05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗੋਲਡ ਅਤੇ ਸਿਲਵਰ ਮੈਡਲ ਜੇਤੂ ਜਸਨੂਰ ਜ਼ੀਰਖ ਦਾ ਸੰਤ ਅਵਤਾਰ ਸਿੰਘ ਬਾਬਰਪੁਰ ਵਲੋਂ ਸਨਮਾਨ

ਮਲੌਦ, 4 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਪਿੰਡ ਜ਼ੀਰਖ ਦੇ ਜਸਨੂਰ ਸਿੰਘ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ ਬਾਕਸਿੰਗ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ’ਚ ਗੋਲਡ ਮੈਡਲ ਅਤੇ ਪੰਜਾਬ ਭਰ ਵਿੱਚੋਂ 14 ਸਾਲ ਤੋਂ ਘੱਟ ਉਮਰ ਵਿੱਚ ਸਿਲਵਰ ਮੈਡਲ ਜਿੱਤਣ ਤੇ ਸੰਤ ਅਵਤਾਰ ਸਿੰਘ ਬਾਬਰਪੁਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਜਸਨੂਰ ਸਿੰਘ ਕੋਚ ਹਰਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਦੀ ਰੋਹੀੜਾ ਬੌਕਸਿੰਗ ਅਕੈਡਮੀ ਵਿੱਚ ਕੋਚਿੰਗ ਲੈ ਰਿਹਾ ਹੈ।

ਖਿਡਾਰੀ ਬੱਚੇ ਜਸਨੂਰ ਸਿੰਘ ਜੀਰਖ਼ ਦਾ ਸਨਮਾਨ ਕਰਦੇ ਹੋਏ ਸੰਤ ਅਵਤਾਰ ਸਿੰਘ ਬਾਬਰਪੁਰ। ਤਸਵੀਰ-ਦਿਲਬਾਗ ਸਿੰਘ ਚਾਪੜਾ 05-10-2026
ਮਲੌਦ, 4 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਪਿੰਡ ਜ਼ੀਰਖ ਦੇ ਜਸਨੂਰ ਸਿੰਘ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ ਬਾਕਸਿੰਗ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ’ਚ ਗੋਲਡ ਮੈਡਲ ਅਤੇ ਪੰਜਾਬ ਭਰ ਵਿੱਚੋਂ 14 ਸਾਲ ਤੋਂ ਘੱਟ ਉਮਰ ਵਿੱਚ ਸਿਲਵਰ ਮੈਡਲ ਜਿੱਤਣ ਤੇ ਸੰਤ ਅਵਤਾਰ ਸਿੰਘ ਬਾਬਰਪੁਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਜਸਨੂਰ ਸਿੰਘ ਕੋਚ ਹਰਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਦੀ ਰੋਹੀੜਾ ਬੌਕਸਿੰਗ ਅਕੈਡਮੀ ਵਿੱਚ ਕੋਚਿੰਗ ਲੈ ਰਿਹਾ ਹੈ। ਪਿੰਕਾ ਜਰਗ ਨੂੰ ਆਪਣਾ ਆਦਰਸ਼ ਮੰਨਣ ਵਾਲੇ ਜਸਨੂਰ ਸਿੰਘ ਦੇ ਦਾਦਾ ਉਜਾਗਰ ਸਿੰਘ ਜ਼ੀਰਖ, ਪਿਤਾ ਕੱਬਡੀ ਖਿਡਾਰੀ ਹਰਜੀਤ ਸਿੰਘ ਵਿੱਕੀ ਅਤੇ ਚਾਚਾ ਨੋਨੀ ਜ਼ੀਰਖ ਨੇ ਦੱਸਿਆ ਕਿ ਉਸਦੇ ਕੋਚਾਂ ਦੇ ਸਹੀ ਮਾਰਗਦਰਸ਼ਨ ਅਤੇ ਜਸਨੂਰ ਦੀ ਕੀਤੀ ਸਖ਼ਤ ਮਿਹਨਤ ਨੂੰ ਫਲ ਮਿਲਿਆ ਹੈ। ਜਸਨੂਰ ਜ਼ੀਰਖ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਲਈ ਗੁਰਦੀਪ ਸਿੰਘ ਮੰਡਾਹਰ ਗੋਸਲ ਪ੍ਰਕਾਸ਼ਨ ਲੁਧਿਆਣਾ, ਹਰਮਨ ਗੋਸਲ, ਡਾ. ਅਮਰੀਕ ਸਿੰਘ ਡੋਡ, ਠੇਕੇਦਾਰ ਨਿਰਭੈ ਸਿੰਘ, ਡਾ. ਰਾਮਦਿਆਲ ਸਿੰਘ, ਅਵਤਾਰ ਸਿੰਘ ਭੋਲਾ ਪ੍ਰਧਾਨ ਨੇ ਪਰਿਵਾਰ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਤੇਰਾਪੰਥ ਯੁਵਕ ਪ੍ਰੀਸ਼ਦ ਜਗਰਾਉਂ ਵਲੋਂ ਵੱਖ-ਵੱਖ ਥਾਂਵਾਂ ’ਤੇ ਲਗਾਏ ਖ਼ੂਨਦਾਨ ਕੈਂਪਾਂ ’ਚ 596 ਯੂਨਿਟ ਖ਼ੂਨ ਇਕੱਤਰ ਅਗਲੀ ਖ਼ਬਰ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਸਾਈਬਰ ਕ੍ਰਾਈਮ ਅਤੇ ਸੁਰੱਖਿਅਤ ਨਿਵੇਸ਼ ਬਾਰੇ ਜਾਗਰੂਕਤਾ ਲੈਕਚਰ ਕਰਵਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।