06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੁਰਾਣੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਤਲੁਜ ਦਰਿਆ ਨਜ਼ਦੀਕ ਪਿੰਡ ਮੱਧੇਪੁਰ ਅੱਧੀ ਰਾਤ ਨੂੰ ਦਹਿਲ ਉੱਠਿਆ

ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਸੂਬੇ ਅੰਦਰ ਜ਼ਮੀਨੀ ਵਿਵਾਦ ਨੂੰ ਲੈ ਕੇ ਨਿੱਤ ਦਿਨ ਕੋਈ ਨਾਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਰਹਿੰਦੀ ਹੈ। ਲੰਘੀ ਰਾਤ ਵੀ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਵਿਚ ਅਤੇ ਦਰਿਆ ਸਤਲੁਜ ਤੋਂ ਪਾਰ (ਜਲੰਧਰ) ਵਾਲੇ ਪਾਸੇ ਪੈਂਦਾ ਪਿੰਡ ਮੱਧੇਪੁਰ ਉਸ ਸਮੇਂ ਅੱਧੀ ਰਾਤ ਨੂੰ ਦਹਿਲ ਉੱਠਿਆ, ਜਦੋਂ ਇਕ ਪੁਰਾਣੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ ਦੌਰਾਨ ਜਗਰਾਉਂ ਦਾ ਇਕ ਅਭਿਸ਼ੇਕ ਨਾਮੀ ਵਿਅਕਤੀ ਜ਼ਖ਼ਮੀ ਹੋ ਗਿਆ।

ਅਜੀਤ ਡੈਸਕ 06-10-2026
ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਸੂਬੇ ਅੰਦਰ ਜ਼ਮੀਨੀ ਵਿਵਾਦ ਨੂੰ ਲੈ ਕੇ ਨਿੱਤ ਦਿਨ ਕੋਈ ਨਾਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਰਹਿੰਦੀ ਹੈ। ਲੰਘੀ ਰਾਤ ਵੀ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਵਿਚ ਅਤੇ ਦਰਿਆ ਸਤਲੁਜ ਤੋਂ ਪਾਰ (ਜਲੰਧਰ) ਵਾਲੇ ਪਾਸੇ ਪੈਂਦਾ ਪਿੰਡ ਮੱਧੇਪੁਰ ਉਸ ਸਮੇਂ ਅੱਧੀ ਰਾਤ ਨੂੰ ਦਹਿਲ ਉੱਠਿਆ, ਜਦੋਂ ਇਕ ਪੁਰਾਣੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ ਦੌਰਾਨ ਜਗਰਾਉਂ ਦਾ ਇਕ ਅਭਿਸ਼ੇਕ ਨਾਮੀ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਉਸ ਦੀ ਵੱਖੀ ਵਿਚ ਗੋਲੀ ਲੱਗੀ ਹੈ ਜੋ ਲੁਧਿਆਣਾ ਦੇ ਦਇਆ ਨੰਦ ਹਸਪਤਾਲ ਵਿਚ ਜੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਵਾਲਾ ਬਾਈ ਵਿਧਵਾ ਭਲਵਾਨ ਸਿੰਘ ਦੇ ਚਾਰ ਪੁੱਤਰ ਹਨ। ਵਿਧਵਾ ਜਵਾਲਾ ਬਾਈ ਦੇ ਆਪਣੇ ਪੁੱਤਰਾਂ ਲਛਮਣ ਸਿੰਘ ਅਤੇ ਰਾਮ ਸਿੰਘ ਵਗੈਰਾ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਵਿਧਵਾ ਜਵਾਲਾ ਬਾਈ ਆਖ ਰਹੀ ਹੈ ਕਿ ਮੈਂ ਆਪਣੇ ਪੁੱਤਰ ਨੂੰ ਠੇਲੇ ’ਤੇ ਜ਼ਮੀਨ ਦਿੱਤੀ ਸੀ, ਪਰ ਹੁਣ ਉਹ ਠੇਕਾ ਨਹੀਂ ਦੇ ਰਿਹਾ ਅਤੇ ਨਾ ਹੀ ਮੇਰੀ ਜ਼ਮੀਨ ਛੱਡ ਰਿਹਾ ਹੈ। ਇਸ ਨੂੰ ਲੈ ਕੇ ਦੋਹਾਂ ਪਰਿਵਾਰਾਂ ਵਿਚ 2023 ਤੋਂ ਹੀ ਝਗੜਾ ਚੱਲ ਰਿਹਾ ਹੈ ਜੋ ਲੰਘੀ ਅੱਧੀ ਰਾਤ ਨੂੰ ਉਸ ਸਮੇਂ ਖੂਨੀ ਰੂਪ ਧਾਰ ਗਿਆ, ਜਦੋਂ ਦੋਹੇਂ ਧਿਰਾਂ ਦੇ ਬੁਲਾਏ ਲੋਕ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਕਿਸੇ ਵਲੋਂ ਚਲਾਈ ਗੋਲੀ ਨਾਲ ਜਗਰਾਉਂ ਨਿਵਾਸੀ ਜ਼ਖ਼ਮੀ ਹੋ ਗਿਆ। ਇਕ ਧਿਰ ਅਭਿਸੇਕ ਨੂੰ ਆਪਣਾ ਰਿਸ਼ਤੇਦਾਰ ਆਖ ਰਹੀ ਹੈ, ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਇਹ ਕਿਸੇ ਦਾ ਵੀ ਰਿਸ਼ਤੇਦਾਰ ਨਹੀਂ। ਇਹ ਧਿਰ ਇਹ ਵੀ ਆਖ ਰਹੀ ਹੈ ਕਿ ਸਾਡੇ ਕਿਸੇ ਵੀ ਵਿਅਕਤੀ ਵਲੋਂ ਕੋਈ ਗੋਲੀ ਨਹੀਂ ਚਲਾਈ ਗਈ। ਇਸ ਮਾਮਲੇ ਨੂੰ ਲੈ ਕੇ ਕੌਣ ਸੱਚਾ ਹੈ ਅਤੇ ਕੌਣ ਝੂਠਾ। ਇਹ ਜਾਨਣ ਲਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਐੱਸ.ਆਈ. ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਹਾਲ ਦੀ ਘੜੀ ਗੋਲੀ ਨਾਲ ਜ਼ਖ਼ਮੀ ਹੋਏ ਵਿਅਕਤੀ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਜਾਵੇਗਾ। ਉਪਰੰਤ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਖ਼ਮੀ ਹੋਏ ਵਿਅਕਤੀ ਦੀ ਧਿਰ ਵੱਲੋਂ ਇਸ ਸੰਬੰਧੀ ਸੰਦੀਪ ਸਿੰਘ ਸੀਪਾ ਪੁੱਤਰ ਖਜਾਨ ਸਿੰਘ ਅਤੇ ਅਮਨ ਪੁੱਤਰ ਭਗਵਾਨ ਸਿੰਘ ਦੇ ਨਾਲ ਲਿਖਵਾਏ ਹਨ, ਪਰ ਅਸੀਂ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਾਂਗੇ।
ਪਿਛਲੀ ਖ਼ਬਰ ਪੁਲਿਸ ਤਸ਼ੱਦਦ ਦੇ ਮਾਮਲੇ ’ਚ ਅਦਾਲਤ ਵਲੋਂ ਡੀ.ਐੱਸ.ਪੀ. ਜਗਰਾਉਂ ਤਲ਼ਬ ਅਗਲੀ ਖ਼ਬਰ ਟਕਸਾਲੀ ਆਗੂ ਝੱਮਟ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।