ਗ੍ਰੀਨ ਪੰਜਾਬ ਮਿਸ਼ਨ ਨੇ ਜਲ ਸਰੋਤ ਮੰਤਰੀ ਨੂੰ ਦਿੱਤਾ ਮੰਗ ਪੱਤਰ
ਜਗਰਾਉਂ, 4 ਅਕਤੂਬਰ (ਵਿਨੋਦ ਕੁਮਾਰ)-ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਅਤੇ ਹਰਿਆਵਲ ਹੇਠ ਰਕਬਾ ਵਧਾਉਣ ਲਈ ਇਕ ਅਹਿਮ ਮੰਗ ਪੱਤਰ ਪੰਜਾਬ ਸਰਕਾਰ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੂੰ ਸੌਂਪਿਆ ਗਿਆ ਹੈ। ਇਸ ਮੌਕੇ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਇਸ ਮੰਗ ਪੱਤਰ ਰਾਹੀਂ ਸਰਕਾਰ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਗਾਮੀ ਚੋਣ ਮੈਨੀਫੈਸਟੋ ਵਿਚ ਘੱਟੋ-ਘੱਟ 33 ਫ਼ੀਸਦੀ ਪੰਚਾਇਤੀ ਜ਼ਮੀਨਾਂ ਉੱਪਰ ਬਾਗਬਾਨੀ ਅਤੇ ਫ਼ਲਦਾਰ/ਰੁੱਖ ਲਗਾਉਣ ਦੀ ਨੀਤੀ ਨੂੰ ਇੱਕ ਮੁੱਖ ਏਜੰਡੇ ਵਜੋਂ ਸ਼ਾਮਿਲ ਕਰਨ।
ਪੰਜਾਬ ਸਰਕਾਰ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੂੰ ਮੰਗ ਪੱਤਰ ਦੇਣ ਸਮੇਂ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰ ਸਤਪਾਲ ਸਿੰਘ ਦੇਹੜਕਾ। ਅਜੀਤ ਤਸਵੀਰ
05-10-2026