01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਕੈਨੇਡਾ ’ਚ ਸਾਂਸਦ ਗਿੱਲ ਵਲੋਂ ਮੋਹਣ ਸਿੰਘ ਸਰਾਂ ਦਾ ਸਨਮਾਨ

ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਅੱਜ ਭਾਵੇਂ ਕਿਸੇ ਮਜ਼ਬੂਰ ਅਤੇ ਸ਼ਰੀਫ ਆਦਮੀ ਦੀ ਬਾਂਹ ਫੜਨਾ ਗੁਨਾਹ ਹੋ ਗਿਆ, ਅਜਿਹੇ ਵਿਚ ਵੀ ਲੋਕਪੱਖੀ ਭੂਮਿਕਾ ਨੂੰ ਬੜੀ ਮੁਸ਼ਤੈਦੀ ਨਾਲ ਨਿਭਾਉਂਦਾ ਆ ਰਿਹਾ ਮੋਹਣ ਸਿੰਘ ਸਰਾਂ ਦਾਣਾ ਮੰਡੀ ਮੁੱਲਾਂਪੁਰ ਆਪਣੀ ਮੈਡੀਕਲ ਲਾਈਨ ਪਵਿੱਤਰ ਮਿਸ਼ਨ ’ਚ ਲੋੜਵੰਦਾਂ ਦੀ ਸੇਵਾ ਦਿਲੋਂ ਕਰ ਰਿਹਾ। ਕੈਮਿਸਟ ਐਸੋਸੀਏਸ਼ਨ ਮੁੱਲਾਂਪੁਰ ਦਾਖਾ ਦੇ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ ਸਰਾਂ ਕੁਝ ਸਮੇਂ ਲਈ ਵਿਦੇਸ਼ ਕੈਨੇਡਾ ਗਏ, ਜਿਥੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਮੈਂਬਰ ਆਫ ਪਾਰਲੀਮੈਂਟ ਕੈਲਗਰੀ ਅਮਨਪ੍ਰੀਤ ਸਿੰਘ ਗਿੱਲ ਵਲੋਂ ਮੋਹਣ ਸਿੰਘ ਸਰਾਂ ਨੂੰ ਵਿਸ਼ੇਸ਼ ਸੱਦਾ ਦੇ ਕੇ ਆਪਣੇ ਪਾਰਲੀਮਾਨੀ ਦਫਤਰ ਬੁਲਾਇਆ ਗਿਆ।

ਕੈਨੇਡਾ (ਕੈਲਗਰੀ) ਮੈਂਬਰ ਆਫ਼ ਪਾਰਲੀਮੈਂਟ ਅਮਨਪ੍ਰੀਤ ਸਿੰਘ ਗਿੱਲ ਵਲੋਂ ਵਿਵੇਕਸ਼ੀਲ ਦ੍ਰਿਸ਼ਟੀ ਸਨਮਾਨ ਹਾਸਲ ਸਮੇਂ ਮੋਹਣ ਸਿੰਘ ਸਰਾਂ। ਅਜੀਤ ਤਸਵੀਰ 01-10-2026
ਮੁੱਲਾਂਪੁਰ-ਦਾਖਾ, 30 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਅੱਜ ਭਾਵੇਂ ਕਿਸੇ ਮਜ਼ਬੂਰ ਅਤੇ ਸ਼ਰੀਫ ਆਦਮੀ ਦੀ ਬਾਂਹ ਫੜਨਾ ਗੁਨਾਹ ਹੋ ਗਿਆ, ਅਜਿਹੇ ਵਿਚ ਵੀ ਲੋਕਪੱਖੀ ਭੂਮਿਕਾ ਨੂੰ ਬੜੀ ਮੁਸ਼ਤੈਦੀ ਨਾਲ ਨਿਭਾਉਂਦਾ ਆ ਰਿਹਾ ਮੋਹਣ ਸਿੰਘ ਸਰਾਂ ਦਾਣਾ ਮੰਡੀ ਮੁੱਲਾਂਪੁਰ ਆਪਣੀ ਮੈਡੀਕਲ ਲਾਈਨ ਪਵਿੱਤਰ ਮਿਸ਼ਨ ’ਚ ਲੋੜਵੰਦਾਂ ਦੀ ਸੇਵਾ ਦਿਲੋਂ ਕਰ ਰਿਹਾ। ਕੈਮਿਸਟ ਐਸੋਸੀਏਸ਼ਨ ਮੁੱਲਾਂਪੁਰ ਦਾਖਾ ਦੇ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ ਸਰਾਂ ਕੁਝ ਸਮੇਂ ਲਈ ਵਿਦੇਸ਼ ਕੈਨੇਡਾ ਗਏ, ਜਿਥੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਮੈਂਬਰ ਆਫ ਪਾਰਲੀਮੈਂਟ ਕੈਲਗਰੀ ਅਮਨਪ੍ਰੀਤ ਸਿੰਘ ਗਿੱਲ ਵਲੋਂ ਮੋਹਣ ਸਿੰਘ ਸਰਾਂ ਨੂੰ ਵਿਸ਼ੇਸ਼ ਸੱਦਾ ਦੇ ਕੇ ਆਪਣੇ ਪਾਰਲੀਮਾਨੀ ਦਫਤਰ ਬੁਲਾਇਆ ਗਿਆ। ਸਕਾਈਵੇਅ ਤੋਂ ਸਾਂਸਦ ਗਿੱਲ ਵਲੋਂ ਡਾ: ਮੋਹਣ ਸਿੰਘ ਸਰਾਂ ਨਾਲ ਪਹਿਲੇ ਪੰਜਾਬ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਅੱਜ ਪੰਜਾਬ ’ਚ ਦਰਿਆਵਾਂ ਦੇ ਪਾਣੀਆਂ ਦਾ ਗੰਧਲਾ ਹੋਣਾ, ਤੇਜੀ ਨਾਲ ਹੋ ਰਹੇ ਸਨਅਤੀਕਰਨ, ਖੇਤੀ ’ਚ ਰਸਾਇਣਾਂ ਦੀ ਵੱਧ ਵਰਤੋਂ, ਪੁਰਾਣੇ ਜ਼ਮਾਨੇ ’ਚ ਸਾਥੀ ਮੁੰਡਿਆਂ ਨਾਲ ਖੇਡਣਾ, ਕਈ ਹੋਰ ਵਿਸ਼ਿਆਂ ’ਤੇ ਗੱਲਬਾਤ ਹੋਈ, ਜਿਸ ਨਾਲ ਦੋਵਾਂ ਸ਼ਖਸ਼ੀਅਤਾਂ ਨੂੰ ਕਾਫੀ ਕੁਝ ਨਵਾਂ ਅਨੁਭਵ ਹੋਇਆ। ਸਾਂਸਦ ਅਮਨਪ੍ਰੀਤ ਸਿੰਘ ਗਿੱਲ ਵਲੋਂ ਡਾ: ਮੋਹਣ ਸਿੰਘ ਗਿੱਲ ਰਾਹੀਂ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਸੁਨੇਹਾ ਦਿੱਤਾ ਕਿ ਪੱਛਮ ਦੇ ਚਕਾਚੌਂਧ ਵਾਲੇ ਸੱਭਿਆਚਾਰ ਦੇ ਅੰਧ-ਅਨੁਕਰਨ ਤੋਂ ਬਚਿਆ ਜਾਵੇ, ਅਜਿਹਾ ਮਨੁੱਖਤਾ ਦੇ ਵਿਕਾਸ ਵਿਚ ਰੁਕਾਵਟ ਪਾਉਂਦਾ ਹੈ। ਦਾਨਿਸ਼ਵਰਾਂ ਦੀ ਕਤਾਰ ’ਚ ਸ਼ਾਮਿਲ ਮੋਹਣ ਸਿੰਘ ਸਰਾਂ ਨੂੰ ਮੈਂਬਰ ਆਫ ਪਾਰਲੀਮੈਂਟ ਅਮਨਪ੍ਰੀਤ ਸਿੰਘ ਗਿੱਲ ਵਲੋਂ ਵਿਵੇਕਸ਼ੀਲ ਦ੍ਰਿਸ਼ਟੀ ਵਿਅਕਤੀ ਦੇ ਨਾਂਅ ਨਾਲ ਸਨਮਾਨਿਤ ਕੀਤਾ ਗਿਆ। ਡਾ: ਮੋਹਣ ਸਿੰਘ ਸਰਾਂ ਵਲੋਂ ਸਾਂਸਦ ਅਮਨਪ੍ਰੀਤ ਸਿੰਘ ਗਿੱਲ, ਉਨ੍ਹਾਂ ਦੀ ਕੁਸ਼ਲ ਦਫਤਰੀ ਟੀਮ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਜਲੰਧਰ ਵਿਖੇ ਸੂਬਾ ਪੱਧਰੀ ਸਮਾਗਮ ’ਚ ਸ਼ਾਮਿਲ ਹੋਣ ਲਈ ਜੱਥਾ ਰਵਾਨਾ ਅਗਲੀ ਖ਼ਬਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਨੇ ਰੌਸ਼ਨ ਕੀਤਾ ਸੰਸਥਾ ਦਾ ਨਾਂਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।