08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਭੋਗ ’ਤੇ ਵਿਸ਼ੇਸ਼: ਮਾਤਾ ਦਲੀਪ ਕੌਰ ਭੱਟੀ

ਰਾਏਕੋਟ- ਮਿੱਠਬੋਲੜੇ ਅਤੇ ਸਾਊ ਸੁਭਾਅ ਦੇ ਮਾਲਕ ਸਨ ਮਾਤਾ ਦਲੀਪ ਕੌਰ ਭੱਟੀ, ਜਿੰਨ੍ਹਾਂ ਦਾ ਜਨਮ ਜਥੇਦਾਰ ਜਗਤਾਰ ਸਿੰਘ ਦੇ ਗ੍ਰਹਿ ਅਤੇ ਮਾਤਾ ਪੰਜਾਬ ਕੌਰ ਦੀ ਕੁੱਖੋਂ 338 ਚੱਕ ਘਰਖਣਾ ਵਾਲੇ (ਪਾਕਿਸਤਾਨ) ਵਿਖੇ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਆਪ ਦਾ ਪਰਿਵਾਰ ਮਾਛੀਵਾੜਾ ਸਾਹਿਬ (ਜ਼ਿਲ੍ਹਾ ਲੁਧਿਆਣਾ) ਵਿਖੇ ਆ ਵਸਿਆ।

ਸਵ: ਮਾਤਾ ਦਲੀਪ ਕੌਰ ਭੱਟੀ ਦੀ ਤਸਵੀਰ। 08-10-2026
ਰਾਏਕੋਟ- ਮਿੱਠਬੋਲੜੇ ਅਤੇ ਸਾਊ ਸੁਭਾਅ ਦੇ ਮਾਲਕ ਸਨ ਮਾਤਾ ਦਲੀਪ ਕੌਰ ਭੱਟੀ, ਜਿੰਨ੍ਹਾਂ ਦਾ ਜਨਮ ਜਥੇਦਾਰ ਜਗਤਾਰ ਸਿੰਘ ਦੇ ਗ੍ਰਹਿ ਅਤੇ ਮਾਤਾ ਪੰਜਾਬ ਕੌਰ ਦੀ ਕੁੱਖੋਂ 338 ਚੱਕ ਘਰਖਣਾ ਵਾਲੇ (ਪਾਕਿਸਤਾਨ) ਵਿਖੇ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਆਪ ਦਾ ਪਰਿਵਾਰ ਮਾਛੀਵਾੜਾ ਸਾਹਿਬ (ਜ਼ਿਲ੍ਹਾ ਲੁਧਿਆਣਾ) ਵਿਖੇ ਆ ਵਸਿਆ। ਆਪ ਦਾ ਗ੍ਰਹਿਸਥੀ ਜੀਵਨ ਸੰਨ 1956 ਵਿਚ ਸਾਬਕਾ ਸਰਪੰਚ ਸਰਦੂਲ ਸਿੰਘ ਭੱਟੀ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਆਪ ਦੇ ਘਰ 2 ਸਪੁੱਤਰ ਜਥੇਦਾਰ ਕੁਲਵਿੰਦਰ ਸਿੰਘ ਭੱਟੀ ਤੇ ਮਾ.ਕੁਲਵੰਤ ਸਿੰਘ ਭੱਟੀ ਅਤੇ ਇੱਕ ਧੀ ਜਸਵਿੰਦਰ ਕੌਰ ਨੇ ਜਨਮ ਲਿਆ, ਜਿੰਨ੍ਹਾਂ ਦਾ ਆਪ ਨੇ ਚੰਗਾ ਪਾਲਣ-ਪੋਸ਼ਣ ਕਰਕੇ ਉਨ੍ਹਾਂ ਨੂੰ ਚੰਗੇ ਗੁਣਾਂ ਦੀ ਜਾਂਚ ਸਿਖਾਈ। ਆਪ ਦਾ ਪਰਿਵਾਰ ਲਗਭਗ 14 ਸਾਲਾਂ ਤੱਕ ਮਾਛੀਵਾੜਾ ਸਾਹਿਬ ਵਿਖੇ ਰਿਹਾ, ਉਸ ਉਪਰੰਤ ਆਪ ਪਰਿਵਾਰ ਸਮੇਤ ਰਾਏਕੋਟ ਸ਼ਹਿਰ ਵਿਖੇ ਆ ਵਸੇ।ਆਪ ਦੇ ਪਤੀ ਸਾਬਕਾ ਸਰਪੰਚ ਸਰਦੂਲ ਸਿੰਘ ਭੱਟੀ ਨੇ 10 ਸਾਲਾਂ ਤੱਕ ਪਿੰਡ ਦੇ ਸਰਪੰਚ ਵਜੋਂ ਸੇਵਾਵਾਂ ਨਿਭਾਈਆਂ। ਅੰਤ ਮਾਤਾ ਦਲੀਪ ਕੌਰ ਭੱਟੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਮਿਤੀ 29 ਸਤੰਬਰ 2026 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅੱਜ 8 ਅਕਤੂਬਰ 2026, ਦਿਨ ਵੀਰਵਾਰ ਨੂੰ ਗੁਰਦੁਆਰਾ ਬਾਬੇ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇੜੇ ਟੈਲੀਫੋਨ ਐਕਸਚੇਂਜ ਰਾਏਕੋਟ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਦੇ ਦਰਮਿਆਨ ਪਵੇਗਾ। - ਬਲਵਿੰਦਰ ਸਿੰਘ ਲਿੱਤਰ
ਪਿਛਲੀ ਖ਼ਬਰ ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਹੁਣ ਤੱਕ ਆਈ 8.50 ਲੱਖ ਮੀਟਰਕ ਟਨ ਝੋਨੇ ਦੀ ਫ਼ਸਲ ’ਚੋਂ 7.50 ਲੱਖ ਮੀਟਰਕ ਟਨ ਝੋਨੇ ਦੀ ਖ਼... ਅਗਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ 63ਵੀਂ ਬਰਸੀ ਨਮਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।