12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਟੀਟੂ ਦੇ ਪੈਟਰੋਲ ਪੰਪ ਨਜ਼ਦੀਕ ਖੜ੍ਹੇ ਵਾਹਨਾਂ ਵਿਚੋਂ ਤੇਲ, ਬੈਟਰੀਆਂ ਚੋਰੀ ਕਰਨ ਵਾਲੇ ਸਖ਼ਸ ’ਤੇ ਪੁਲਿਸ ਅਜੇ ਵੀ ਮਿਹਰਬਾਨ

ਸਿੱਧਵਾਂ ਬੇਟ, 11 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਪੂਟੇ ਬੇਟ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੋਰਾਂ ਦੇ ਗਿਰੋਹ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ, ਕੋਈ ਵੀ ਦਿਨ ਐਸਾ ਨਹੀਂ ਲੰਘਦਾ ਜਿਸ ਦਿਨ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਏ ਇਸ ਗਿਰੋਹ ਨੇ ਕੋਈ ਚੋਰੀ ਦੀ ਵਾਰਦਾਤ ਨਾ ਕੀਤੀ ਹੋਵੇ। ਇਸ ਸੰਬੰਧੀ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਮਿਤੀ 30-9-2026 ਨੂੰ ਕੀਤੀ ਗਈ ਲਿਖਤੀ ਸ਼ਿਕਾਇਤ ਵਿੱਚ ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕਿਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਨੇ ਆਖਿਆ ਕਿ ਮੇਰੇ ਸਿੱਧਵਾਂ ਬੇਟ-ਹੰਬੜਾਂ ਰੋਡ ’ਤੇ ਸਥਿੱਤ ਠੇਕੇਦਾਰ ਦਰਸ਼ਨ ਸਿੰਘ ਫਿਲਿੰਗ ਸ਼ਟੇਸਨ ਨਜ਼ਦੀਕ ਕਈ ਲੋਕ ਆਪਣੇ ਵੱਡੇ ਵਾਹਨ ਖੜ੍ਹੇ ਕਰ ਦਿੰਦੇ ਹਨ।

ਪੰੰਪ ਨਜ਼ਦੀਕ ਖੜ੍ਹੀਆਂ ਗੱਡੀਆਂ ਵਿਚੋਂ ਤੇਲ ਆਦਿ ਚੋਰੀ ਕਰਨ ਵਾਲੇ ਸਖ਼ਸ ਦੀ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਤਸਵੀਰ। ਤਸਵੀਰ: ਜਸਵੰਤ ਸਿੰਘ ਸਲੇਮਪੁਰੀ 12-10-2026
ਸਿੱਧਵਾਂ ਬੇਟ, 11 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਪੂਟੇ ਬੇਟ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੋਰਾਂ ਦੇ ਗਿਰੋਹ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ, ਕੋਈ ਵੀ ਦਿਨ ਐਸਾ ਨਹੀਂ ਲੰਘਦਾ ਜਿਸ ਦਿਨ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਏ ਇਸ ਗਿਰੋਹ ਨੇ ਕੋਈ ਚੋਰੀ ਦੀ ਵਾਰਦਾਤ ਨਾ ਕੀਤੀ ਹੋਵੇ। ਇਸ ਸੰਬੰਧੀ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਮਿਤੀ 30-9-2026 ਨੂੰ ਕੀਤੀ ਗਈ ਲਿਖਤੀ ਸ਼ਿਕਾਇਤ ਵਿੱਚ ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕਿਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਨੇ ਆਖਿਆ ਕਿ ਮੇਰੇ ਸਿੱਧਵਾਂ ਬੇਟ-ਹੰਬੜਾਂ ਰੋਡ ’ਤੇ ਸਥਿੱਤ ਠੇਕੇਦਾਰ ਦਰਸ਼ਨ ਸਿੰਘ ਫਿਲਿੰਗ ਸ਼ਟੇਸਨ ਨਜ਼ਦੀਕ ਕਈ ਲੋਕ ਆਪਣੇ ਵੱਡੇ ਵਾਹਨ ਖੜ੍ਹੇ ਕਰ ਦਿੰਦੇ ਹਨ। ਪਹਿਲਾਂ 27-8-2026 ਨੂੰ ਬਲਜੀਤ ਸਿੰਘ ਸਿੱਧਵਾਂ ਬੇਟ ਦੀ ਖੜ੍ਹੀ ਗੱਡੀ ਪੀ.ਬੀ.-10-ਜੀ.ਵਾਈ-6542 ਵਿਚੋਂ ਰਾਤ ਨੂੰ ਕਿਸੇ ਸਖ਼ਸ ਨੇ ਢੱਕਣ ਤੋੜ ਕੇ ਕਰੀਬ 60 ਲੀਟਰ ਡੀਜ਼ਲ ਚੋਰੀ ਕਰ ਲਿਆ। ਫਿਰ 16- 9-26 ਨੂੰ ਸਤਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਗੱਡੀ ਪੀ.ਬੀ.-10 ਐੱਫ.ਐੱਫ.-8131 ਦੀਆਂ ਦੋ ਬੈਟਰੀਆਂ ਚੋਰੀ ਹੋ ਗਈਆਂ। ਉਨ੍ਹਾਂ ਦੱਸਿਆ ਕਿ 10-9-26 ਨੂੰ ਪੰਪ ਤੋਂ ਮੁਖਤਿਆਰ ਸਿੰਘ ਵਾਸੀ ਮੱਧੈਪੁਰਾ ਦਾ ਮੋਟਰਸਾਈਕਲ ਚੋਰੀ ਹੋ ਗਿਆ ਜੋ ਬਾਅਦ ਵਿਚ ਹੰਬੜਾਂ ਮਾਰਗ ਤੋਂ ਮਿਲ ਗਿਆ। ਉਨ੍ਹਾਂ ਦੱਸਿਆ ਕਿ 29-9- 26 ਨੂੰ ਫਿਰ ਰਾਤ ਨੂੰ ਕਰੀਬ ਢਾਈ ਵਜੇ ਇਕ ਸਖ਼ਸ ਨੇ ਦਿਲਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਸਲੇਮਪੁਰਾ ਦੇ ਨਵੇਂ ਟਿੱਪਰ ਦੀ ਟੈਂਕੀ ਦਾ ਢੱਕਣ ਤੋੜ ਕੇ ਤੇਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੰਪ ਦੇ ਮੁਲਾਜ਼ਮਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਜਦੋਂ ਰੌਲਾ ਪਾਇਆ ਤਾਂ ਉਕਤ ਮੋਟਰਸਾਈਕਲ ਚੋਰ ਫ਼ਰਾਰ ਹੋ ਗਿਆ। ਚੇਅਰਮੈਂ ਸਿੱਧਵਾਂ ਨੇ ਅੱਗੇ ਦੱਸਿਆ ਕਿ ਇਹ ਚੋਰ ਪਹਿਲਾਂ ਪੰਪ ਦੀ ਮਸ਼ੀਨਾਂ ਕੋਲ ਵੀ ਆਇਆ ਅਤੇ ਫਿਰ ਗੱਡੀਆਂ ਦੇ ਉਹਲੇ ਖੜ੍ਹਾ ਰਿਹਾ। ਜਦੋਂ ਕੈਮਰਿਆਂ ਦੀ ਫੂਟੇਜ਼ ਖੰਗਾਲੀ ਗਈ ਤਾਂ ਇਸ ਸ਼ਖ਼ਸ ਦੀ ਪਹਿਚਾਣ ਜਸ਼ਨ ਵਾਸੀ ਸਲੇਮਪੁਰਾ ਵਜੋਂ ਹੋਈ। ਉਨ੍ਹਾਂ ਆਖਿਆ ਕਿ ਮੈਂ ਆਪਣੀ ਲਿਖਤੀ ਸ਼ਿਕਾਇਤ ਵਿਚ ਸਾਫ਼ ਲਿਖਿਆ ਹੈ ਕਿ ਉਕਤ ਸਾਰੀਆਂ ਚੋਰੀਆਂ ਜਸ਼ਨ ਨੇ ਹੀ ਕੀਤੀਆਂ ਹਨ। ਚੇਅਰਮੈਨ ਸਿੱਧਵਾਂ ਨੇ ਪੁਲਿਸ ਦੀ ਕਾਰਗੁਜਾਰੀ ’ਤੇ ਸਵਾਲ ਖੜ੍ਹੇ ਕਰਦੇ ਹੋਏ ਆਖਿਆ ਕਿ ਪਹਿਲਾਂ ਵੀ ਜਦੋਂ ਇਕ ਬਲੇਰੋ ਗੱਡੀ ਪੀ.ਬੀ. 05-ਏ.ਐੱਨ-5969 ਵਿੱਚ ਸਵਾਰ ਲੋਕ ਸਾਡੇ ਪੰਪ ਤੋਂ 1500 ਰੁਪਏ ਦਾ ਤੇਲ ਵਾ ਕੇ ਲੈ ਗਏ ਸਨ ਤਾਂ ਬਾਅਦ ਵਿਚ ਪਤਾ ਲੱਗਾ ਕਿ ਇਹ ਗੱਡੀ ਕਿਸੇ ਪੁਲਿਸ ਮੁਲਾਜ਼ਮ ਦੇ ਨਾਮ ਬੋਲਦੀ ਸੀ। ਉਸ ਸਮੇਂ ਥਾਣੇਦਾਰ ਸੁਖਵਿੰਦਰ ਸਿੰਘ ਨੇ ਸਾਰਾ ਕੁਝ ਪਤਾ ਕਰ ਲਿਆ ਸੀ, ਪਰ ਉਸ ਨੇ ਮੈਨੂੰ ਸਾਫ਼ ਆਖ ਦਿੱਤਾ ਸੀ ਕਿ ਇਹ ਗੱਡੀ ਪੁਲਿਸ ਮੁਲਾਜ਼ਮ ਦੀ ਹੈ, ਮੈਂ ਪਰਚਾ ਤਾਂ ਨਹੀਂ ਕਰ ਸਕਦਾ, ਤੁਸੀਂ ਜਿਨੇ ਕਹੋ ਮੈਂ ਉਸ ਤੋਂ ਰੁਪਏ ਦਵਾ ਦਿੰਦਾ ਹਾਂ। ਚੇਅਰਮੈਨ ਸਿੱਧਵਾਂ ਨੇ ਹੁਣ ਫਿਰ ਆਖਿਆ ਕਿ ਮੇਰੇ ਵਲੋਂ ਭਾਵੇਂ ਸਖ਼ਸ ਦਾ ਨਾਮ ਲਿਖਕੇ 30 ਸਤੰਬਰ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਪਰ ਅਜੇ ਤੱਕ ਚੋਰੀ ਕਰਨ ਵਾਲੇ ਸਖ਼ਸ ’ਤੇ ਪੁਲਿਸ ਮਿਹਰਬਾਨ ਹੈ। ਉਨ੍ਹਾਂ ਫਿਰ ਮੰਗ ਕੀਤੀ ਕਿ ਉਕਤ ਸਖ਼ਸ ਨੂੰ ਜਲਦੀ ਕਾਬੂ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇ।
ਪਿਛਲੀ ਖ਼ਬਰ ਦੇਹੜਕਾ ਮੰਡੀ ਵਿਖੇ ਝੋਨੇ ਦੀ ਖਰੀਦ ਸ਼ੁਰੁੂ ਕਰਵਾਈ ਅਗਲੀ ਖ਼ਬਰ 51 ਲੱਖ ਦੀ ਠੱਗੀ ਮਾਰਨ ਦੇ ਮਾਮਲੇ ’ਚ 7 ਸਾਲਾਂ ਬਾਅਦ ਦਿੱਲੀ ਏਅਰਪੋਰਟ ਤੋਂ ਧੋਖੇਬਾਜ਼ ਐੱਨ.ਆਰ.ਆਈ. ਪਤਨੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।