17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਚੋਰਾਂ ਨੇ ਫਿਰ ਸਿਵਲ ਹਸਪਤਾਲ ਸਿੱਧਵਾਂ ਬੇਟ ਦੀ ਲੈਬ ਦਾ ਜਿੰਦਰਾ ਤੋੜਣ ਦੀ ਕੀਤੀ ਕੋਸ਼ਿਸ

ਸਿੱਧਵਾਂ ਬੇਟ, 16 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੇ ਸਿਵਲ ਹਸਪਤਾਲ ਵਿਚੋਂ ਚੋਰੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸ਼ਾਇਦ ਚੋਰ ਹਸਪਤਾਲ ਵਿਚ ਲੱਗੇ ਕੈਮਰਿਆਂ ਵਿਚ ਕੈਦ ਹੋਣ ਵਾਲੀਆਂ ਤਸਵੀਰਾਂ ਲਈ ਕੋਈ ਵੀ ਡੀ.

ਅਜੀਤ ਡੈਸਕ 17-10-2026
ਸਿੱਧਵਾਂ ਬੇਟ, 16 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੇ ਸਿਵਲ ਹਸਪਤਾਲ ਵਿਚੋਂ ਚੋਰੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸ਼ਾਇਦ ਚੋਰ ਹਸਪਤਾਲ ਵਿਚ ਲੱਗੇ ਕੈਮਰਿਆਂ ਵਿਚ ਕੈਦ ਹੋਣ ਵਾਲੀਆਂ ਤਸਵੀਰਾਂ ਲਈ ਕੋਈ ਵੀ ਡੀ. ਵੀ. ਆਰ. ਨਾ ਹੋਣ ਦਾ ਫਾਇਦਾ ਉਠਾ ਰਹੇ ਹਨ। ਇਹ ਵੀ ਹੋ ਸਕਦਾ ਹੈ ਇਸ ਸਾਰੇ ਮਾਮਲੇ ਵਿਚ ਹਸਪਤਾਲ ਦਾ ਕੋਈ ਮੁਲਾਜ਼ਮ ਜਾਂ ਫਿਰ ਨਜ਼ਦੀਕੀ ਭੇਤੀ ਦਾ ਹੱਥ ਹੋਵੇ। ਪਰ ਪੁਲਿਸ ਅਜੇ ਤਕ ਇਸ ਚੋਰ ਗਰੋਹ ਦਾ ਪਤਾ ਨਹੀਂ ਲ਼ਗਾ ਸਕੀ। ਅੱਜ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਰਾਤ ਚੋਰਾਂ ਨੇ ਹਸਪਤਾਲ ਦੀ ਨਵੀਂ ਬਣੀ ਲੈਬ ਦਾ ਜ਼ਿੰਦਰਾ ਤੋੜਣ ਦੀ ਪੂਰੀ ਕੋਸ਼ਿਸ ਕੀਤੀ ਪਰ ਉਨ੍ਹਾਂ ਵਲੋਂ ਵਰਤੀ ਜਾਣ ਵਾਲੀ ਚਾਬੀ ਜ਼ਿੰਦਰੇ ਦੇ ਵਿਚ ਹੀ ਟੁੱਟ ਜਾਣ ਕਾਰਨ ਚੋਰ ਸਫ਼ਲ ਨਹੀਂ ਹੋ ਸਕੇ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਇਹ ਜ਼ਿੰਦਾ ਟੁੱਟ ਜਾਂਦਾ ਤਾਂ ਇਸ ਵਿਚ ਮਰੀਜ਼ਾਂ ਦੇ ਟੈਸਟ ਕਰਨ ਲਈ ਵਰਤੀਆਂ ਜਾਣ ਵਾਲੀਆਂ ਮਹਿੰਗੀਆਂ ਮਸ਼ੀਨਾਂ ਚੋਰਾਂ ਦੇ ਹੱਥ ਲੱਗ ਸਕਦੀਆਂ ਸਨ। ਉਨ੍ਹਾਂ ਆਖਿਆ ਕਿ ਕੁਝ ਦਿਨ ਪਹਿਲਾਂ ਵੀ ਚੋਰਾਂ ਨੇ ਇਕ ਜਾਲੀ ਨੂੰ ਵੱਢ ਕੇ ਅੰਦਰ ਪਿਆ ਪੁਰਾਣਾ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ ਪਰ ਚੋਰ ਹਰ ਵਾਰ ਬਚ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੁਝ ਮਹੀਨੇ ਪਹਿਲਾਂ ਵਿਜ਼ੀਲੈਂਸ ਵਾਲੇ ਇਕ ਮਾਮਲੇ ਵਿਚ ਹਸਪਤਾਲ ਵਿਚ ਲੱਗਿਆ ਹੋਇਆ ਡੀ. ਵੀ. ਆਰ. ਲੈ ਗਏ ਸਨ ਜੋ ਅਜੇ ਤੱਕ ਉਨ੍ਹਾਂ ਵਾਪਸ ਨਹੀਂ ਕੀਤਾ। ਉਨ੍ਹਾਂ ਸਿਹਤ ਵਿਭਾਗ ਦੇ ਉੱਚ-ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹਸਪਤਾਲ ਵਿਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਰੱਖਣ ਲਈ ਜਲਦੀ ਡੀ. ਵੀ. ਆਰ. ਲਗਾਇਆ ਜਾਵੇ।
ਪਿਛਲੀ ਖ਼ਬਰ ਸਰਦਾਰ ਭਰਪੂਰ ਸਿੰਘ ਸਕੂਲ ਦੇ 9 ਵਿਦਿਆਰਥੀ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ ਅਗਲੀ ਖ਼ਬਰ ਪੀ. ਏ. ਯੂ. ਦੇ ਉੱਪ ਕੁਲਪਤੀ ਬਣੇ ਡਾ. ਐੱਚ. ਐੱਸ. ਧਾਲੀਵਾਲ ਦੀ ਨਿਯੁਕਤੀ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।