੁਕਤੀ ਪਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਕ ਅਕਾਲ ਪੁਰਖ ਨਾਲ ਜੋੜਦੀ ਹੈ। ਇਸ ਲਈ ਇਧਰ-ਉਧਰ ਦੀ ਝਾਕ ਛੱਡ ਕੇ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜਨਾ ਚਾਹੀਦਾ ਹੈ। ਇਹ ਸ਼ਬਦ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਨਾਨਕਸਰ ਵਿਖੇ ਹੋਏ ਸਮਾਗਮ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਅੱਜ ਸਮਾਜ ਅੰਦਰ ਕੁਝ ਲੋਕਾਂ ਨੇ ਪਹਿਰਾਵਾ ਤਾਂ ਸੰਤ ਮਹਾਂਪੁਰਖਾਂ ਵਾਲਾ ਧਾਰਨ ਕੀਤਾ ਹੋਇਆ ਹੈ ਪਰ ਉਹ ਸੰਗਤਾਂ ਨੂੰ ਬਾਣੀ ਨਾਲ ਜੋੜਨ ਦੀ ਥਾਂ ਖੁਦ ਨਾਲ ਜੋੜ ਰਹੇ ਹਨ। ਸੰਗਤਾਂ ਨੂੰ ਅਜਿਹੇ ਕੁਰਾਹੇ ਪਏ ਲੋਕਾਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਧੂਰੇ ਨਾਲ ਜੁੜਦੇ ਹਾਂ ਤਾਂ ਅਸੀਂ ਅਧੂਰੇ ਹੀ ਰਹਾਂਗੇ। ਇਸ ਲਈ ਸਾਨੂੰ ਨਿੱਜ ਨਾਲ ਜੋੜਨ ਵਾਲੇ ਤੋਂ ਦੂਰੀ ਅਤੇ ਗੁਰੂ ਨਾਲ ਜੋੜਨ ਵਾਲੇ ਦੀ ਸੰਗਤ ਕਰਨੀ ਚਾਹੀਦੀ ਹੈ। ਸੰਤ ਨਾਨਕਸਰ ਵਾਲਿਆਂ ਨੇ ਕਿਹਾ ਕਿ ਨਾਨਕਸਰ ਸੰਪਰਦਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੀ ਹੈ ਅਤੇ ਇਸ ਦਾ ਦੇਸ਼ ਵਿਦੇਸ਼ ਅੰਦਰ ਪ੍ਰਚਾਰ ਵੀ ਕਰ ਰਹੀ ਹੈ। ਉਨ੍ਹਾਂ ਸੰਗਤਾਂ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਹੋਣ ਲਈ ਵੀ ਆਖਿਆ। ਇਸ ਮੌਕੇ ਗੇਜਾ ਸਿੰਘ, ਜਸਵਿੰਦਰ ਸਿੰਘ ਬਿੰਦੀ, ਜੱਸਾ ਸਿੰਘ, ਬਿੰਦਰ ਸਿੰਘ,ਗੋਰਾ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਮੇਲਾ ਛਪਾਰ ਕਾਨਫਰੰਸ ’ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ’ਚ ਜੁੜੇ ਵੱਡੇ ਜਨ-ਸੈਲਾਬ ਨੇ ਵਿਰੋਧੀ ਧਿਰਾਂ ਨੂੰ ਤਰੇਲੀਆਂ ਲਿਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।