01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸਰਕਾਰੀ ਪ੍ਰਾਇਮਰੀ ਸਕੂਲ ਪੱਬੀਆਂ ਵਿਖੇ ਬਲਾਕ ਪੱਧਰੀ ਖੋ-ਖੋ ਦੇ ਮੁਕਾਬਲੇ ਕਰਵਾਏ

ਚੌਂਕੀਮਾਨ, 30 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਕੂਲ ਪੱਬੀਆਂ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿਚ ਸੈਂਟਰ ਮੁਖੀ ਬਰਿੰਦਰਪਾਲ ਸਿੰਘ ਚੌਂਕੀਮਾਨ, ਸਮਾਜ ਸੇਵੀ ਬੀਬੀ ਮਹਿੰਦਰ ਕੌਰ ਇੰਗਲੈਂਡ, ਜਸਵੀਰ ਸਿੰਘ ਕਾਉਂਕੇ ਇੰਗਲੈਂਡ, ਸਰਪੰਚ ਚਰਨਜੀਤ ਕੌਰ ਪੱਬੀਆਂ, ਮਾ: ਮਹਿੰਦਰਪਾਲ ਸਿੰਘ ਬਰਸਾਲ, ਕੋਚ ਸੰਤੋਖ ਸਿੰਘ ਪੱਬੀਆਂ, ਡਾ: ਮੋਹਨ ਸਿੰਘ ਪੱਬੀਆਂ, ਇੰਦਰਜੀਤ ਸਿੰਘ ਖਾਲਸਾ ਪੱਬੀਆਂ, ਪ੍ਰਧਾਨ ਜੁਗਰਾਜ ਸਿੰਘ ਟੀਟੂ ਪੱਬੀਆਂ, ਗੁਰਚਰਨ ਸਿੰਘ ਕਾਕੂ ਫੌਜੀ, ਡਾ: ਸਿਲਕੀ, ਬੈਂਕ ਮੈਨੇਜਰ ਹਰਪ੍ਰੀਤ ਸਿੰਘ ਤੇ ਪ੍ਰਿਤਪਾਲ ਸਿੰਘ ਪੱਬੀਆ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 01-10-2026
ਚੌਂਕੀਮਾਨ, 30 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਕੂਲ ਪੱਬੀਆਂ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿਚ ਸੈਂਟਰ ਮੁਖੀ ਬਰਿੰਦਰਪਾਲ ਸਿੰਘ ਚੌਂਕੀਮਾਨ, ਸਮਾਜ ਸੇਵੀ ਬੀਬੀ ਮਹਿੰਦਰ ਕੌਰ ਇੰਗਲੈਂਡ, ਜਸਵੀਰ ਸਿੰਘ ਕਾਉਂਕੇ ਇੰਗਲੈਂਡ, ਸਰਪੰਚ ਚਰਨਜੀਤ ਕੌਰ ਪੱਬੀਆਂ, ਮਾ: ਮਹਿੰਦਰਪਾਲ ਸਿੰਘ ਬਰਸਾਲ, ਕੋਚ ਸੰਤੋਖ ਸਿੰਘ ਪੱਬੀਆਂ, ਡਾ: ਮੋਹਨ ਸਿੰਘ ਪੱਬੀਆਂ, ਇੰਦਰਜੀਤ ਸਿੰਘ ਖਾਲਸਾ ਪੱਬੀਆਂ, ਪ੍ਰਧਾਨ ਜੁਗਰਾਜ ਸਿੰਘ ਟੀਟੂ ਪੱਬੀਆਂ, ਗੁਰਚਰਨ ਸਿੰਘ ਕਾਕੂ ਫੌਜੀ, ਡਾ: ਸਿਲਕੀ, ਬੈਂਕ ਮੈਨੇਜਰ ਹਰਪ੍ਰੀਤ ਸਿੰਘ ਤੇ ਪ੍ਰਿਤਪਾਲ ਸਿੰਘ ਪੱਬੀਆ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲੜਕੇ ਤੇ ਲੜਕੀਆਂ ਦੇ ਕਰਵਾਏ ਖੋ-ਖੋ ਦੇ ਫਾਈਨਲ ਮੁਕਾਬਲੇ ’ਚ ਸੈਂਟਰ ਢੱਟ ਦੀਆਂ ਟੀਮਾਂ ਨੇ ਸੈਂਟਰ ਮੋਹੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇੰਨ੍ਹਾਂ ਮੁਕਾਬਲਿਆਂ ਵਿਚ ਅੰਪਾਇਰ ਦੀ ਡਿਊਟੀ ਮਾ: ਮਹਿੰਦਰਪਾਲ ਸਿੰਘ ਬਰਸਾਲ ਵੱਲੋਂ ਨਿਭਾਈ ਗਈ। ਸਕੂਲ ਮੁਖੀ ਮੈਡਮ ਮੰਨੂੰ ਬਾਲਾ ਨੇ ਸਕੂਲ ਵਿਚ ਪਹੁੰਚੇ ਮਹਿਮਾਨਾਂ, ਵੱਖ-ਵੱਖ ਸਕੂਲਾਂ ਦੇ ਅਧਿਆਪਆਂ ਸਮੇਤ ਬੱਚਿਆ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਸਹਿਯੋਗ ਸਦਕਾ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਸਮਾਜ ਸੇਵੀ ਬੀਬੀ ਮਹਿੰਦਰ ਕੌਰ ਇੰਗਲੈਂਡ ਨੇ ਬਲਾਕ ਪੱਧਰੀ ਖੇਡਾਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਏ ਮਹਿਮਾਨਾਂ ਤੇ ਸਕੂਲ ਸਟਾਫ਼ ਵਲੋਂ ਜੇਤੂ ਟੀਮਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਮਰਜੀਤ ਕੌਰ, ਕੁਲਦੀਪ ਕੌਰ, ਰੁਪਿੰਦਰ ਕੌਰ, ਅਪਰ ਅਪਾਰ ਸਿੰਘ, ਹਰਨੇਕ ਸਿੰਘ ਕੁਲਾਰ, ਵੀਰਪਾਲ ਕੌਰ, ਕੈਪਟਨ ਜੀਵਨ ਸਿੰਘ, ਸ਼ਮਸ਼ੇਰ ਸਿੰਘ ਜੰਡੀ, ਜਸਵਿੰਦਰ ਸਿੰਘ ਬੋਪਰਾਏ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਨੇ ਰੌਸ਼ਨ ਕੀਤਾ ਸੰਸਥਾ ਦਾ ਨਾਂਅ ਅਗਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਜਸਵੀਰ ਸਿੰਘ ਤੇ ਸੁਰਜੀਤ ਕੌਰ ਨੂੰ ਕੈਨੇਡਾ ਸੁਪਰ ਵੀਜ਼ਾ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।